ਹਿਮਾਚਲ ਪ੍ਰਦੇਸ਼ ਵਿੱਚ ਹਰ ਰੋਜ਼ ਲੱਖਾਂ ਲੋਕ HRTC ਰਾਹੀਂ ਯਾਤਰਾ ਕਰਦੇ ਹਨ। HRTC ਦੀਆਂ ਹਜ਼ਾਰਾਂ ਬੱਸਾਂ ਹਨ, ਜੋ ਰਾਜ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਐਚਆਰਟੀਸੀ ਨੂੰ ਆਧੁਨਿਕ ਯੁੱਗ ਵੱਲ ਅੱਗੇ ਲਿਜਾਣ ਲਈ ਕੈਸ਼ਲੈੱਸ ਕਿਰਾਏ ਦੀ ਸਹੂਲਤ ਸ਼ੁਰੂ ਕੀਤੀ ਹੈ, ਜੋਕਿ ਇੱਕ ਨਵੇਕਲੀ ਪਹਿਲ ਹੈ।
ਕਾਰਪੋਰੇਸ਼ਨ ਵੱਲੋਂ ਕੈਸ਼ਲੈੱਸ ਕਿਰਾਏ ਦੇ ਭੁਗਤਾਨ ਦੀ ਸਹੂਲਤ ਮਾਰਚ 2024 ਵਿਚ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਲੋਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਹੈ। ਸਤੰਬਰ 2024 ਵਿੱਚ HRTC ਨੇ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (NCMC) ਵੀ ਲਾਂਚ ਕੀਤਾ। ਲੋਕਾਂ ਨੇ ਇਸ ਨੂੰ ਕਾਫੀ ਪਸੰਦ ਵੀ ਕੀਤਾ ਹੈ। ਮਾਰਚ 2024 ਤੋਂ ਜਨਵਰੀ 2025 ਤੱਕ ਇਹ ਅੰਕੜਾ ਹਰ ਰੋਜ਼ ਵਧ ਰਿਹਾ ਹੈ। ਹੁਣ ਹਜ਼ਾਰਾਂ ਲੋਕ ਕੈਸ਼ਲੈੱਸ ਅਤੇ NCMC ਕਾਰਡਾਂ ਰਾਹੀਂ ਰੋਜ਼ਾਨਾ ਭੁਗਤਾਨ ਕਰ ਰਹੇ ਹਨ।
HRTC ਦੇ ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਦੇ ਮੁਤਾਬਕ ਮਾਰਚ 2024 ਤੋਂ ਜਨਵਰੀ 2025 ਤੱਕ ਕੈਸ਼ਲੈੱਸ ਕਿਰਾਏ ਦੇ ਭੁਗਤਾਨ ਵਿੱਚ ਚੰਗਾ ਵਾਧਾ ਹੋਇਆ ਹੈ। ਮਾਰਚ 2024 ‘ਚ 40 ਲੋਕ ਰੋਜ਼ਾਨਾ ਕੈਸ਼ਲੈੱਸ ਕਿਰਾਇਆ ਅਦਾ ਕਰ ਰਹੇ ਸਨ, ਜੋ ਜਨਵਰੀ 2025 ‘ਚ ਰੋਜ਼ਾਨਾ 2 ਹਜ਼ਾਰ 467 ਲੋਕ ਹੋ ਗਏ ਹਨ। ਉਸੇ ਸਮੇਂ ਸਤੰਬਰ 2024 ਵਿੱਚ 2 ਲੋਕ ਰੋਜ਼ਾਨਾ NCMC ਰਾਹੀਂ ਕਿਰਾਇਆ ਅਦਾ ਕਰ ਰਹੇ ਸਨ, ਜੋ ਜਨਵਰੀ 2025 ਵਿੱਚ ਵੱਧ ਕੇ 806 ਲੋਕ ਰੋਜ਼ਾਨਾ ਹੋ ਗਏ ਹਨ।
ਦੱਸ ਦੇਈਏ ਕਿ HRTC ਦੀ ਸ਼ੁਰੂਆਤ 1974 ਵਿੱਚ ਹੋਈ ਸੀ ਅਤੇ ਹੁਣ HRTC ਨੇ 50 ਸਾਲ ਪੂਰੇ ਕਰ ਲਏ ਹਨ। ਇਸ ਵੇਲੇ ਐਚਆਰਟੀਸੀ ਹਰ ਰੋਜ਼ 6 ਲੱਖ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਂਦਾ ਹੈ। ਇਹ ਸੂਬੇ ਦੀ ਆਬਾਦੀ ਦਾ ਲਗਭਗ 10 ਫੀਸਦੀ ਹੈ। ਇਸ ਤੋਂ ਇਲਾਵਾ HRTC 3 ਹਜ਼ਾਰ ਰੂਟਾਂ ‘ਤੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ਮੂੰਹ ‘ਤੇ ਕਾਲਖ ਮੱਲ ਘੁੰਮਾਉਣ ਦਾ ਮਾਮਲਾ, ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਲਿਆ ਵੱਡਾ ਐਕਸ਼ਨ
ਦੱਸ ਦਈਏ ਕਿ ਨਿਗਮ ਵਿਚ ਇਸ ਸਮੇਂ 12 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ ਅਤੇ 7 ਹਜ਼ਾਰ 200 ਕਰਮਚਾਰੀ ਸੇਵਾਮੁਕਤ ਹੋ ਚੁੱਕੇ ਹਨ। ਇਸ ਦੇ ਨਾਲ ਹੀ ਹਰ ਸਾਲ HRTC 20 ਕਰੋੜ ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
