ਬਟਾਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਪਤੀ-ਪਤਨੀ ਨੂੰ 27 ਲੱਖ ਰੁਪਏ ਦੇ ਨਕਲੀ ਨੋਟਾਂ, 2 ਵਾਹਨਾਂ ਅਤੇ ਨਕਲੀ ਨੋਟ ਛਾਪਣ ਵਾਲੇ ਸਾਜ਼ੋ-ਸਾਮਾਨ ਸਮੇਤ ਗ੍ਰਿਫਤਾਰ ਕੀਤਾ ਹੈ, ਜਦਕਿ ਇੱਕ ਹੋਰ ਦੋਸ਼ੀ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਨੋਟ ਛਾਪਣ ਤੋਂ ਬਾਅਦ ਇਹ ਜੋੜਾ ਪਹਿਲੀ ਵਾਰ ਹਿਮਾਚਲ ‘ਚ ਨਕਲੀ ਨੋਟਾਂ ਦੀ ਸਪਲਾਈ ਕਰਨ ਲਈ ਨਿਕਲਿਆ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤੇ ‘ਚ ਹੀ ਫੜ ਲਿਆ।
ਥਾਣਾ ਸਦਰ ਵਿਖੇ ਜਾ ਣਕਾਰੀ ਦਿੰਦਿਆਂ ਐਸ.ਐਸ.ਪੀ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਬਟਾਲਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਥਾਣਾ ਸਦਰ ਅਧੀਨ ਪੈਂਦੇ ਪਿੰਡ ਸੈਦਮੁਬਾਰਕ ਨੇੜੇ ਨਾਕਾ ਲਾਇਆ ਹੋਇਆ ਸੀ ਕਿ ਸੁਖਬੀਰ ਸਿੰਘ ਅਤੇ ਉਸਦੀ ਪਤਨੀ ਗੁਰਿੰਦਰ ਕੌਰ ਵਾਸੀ ਪਿੰਡ ਤਰਸਿੱਕਾ (ਅੰਮ੍ਰਿਤਸਰ ਦਿਹਾਤੀ) ਨੂੰ ਕਾਰ ਸਮੇਤ ਕਾਬੂ ਕੀਤਾ ਗਿਆ, ਤਲਾਸ਼ੀ ਲੈਣ ‘ਤੇ ਪਤੀ-ਪਤਨੀ ਦੀ ਕਾਰ ‘ਚੋਂ 27 ਲੱਖ ਰੁਪਏ ਬਰਾਮਦ ਹੋਏ, ਜਦਕਿ ਪੁੱਛਗਿੱਛ ਦੌਰਾਨ 3 ਲੱਖ ਰੁਪਏ ਅਤੇ ਜਾਅਲੀ ਨੋਟ ਬਣਾਉਣ ‘ਚ ਵਰਤੇ ਜਾਂਦੇ ਸਾਰੇ ਸਾਮਾਨ ਸਮੇਤ ਇਕ ਹੋਰ ਕਾਰ ਬਰਾਮਦ ਹੋਈ।
ਐਸਐਸਪੀ ਨੇ ਦੱਸਿਆ ਕਿ ਫੜੇ ਗਏ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ 6 ਮਹੀਨੇ ਪਹਿਲਾਂ ਜਾਅਲੀ ਨੋਟ ਛਾਪਣ ਦਾ ਕੰਮ ਸ਼ੁਰੂ ਕੀਤਾ ਸੀ, ਪਰ ਸਪਲਾਈ ਲਈ ਪਹਿਲੀ ਵਾਰ ਹਿਮਾਚਲ ਗਏ ਸਨ। ਐਸਐਸਪੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਸੁਖਬੀਰ ਸਿੰਘ ਨੇ ਵੀ ਪਹਿਲੀ ਵਾਰ ਨਕਲੀ ਨੋਟ ਛਾਪਣਾ ਵੀ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣਾਂ ‘ਚ ਗੜਬੜੀ ਦਾ ਮਾਮਲਾ, ਚੋਣ ਅਧਿਕਾਰੀ ਨੇ ਅਦਾਲਤ ਤੋਂ ਮੰਗੀ ਮਾਫ਼ੀ
ਉਹ ਇੱਕ ਬੈਂਕ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਵੀ ਕਰੋੜਾਂ ਰੁਪਏ ਦੇ ਗਬਨ ਦਾ ਦੋਸ਼ ਲੱਗਣ ਤੋਂ ਬਾਅਦ ਜੇਲ੍ਹ ਤੋਂ ਵਾਪਸ ਆ ਗਿਆ ਹੈ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਫ਼ਿਲਹਾਲ ਤਫ਼ਤੀਸ਼ ਮੁਤਾਬਕ ਇੱਕ ਹੋਰ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਜੋ ਇਸ ਸਾਰੇ ਕੰਮ ਵਿੱਚ ਸ਼ਾਮਿਲ ਸੀ। ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਖੁਲਾਸਾ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: