ਭਾਰਤੀ ਹਾਕੀ ਟੀਮ ਨੇ ਏਸ਼ੀਆ ਕੱਪ 2022 ਵਿੱਚ ਸੁਪਰ-4 ਦੇ ਆਪਣੇ ਪਹਿਲੇ ਮੈਚ ਵਿੱਚ ਜਾਪਾਨ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਟੀਮ ਇੰਡੀਆ ਨੇ ਜਾਪਾਨ ਨੂੰ 2-1 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਗਰੁੱਪ ਮੈਚ ਵਿੱਚ ਜਾਪਾਨ ਨੇ ਟੀਮ ਇੰਡੀਆ ਨੂੰ 2-5 ਨਾਲ ਮਾਤ ਦਿੱਤੀ ਸੀ। ਇਸ ਜਿੱਤ ਨਾਲ ਭਾਰਤ ਨੇ ਜਾਪਾਨ ਤੋਂ ਬਦਲਾ ਪੂਰਾ ਕਰ ਲਿਆ। ਟੀਮ ਇੰਡੀਆ ਦੇ ਮਨਜੀਤ ਤੇ ਪਵਨ ਨੇ ਇੱਕ-ਇੱਕ ਗੋਲ ਕੀਤੇ, ਦੂਜੇ ਪਾਸੇ ਜਾਪਾਨ ਲਈ ਇੱਕੋ-ਇੱਕ ਗੋਲ ਤਾਕੁਮਾ ਨੀਵਾ ਨੇ ਕੀਤਾ।
ਮੈਚ ਵਿੱਚ ਭਾਰਤ ਦੀ ਸ਼ੁਰੂਆਤ ਚੰਗੀ ਰਹੀ। ਇਸ ਮੁਕਾਬਲੇ ਦਾ ਪਹਿਲਾ ਕੁਆਰਟਰ ਭਾਰਤ ਦੇ ਨਾਂ ਰਿਹਾ। ਭਾਰਤ ਨੇ 1-0 ਨਾਲ ਬੜਤ ਬਣਾ ਲਈ ਸੀ। ਟੀਮ ਇੰਡੀਆ ਲਈ ਮਨਜੀਤ ਨੇ ਪਹਿਲਾ ਗੋਲ ਦਾਗਿਆ, ਜਦਕਿ ਹਾਫ ਟਾਈਮ ਵਿੱਚ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਪਹੁੰਚ ਗਈਆਂ ਸਨ। ਜਾਪਾਨ ਨੇ ਇੱਕ ਗੋਲ ਕਰਕੇ ਬਰਾਬਰੀ ਕਰ ਲਈ ਸੀ।
ਤੀਜੇ ਕੁਆਰਟਰ ਦੌਰਾਨ ਟੀਮ ਇੰਡੀਆ ਨੇ ਅਟੈਕਿੰਗ ਗੇਮ ਖੇਡਿਆ ਤੇ ਇੱਕ ਹੋਰ ਗੋਲ ਕਰ ਦਿੱਤਾ। ਭਾਰਤ ਨੇ 40ਵੇਂ ਮਿੰਟ ਵਿੱਚ 2-1 ਨਾਲ ਬੜਤ ਬਣਾ ਲਈ। ਇਸ ਕੁਆਰਟਰ ਵਿੱਚ ਭਾਰਤ ਤੇ ਜਾਪਾਨ ਦੇ ਖਿਡਾਰੀਆਂ ਵਿਚਾਲੇ ਸੰਘਰਸ਼ ਜਾਰੀ ਰਿਹਾ ਪਰ ਕੁਆਰਟਰ ਖਤਮ ਹੋਣ ਤੱਕ ਜਾਪਾਨ ਬਰਾਬਰੀ ਨਹੀਂ ਕਰ ਸਕਿਆ। ਭਾਰਤ ਦੀ ਬੜਤ ਬਰਕਰਾਰ ਰਹੀ। ਚੌਥਾ ਕੁਆਰਟਰ ਖ਼ਤਮ ਹੋਣ ਤੱਕ ਭਾਰਤ ਨੇ ਜਾਪਾਨ ਨੂੰ ਗੋਲ ਨਹੀਂ ਕਰਨ ਦਿੱਤਾ। ਇਸ ਤਰ੍ਹਾਂ ਉਸ ਨੇ ਮੈਚ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਏਸ਼ੀਆ ਕੱਪ 2022 ਦੇ ਪਿਛਲੇ ਮੁਕਾਬਲੇ ਵਿੱਚ ਵੀ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਟੀਮ ਇੰਡੀਆ ਨੇ ਇੰਡੋਨੇਸ਼ੀਆ ਨੂੰ 16-0 ਨਾਲ ਮਾਤ ਦਿੱਤੀ ਸੀ। ਦੂਜੇ ਪਾਸੇ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਮੈਚ ਡਰਾਅ ਰਿਹਾ ਸੀ। ਭਾਰਤੀ ਹਾਕੀ ਟੀਮ ਨੇ ਇਸ ਵਾਰ ਵੀ ਏਸ਼ੀਆ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੱਸ ਦੇਈਏ ਕਿ ਇਸ ਮੁਕਾਬਲੇ ਦੌਰਾਨ ਭਾਰਤੀ ਖਿਡਾਰੀ ਮਨਿੰਦਰ ਜ਼ਖਮੀ ਹੋ ਗਏ ਸਨ। ਇਸ ਕਰਕੇ ਉਨ੍ਹਾਂ ਨੂੰ ਬਾਹਰ ਜਾਣਾ ਪਿਆ ਸੀ। ਮਨਿੰਦਰ 50ਵੇਂ ਮਿੰਟ ਵਿੱਚ ਜਾਪਾਨ ਦੇ ਖਿਡਾਰੀ ਤੋਂ ਗੇਂਦ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਦੌਰਾਨ ਗੇਂਦ ਹੌਕੀ ਨਾਲ ਟਕਰਾ ਕੇ ਉਨ੍ਹਾਂ ਦੇ ਚਿਹਰੇ ‘ਤੇ ਆ ਲੱਗੀ। ਮਨਿੰਦਰ ਦੇ ਬੁੱਲ੍ਹਾਂ ‘ਤੇ ਸੱਟ ਲੱਗੀ ਤੇ ਉਨ੍ਹਾਂ ਨੂੰ ਬਾਹਰ ਜਾਣਾ ਪਿਆ।