ਮਾਲੇਰਕੋਟਲਾ ‘ਚ 17 ਜੂਨ ਨੂੰ ਈਦ-ਉਲ-ਜੁਹਾ (ਬਕਰੀਦ) ਦੇ ਤਿਉਹਾਰ ਦੇ ਮੱਦੇਨਜ਼ਰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਡੀਸੀ ਵੱਲੋਂ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ।
ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਰਾਜਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਮੁੱਚੇ ਦੇਸ਼ ਅੰਦਰ ਈਦ-ਉਲ-ਜੁਹਾ (ਬਕਰੀਦ) ਦਾ ਤਿਉਹਾਰ ਮੁਸਲਿਮ ਭਾਈਚਾਰੇ ਵੱਲੋਂ 17 ਜੂਨ 2024 ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਜ਼ਿੰ/ਦਗੀ ਦੀ ਜੰ.ਗ ਹਾਰੀ ਬੋਰਵੈੱਲ ‘ਚ ਡਿੱਗੀ ਡੇਢ ਸਾਲਾਂ ਮਾਸੂਮ, 17 ਘੰਟੇ ਮਗਰੋਂ ਕੱਢਿਆ ਗਿਆ ਬਾਹਰ
ਉਨ੍ਹਾਂ ਦੱਸਿਆ ਕਿ ਜਿਲ੍ਹਾ ਮਾਲੇਰਕੋਟਲਾ ਦੇ ਸਮੁੱਚੇ ਸੇਵਾ ਕੇਂਦਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਮਿਤੀ 17 ਜੂਨ 2024 (ਦਿਨ ਸੋਮਵਾਰ) ਨੂੰ ਈਦ-ਉਲ-ਜੁਹਾ ਵਾਲੇ ਮੌਕੇ ਕਿਸੇ ਵੀ ਲਗਾਈ ਗਈ ਡਿਊਟੀ ਤੋਂ ਛੋਟ ਦਿੱਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: