ਹਨੀਮੂਨ ‘ਤੇ ਪਤਨੀ ਨੂੰ ‘ਸੈਕੰਡ ਹੈਂਡ’ ਕਹਿਣਾ ਪਤੀ ਨੂੰ ਮਹਿੰਗਾ ਪੈ ਗਿਆ। ਹੁਣ ਪਤੀ ਨੂੰ ਪੀੜਤ ਪਤਨੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਦੇਣਾ ਹੋਵੇਗਾ। ਪਤੀ ਆਪਣੀ ਪੀੜਤ ਪਤਨੀ ਨੂੰ ਹਰ ਮਹੀਨੇ 1.5 ਲੱਖ ਰੁਪਏ ਦਾ ਗੁਜ਼ਾਰਾ ਭੱਤਾ ਵੀ ਦੇਵੇਗਾ। ਦੋਵਾਂ ਦਾ ਵਿਆਹ ਜਨਵਰੀ 1994 ‘ਚ ਮੁੰਬਈ ‘ਚ ਹੋਇਆ ਸੀ। ਬਾਅਦ ਵਿਚ ਦੋਵੇਂ ਅਮਰੀਕਾ ਚਲੇ ਗਏ।
ਇਹ ਮਾਮਲਾ ਪਹਿਲਾਂ ਮੁੰਬਈ ਦੀ ਹੇਠਲੀ ਅਦਾਲਤ ਤੱਕ ਪਹੁੰਚਿਆ। ਜਿੱਥੇ ਪੀੜਤ ਦੀ ਪਤਨੀ ਨੇ ਸ਼ਿਕਾਇਤ ਦਰਜ ਕਰਵਾਈ ਹੈ। ਹੇਠਲੀ ਅਦਾਲਤ ਨੇ ਦੋਸ਼ੀ ਪਤੀ ਨੂੰ ਮੁਆਵਜ਼ਾ ਅਤੇ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ਹੈ। ਪਤੀ ਨੇ ਬੰਬੇ ਹਾਈ ਕੋਰਟ ‘ਚ ਰੀਵਿਊ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ। ਹੁਣ ਦੋਸ਼ੀ ਪਤੀ ਨੂੰ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।
ਪੀੜਤਾ ਨੇ ਸ਼ਿਕਾਇਤ ਦਿੰਦੇ ਹੋਏ ਕਿਹਾ ਸੀ ਕਿ ਦੋਹਾਂ ਦਾ ਵਿਆਹ 1994 ‘ਚ ਹੋਇਆ ਸੀ। ਦੋਵੇਂ ਹਨੀਮੂਨ ਲਈ ਨੇਪਾਲ ਗਏ ਸਨ। ਇਸ ਦੌਰਾਨ ਉਸ ਦੇ ਪਤੀ ਨੇ ਉਸ ਨੂੰ ‘ਸੈਕੰਡ ਹੈਂਡ’ ਕਿਹਾ। ਦਰਅਸਲ ਪੀੜਤਾ ਦੀ ਪਿਛਲੀ ਮੰਗਣੀ ਟੁੱਟ ਗਈ ਸੀ। ਪੀੜਤਾ ਨੇ ਦੱਸਿਆ ਕਿ ਬਾਅਦ ‘ਚ ਦੋਵੇਂ ਪਤੀ-ਪਤਨੀ ਅਮਰੀਕਾ ਚਲੇ ਗਏ। ਉਨ੍ਹਾਂ ਨੇ ਅਮਰੀਕਾ ‘ਚ ਵਿਆਹ ਸਮਾਗਮ ਵੀ ਕਰਵਾਇਆ ਸੀ। ਕੁਝ ਦਿਨਾਂ ਬਾਅਦ ਦੋਸ਼ੀ ਪਤੀ ਨੇ ਪੀੜਤਾ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਚਰਿੱਤਰ ‘ਤੇ ਸ਼ੱਕ ਕਰਨ ਲੱਗਾ ਅਤੇ ਝੂਠੇ ਦੋਸ਼ ਲਾਉਣ ਲੱਗਾ। ਇਸ ਦੌਰਾਨ ਦੋਵੇਂ ਪਤੀ-ਪਤਨੀ 2005 ਵਿੱਚ ਮੁੰਬਈ ਵਾਪਸ ਆ ਗਏ ਅਤੇ ਇੱਕ ਸਾਂਝੇ ਮਕਾਨ ਵਿੱਚ ਰਹਿਣ ਲੱਗੇ। ਸਾਲ 2008 ‘ਚ ਪਤਨੀ ਆਪਣੀ ਮਾਂ ਨਾਲ ਰਹਿਣ ਲਈ ਆਪਣੇ ਪੇਕੇ ਘਰ ਗਈ ਸੀ। ਸਾਲ 2014 ‘ਚ ਪਤੀ ਫਿਰ ਤੋਂ ਅਮਰੀਕਾ ਪਰਤਿਆ ਸੀ।
ਨਿਰਾਸ਼ ਹੋ ਕੇ ਪੀੜਤਾ ਨੇ ਘਰੇਲੂ ਹਿੰਸਾ ਐਕਟ ਦੇ ਤਹਿਤ 2017 ‘ਚ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ‘ਚ ਸ਼ਿਕਾਇਤ ਦਰਜ ਕਰਵਾਈ। ਪੀੜਤਾ ਵੱਲੋਂ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਉਸ ਦੀ ਮਾਂ, ਭਰਾ ਅਤੇ ਚਾਚੇ ਨੇ ਅਦਾਲਤ ਵਿੱਚ ਕੀਤੀ। ਅਦਾਲਤ ਨੇ ਮੰਨਿਆ ਕਿ ਪੀੜਤਾ ਘਰੇਲੂ ਹਿੰਸਾ ਦੀ ਸ਼ਿਕਾਰ ਸੀ। ਜਨਵਰੀ 2023 ਵਿੱਚ ਅਦਾਲਤ ਨੇ ਦੋਸ਼ੀ ਪਤੀ ਨੂੰ ਮੁਆਵਜ਼ੇ ਵਜੋਂ 3 ਕਰੋੜ ਰੁਪਏ, ਦਾਦਰ ਵਿੱਚ ਇੱਕ ਘਰ ਲੱਭਣ, ਬਦਲਵੇਂ ਰੂਪ ਵਿੱਚ ਘਰ ਲਈ 75 ਹਜ਼ਾਰ ਰੁਪਏ ਅਤੇ ਹਰ ਮਹੀਨੇ 1.5 ਲੱਖ ਰੁਪਏ ਰੱਖ-ਰਖਾਅ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ : ‘ਕੇਜਰੀਵਾਲ ਕੋਰਟ ‘ਚ ਦੱਸਣਗੇ ਕਥਿਤ ਸ਼ਰਾਬ ਘਪਲੇ ਦਾ ਪੈਸਾ ਕਿੱਥੇ ਗਿਆ’- ਪਤਨੀ ਸੁਨੀਤਾ ਦਾ ਵੱਡਾ ਬਿਆਨ
ਦੋਸ਼ੀ ਪਤੀ ਨੇ ਹੇਠਲੀ ਅਦਾਲਤ ਦੇ ਇਸ ਹੁਕਮ ਖ਼ਿਲਾਫ਼ ਹਾਈ ਕੋਰਟ ਵਿੱਚ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਸੀ। ਹੁਣ ਬੰਬੇ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਉਸ ਹੁਕਮ ਨੂੰ ਬਰਕਰਾਰ ਰੱਖਿਆ ਹੈ ਜਿਸ ਵਿੱਚ ਉਸ ਨੇ ਪੀੜਤਾ ਪਤਨੀ ਨੂੰ 3 ਕਰੋੜ ਰੁਪਏ ਦਾ ਮੁਆਵਜ਼ਾ ਅਤੇ 1.5 ਲੱਖ ਰੁਪਏ ਦਾ ਗੁਜ਼ਾਰਾ ਭੱਤਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਹਾਈ ਕੋਰਟ ਦੀ ਜਸਟਿਸ ਸ਼ਰਮੀਲਾ ਦੇਸ਼ਮੁੱਖ ਨੇ ਹੁਕਮਾਂ ਵਿੱਚ ਕਿਹਾ ਕਿ ਇਹ ਰਕਮ ਔਰਤ ਨੂੰ ਨਾ ਸਿਰਫ਼ ਸਰੀਰਕ ਸੱਟਾਂ ਸਗੋਂ ਮਾਨਸਿਕ ਤਸ਼ੱਦਦ ਅਤੇ ਭਾਵਨਾਤਮਕ ਪ੍ਰੇਸ਼ਾਨੀ ਲਈ ਵੀ ਮੁਆਵਜ਼ੇ ਵਜੋਂ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: