ਮੋਗਾ ‘ਚ ਇੰਸਟਾਗ੍ਰਾਮ ‘ਤੇ ਰੀਲ ਪੋਸਟ ਕਰਕੇ ‘ਤੇ ਭੜਕੇ ਬੰਦੇ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪਤੀ ਹਰਮੇਸ਼ ਨੂੰ ਆਪਣੀ ਪਤਨੀ ਸਰਬਜੀਤ ਕੌਰ ਦਾ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਨਾ ਪਸੰਦ ਨਹੀਂ ਸੀ। ਇਸ ਗੱਲ ਨੂੰ ਲੈ ਕੇ ਦੋਨਾਂ ਵਿੱਚ ਘਰ ਵਿੱਚ ਲੜਾਈ ਹੁੰਦੀ ਰਹਿੰਦੀ ਸੀ।
ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਪੰਚਾਇਤੀ ਸਮਝੌਤਾ ਕਰਨਾ ਪਿਆ। ਬਾਅਦ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪਤਨੀ ਪਤੀ ਤੋਂ ਵੱਖ ਰਹੇਗੀ। ਹਾਲਾਂਕਿ ਜਿਸ ਦਿਨ ਉਸ ਨੇ ਜਾਣਾ ਸੀ, ਉਸ ਦਿਨ ਉਸ ਦੇ ਪਤੀ ਨੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ।
ਉਸ ਨੇ ਆਪਣੀ ਪਤਨੀ ਦੇ ਸਿਰ, ਅੱਖਾਂ ਅਤੇ ਹੱਥਾਂ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਖੂਨ ਨਾਲ ਲਥਪਥ ਤੜਫਦੇ ਛੱਡ ਦਿੱਤਾ। ਪਤਨੀ ਦੀ ਮੌਤ ਤੋਂ ਬਾਅਦ ਪੁਲਿਸ ਨੇ ਦੋਸ਼ੀ ਪਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਮ੍ਰਿਤਕ ਦੇ ਗੁਆਂਢੀ ਲਖਬੀਰ ਸਿੰਘ ਨੇ ਦੱਸਿਆ ਕਿ ਮੇਰਾ ਘਰ ਸਰਬਜੀਤ ਕੌਰ ਦੇ ਪਿੱਛੇ ਹੈ। ਸਰਬਜੀਤ ਕੌਰ ਅਤੇ ਹਰਮੇਸ਼ ਸਿੰਘ ਵਿੱਚ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ। ਉਹ ਅਕਸਰ ਲੜਦੇ ਰਹਿੰਦੇ ਸਨ। 6 ਜਨਵਰੀ ਦੀ ਸਵੇਰ ਦੇ 4-5 ਵੱਜੇ ਸਨ। ਉਨ੍ਹਾਂ ਦੇ ਘਰੋਂ ਚੀਕਣ ਦੀ ਆਵਾਜ਼ ਆ ਰਹੀ ਸੀ। ਕਿਉਂਕਿ ਝਗੜੇ ਅਕਸਰ ਹੁੰਦੇ ਹਨ, ਮੈਂ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਕੰਮ ‘ਤੇ ਚਲਾ ਗਿਆ। ਜਦੋਂ ਮੈਂ ਵਾਪਸ ਆਇਆ ਤਾਂ ਉਸ ਦੇ ਘਰ ਦਾ ਮੇਨ ਗੇਟ ਖੁੱਲ੍ਹਾ ਸੀ।
ਸਰਬਜੀਤ ਕੌਰ ਵਰਾਂਡੇ ਦੇ ਵਿਹੜੇ ਵਿਚ ਖੂਨ ਨਾਲ ਲੱਥਪੱਥ ਪਈ ਸੀ। ਜਦੋਂ ਮੈਂ ਰੌਲਾ ਪਾਇਆ ਤਾਂ ਆਸ-ਪਾਸ ਲੋਕ ਇਕੱਠੇ ਹੋ ਗਏ। ਮੈਂ ਅੰਦਰ ਜਾ ਕੇ ਦੇਖਿਆ ਕਿ ਸਰਬਜੀਤ ਕੌਰ ਦੇ ਸਿਰ, ਅੱਖਾਂ ਅਤੇ ਹੱਥਾਂ ਵਿਚੋਂ ਖੂਨ ਵਗ ਰਿਹਾ ਸੀ। ਹਰਮੇਸ਼ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਆਪਣੀ ਪਤਨੀ ਸਰਬਜੀਤ ‘ਤੇ ਲੋਹੇ ਦੇ ਕਾਪੇ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਿਆ।
ਲਖਬੀਰ ਨੇ ਦੱਸਿਆ ਕਿ ਘਰੇਲੂ ਝਗੜੇ ਕਾਰਨ ਦੋਵਾਂ ਵਿਚਾਲੇ ਪੰਚਾਇਤੀ ਫੈਸਲਾ ਹੋ ਗਿਆ। ਜਿਸ ਤੋਂ ਬਾਅਦ ਸਰਬਜੀਤ ਕੌਰ ਨੂੰ ਆਪਣੇ ਪਤੀ ਤੋਂ ਵੱਖ ਰਹਿਣਾ ਸੀ। ਉਸੇ ਦਿਨ 6 ਜਨਵਰੀ ਨੂੰ ਉਸ ਨੇ ਆਪਣੇ ਪਤੀ ਦੇ ਘਰੋਂ ਸਾਰਾ ਸਮਾਨ ਚੁੱਕ ਕੇ ਜਾਣਾ ਸੀ। ਇਸੇ ਕਾਰਨ ਉਨ੍ਹਾਂ ਵਿਚਕਾਰ ਲੜਾਈ ਹੋਈ ਹੋਣੀ।
ਪਿੰਡ ਬੋਹਨਾ ਦੀ ਸਰਬਜੀਤ ਕੌਰ ਦੇ ਪੁੱਤਰ ਮੋਨੂੰ ਨੇ ਦੱਸਿਆ ਕਿ ਉਸ ਦੀ ਮਾਂ ਅਕਸਰ ਵੀਡੀਓ ਬਣਾ ਕੇ ਇੰਸਟਾਗ੍ਰਾਮ ‘ਤੇ ਪੋਸਟ ਕਰਦੀ ਸੀ। ਉਸ ਦੇ ਪਿਤਾ ਹਰਮੇਸ਼ ਨੂੰ ਇਹ ਗੱਲ ਪਸੰਦ ਨਹੀਂ ਸੀ। ਪਿਤਾ ਉਸ ਦੀ ਮਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਸਨ ਪਰ ਮਾਂ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ। ਮ੍ਰਿਤਕ ਦੀ ਧੀ ਨੇ ਇਹ ਵੀ ਕਿਹਾ ਕਿ ਮਾਂ ਗਲਤ ਵੀਡੀਓ ਪੋਸਟ ਕਰਦੀ ਸੀ, ਜਿਸ ਕਾਰਨ ਪਿਤਾ ਉਸ ਨੂੰ ਰੋਕਦਾ ਸੀ।
ਪੁੱਤਰ ਮੋਨੂੰ ਨੇ ਦੱਸਿਆ ਕਿ ਉਹ ਅਤੇ ਉਸਦੀ ਭੈਣ ਘਰ ਨਹੀਂ ਸਨ। ਉਹ ਕਿਸੇ ਕੰਮ ਲਈ ਲੁਧਿਆਣਾ ਗਿਆ ਹੋਇਆ ਸੀ। ਉਸ ਦੀ ਮਾਂ ‘ਤੇ ਹਮਲਾ ਹੋਣ ਦਾ ਪਤਾ ਲੱਗਦਿਆਂ ਹੀ ਉਹ ਮੋਗਾ ਪਹੁੰਚ ਗਿਆ। ਬਾਅਦ ਵਿਚ ਪਤਾ ਲੱਗਾ ਕਿ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। 8 ਜਨਵਰੀ ਨੂੰ ਉਸ ਦੀ ਮਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : LG ਦਾ ਕਮਾਲ, ਪੇਸ਼ ਕੀਤਾ ਦੁਨੀਆ ਦਾ ਪਹਿਲਾ ਆਰ-ਪਾਰ ਦਿਸਣ ਵਾਲਾ Smart TV
ਐਸਪੀ (ਡੀ) ਅਜੈ ਰਾਜ ਨੇ ਦੱਸਿਆ ਕਿ ਮਹਿਣਾ ਪੁਲਿਸ ਨੇ ਪਹਿਲਾਂ ਹਰਮੇਸ਼ ਸਿੰਘ ਖ਼ਿਲਾਫ਼ ਆਈਪੀਐਸ ਦੀ ਧਾਰਾ 307 (ਕਤਲ ਦੀ ਕੋਸ਼ਿਸ਼) ਦਾ ਕੇਸ ਦਰਜ ਕੀਤਾ ਸੀ। ਹੁਣ ਔਰਤ ਦੀ ਮੌਤ ਤੋਂ ਬਾਅਦ ਪੁਲਿਸ ਨੇ 302 (ਕਤਲ) ਦਾ ਮਾਮਲਾ ਦਰਜ ਕੀਤਾ ਸੀ। ਹਰਮੇਸ਼ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”