ਲੁਧਿਆਣਾ ਵਿੱਚ ਬੀਤੀ ਰਾਤ ਇੱਕ ਔਰਤ ਨੇ ਆਪਣੇ ਪਤੀ ਨੂੰ ਆਪਣੀ ਗਰਲਫ੍ਰੈਂਡ ਨਾਲ ਰੰਗਰਲੀਆਂ ਮਨਾਉਂਦੇ ਫੜਿਆ। ਜਦੋਂ ਔਰਤ ਨੇ ਇਸ ਦਾ ਵਿਰੋਧ ਕੀਤਾ ਤਾਂ ਪਤੀ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਮੱਥੇ ਅਤੇ ਅੱਖਾਂ ‘ਤੇ ਕੜੇ ਅਤੇ ਚਾਕੂ ਨਾਲ ਵਾਰ ਕੀਤੇ। ਇਸ ਤੋਂ ਬਾਅਦ ਪਤੀ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਔਰਤ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸਦਾ ਇਲਾਜ ਕੀਤਾ ਗਿਆ।
ਪੀੜਤ ਔਰਤ ਆਰਤੀ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਨੇਪਾਲ ਦੀ ਰਹਿਣ ਵਾਲੀ ਹੈ। ਉਹ ਖੋਖਾ ਮਾਰਕੀਟ ਜਮਾਲਪੁਰ ਇਲਾਕੇ ਵਿੱਚ ਰਹਿੰਦੀ ਹੈ। ਵਿਆਹ ਨੂੰ 10 ਸਾਲ ਹੋ ਗਏ ਹਨ। ਉਸ ਦੀਆਂ ਦੋ ਧੀਆਂ ਹਨ। ਬੁੱਧਵਾਰ ਨੂੰ ਉਹ ਸਵੇਰ ਤੋਂ ਹੀ ਆਪਣੇ ਪਤੀ ਨੂੰ ਫੋਨ ਕਰ ਰਹੀ ਸੀ ਪਰ ਉਸ ਨੇ ਫੋਨ ਨਹੀਂ ਚੁੱਕਿਆ। ਉਸ ਨੂੰ ਪਹਿਲਾਂ ਵੀ ਕਈ ਵਾਰ ਸ਼ੱਕ ਹੋਇਆ ਸੀ ਕਿ ਉਸ ਦਾ ਪਤੀ ਫੋਨ ‘ਤੇ ਕਿਸੇ ਲੜਕੀ ਨਾਲ ਗੱਲ ਕਰਦਾ ਹੈ।
ਆਰਤੀ ਨੇ ਦੱਸਿਆ ਕਿ ਉਸ ਨੂੰ ਕਿਸੇ ਨੇ ਦੱਸਿਆ ਕਿ ਉਸ ਦੇ ਪਤੀ ਨੇ ਜਮਾਲਪੁਰ ਇਲਾਕੇ ਵਿੱਚ ਕਿਰਾਏ ’ਤੇ ਵੱਖਰਾ ਕਮਰਾ ਲਿਆ ਹੋਇਆ ਹੈ। ਇਸ ’ਤੇ ਉਸ ਨੇ ਕਮਰੇ ’ਚ ਛਾਪਾ ਮਾਰਿਆ। ਇੱਥੇ ਪਤੀ ਕੁੜੀ ਦੇ ਨਾਲ ਮਿਲਿਆ। ਆਰਤੀ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਮੀਜ਼ ਦੇ ਬਟਨ ਖੁੱਲ੍ਹੇ ਹੋਏ ਸਨ, ਜਦੋਂ ਉਸਨੇ ਆਪਣੇ ਪਤੀ ਨੂੰ ਕੁੜੀ ਨੂੰ ਛੱਡਣ ਲਈ ਕਿਹਾ ਤਾਂ ਉਸਨੇ ਉਸਦੀ ਕੁੱਟਮਾਰ ਕੀਤੀ।
ਆਰਤੀ ਦੀ ਭੈਣ ਪਿੰਕੀ ਨੇ ਦੱਸਿਆ ਕਿ ਜਦੋਂ ਉਸ ਨੇ ਜੀਜਾ ਪ੍ਰਕਾਸ਼ ਨੂੰ ਕੁੜੀ ਨਾਲ ਕਮਰੇ ਵਿੱਚ ਫੜਿਆ ਤਾਂ ਕਾਫੀ ਹੰਗਾਮਾ ਹੋ ਗਿਆ। ਉਸ ਨੇ ਮੌਕੇ ‘ਤੇ ਵੀਡੀਓ ਵੀ ਬਣਾਈ। ਉਹ ਕੁੜੀ ਨੂੰ ਜੀਜਾ ਪ੍ਰਕਾਸ਼ ਦੀ ਮਾਂ ਕੋਲ ਲੈ ਕੇ ਗਏ। ਰਸਤੇ ਵਿੱਚ ਪ੍ਰਕਾਸ਼ ਨੇ ਆਰਤੀ ਨੂੰ ਕੁੱਟਿਆ। ਉਸ ਨੇ ਇਸ ਸਬੰਧੀ ਥਾਣਾ ਜਮਾਲਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪ੍ਰਕਾਸ਼ ਦਾ ਮੋਬਾਈਲ ਉਸ ਕੋਲ ਹੈ। ਅੱਜ ਜਦੋਂ ਪੁਲਿਸ ਥਾਣੇ ਬੁਲਾਏਗੀ ਤਾਂ ਦੋਵੇਂ ਧਿਰਾਂ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ : 26,91,010 ਰੁ. ਦੀ ਕਰੰਸੀ ਲੈ ਕੇ ਪੰਜਾਬ ਤੋਂ UK ਜਾ ਰਿਹਾ ਸੀ ਬੰਦਾ, ਕਸਟਮ ਵਿਭਾਗ ਦੇ ਚੜ੍ਹਿਆ ਹੱਥੇ
ਆਰਤੀ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੈ। ਕਹਿੰਦਾ ਹੈ ਤੂੰ ਜੋ ਕਰਨਾ ਏ ਕਰ ਲੈ। ਪੁਲਿਸ ਕੋਲ ਜਾਣਾ ਏ ਤਾਂ ਚਲੀ ਜਾ। ਮੈਨੂੰ ਥਾਣੇ ਵਿਚ ਬੰਦ ਦੇਵੇਂਗੀ ਤਾਂ ਬਾਹਰ ਆ ਜਾਵਾਂਗਾ।
ਵੀਡੀਓ ਲਈ ਕਲਿੱਕ ਕਰੋ -: