ਸਮਾਰਟਫ਼ੋਨ ਦੀ ਵਰਤੋਂ ਕਰਨ ਵਾਲੇ ਲੋਕ ਅਕਸਰ ਟੁੱਟਣ ਤੋਂ ਬਚਣ ਲਈ ਸਕ੍ਰੀਨ ਪ੍ਰੋਟੈਕਟਰ ਜਾਂ ਕਵਰ ਦੀ ਵਰਤੋਂ ਕਰਦੇ ਹਨ, ਪਰ ਉਦੋਂ ਕੀ ਜੇ ਉਹ ਸਕ੍ਰੀਨ ਪ੍ਰੋਟੈਕਟਰ ਤੁਹਾਡੇ ਫ਼ੋਨ ਦੀ ਡਿਸਪਲੇ ਨੂੰ ਸੁਰੱਖਿਅਤ ਕਰਨ ਦੀ ਬਜਾਏ ਇਸ ਨੂੰ ਹੋਰ ਨੁਕਸਾਨ ਪਹੁੰਚਾਵੇ? ਹਾਲ ਹੀ ਵਿੱਚ Xiaomi ਨੇ ਮੋਬਾਈਲ ਡਿਸਪਲੇ ਸਕ੍ਰੀਨਾਂ ‘ਤੇ ਪ੍ਰੋਟੈਕਟਰ ਲਗਾਉਣ ਵਾਲੇ ਲੋਕਾਂ ਲਈ ਇੱਕ ਚਿਤਾਵਨੀ ਜਾਰੀ ਕੀਤੀ ਹੈ।
ਕੰਪਨੀ ਨੇ X ‘ਤੇ ਇਕ ਲੰਬੀ ਪੋਸਟ ਸ਼ੇਅਰ ਕੀਤੀ ਅਤੇ ਲਿਖਿਆ ਕਿ ਕਿਸ ਤਰ੍ਹਾਂ ਇਹ ਸਕ੍ਰੀਨ ਪ੍ਰੋਟੈਕਟਰ ਸਮਾਰਟਫੋਨ ਡਿਸਪਲੇਅ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਹਾਲਾਂਕਿ ਆਧੁਨਿਕ ਸਮਾਰਟਫ਼ੋਨਾਂ ਵਿੱਚ ਸਕ੍ਰੈਚ ਤੋਂ ਬਚਾਉਣ ਵਾਲੇ ਗਲਾਸ ਲੱਗੇ ਹੁੰਦੇ ਹਨ ਪਰ ਫਿਰ ਵੀ ਉਨ੍ਹਾਂ ‘ਤੇ ਰੇਤ,ਚਾਬੀ ਜਾਂ ਜੇਬ ਵਿੱਚ ਪਏ ਸਿੱਕਿਆਂ ਵਰਗੀਾਂ ਚੀਜ਼ਾਂ ਦੀਆਂ ਝਰੀਟਾਂ ਲਗ ਸਕਦੀਆਂ ਹਨ।
Note on Liquid UV Screen Protectors.
To find out more – https://t.co/bjl9eJRKTu pic.twitter.com/GBsQsngd6H— Redmi India (@RedmiIndia) February 22, 2024
ਇਸ ਤੋਂ ਬਚਣ ਲਈ ਲੋਕ ਫੋਨ ਦੀ ਡਿਸਪਲੇ ਸਕਰੀਨ ‘ਤੇ ਪ੍ਰੋਟੈਕਟਰ ਲਗਾਉਂਦੇ ਹਨ। ਰੇਟ ਦੇ ਹਿਸਾਬ ਨਾਲ ਮਾਰਕੀਟ ਵਿੱਚ ਵੱਖ-ਵੱਖ ਤਰ੍ਹਾਂ ਦੇ ਸਕਰੀਨ ਪ੍ਰੋਟੈਕਟਰ ਉਪਲਬਧ ਹਨ ਅਤੇ ਇਹਨਾਂ ਵਿੱਚੋਂ ਇੱਕ ਹੈ UV ਅਡੈਸਿਵ ਪ੍ਰੋਟੈਕਟਰ ਜਿਸ ਨੂੰ ਕਰਵਡ ਫ਼ੋਨਾਂ ‘ਤੇ ਲਗਾਉਣਾ ਚੰਗਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਫ਼ੋਨ ਦੀ ਸਕਰੀਨ ਅਤੇ ਸ਼ੀਸ਼ੇ ਦੀ ਪਰਤ ਵਿਚਕਾਰ ਇੱਕ ਚੰਗਾ ਬਾਂਡ ਦਿੰਦੇ ਹਨ। ਕੰਪਨੀ ਨੇ ਯੂਜ਼ਰਸ ਨੂੰ ਲਿਕਵਿਡ ਯੂਵੀ ਅਡਹੈਸਿਵ ਪ੍ਰੋਟੈਕਟਰਸ ਤੋਂ ਸਾਵਧਾਨ ਰਹਿਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਚੀਨ ਦਾ ਅਨੋਖਾ ਸ਼ਹਿਰ, ਜਿਥੇ ਬਿਲਡਿੰਗ ਅੰਦਰੋਂ ਲੰਘਦੀ ਏ ਟ੍ਰੇਨ, 5ਵੇਂ ਫਲੋਰ ‘ਤੇ ਪੈਟਰੋਲ ਪੰਪ
ਬਾਜ਼ਾਰ ਵਿੱਚ ਇਹ ਜ਼ਿਆਦਾਤਰ ਪਲਾਸਟਿਕ ਅਤੇ ਟੈਂਪਰਡ ਗਲਾਸ ਵਿੱਚ ਉਪਲਬਧ ਹਨ। ਟੈਂਪਰਡ ਗਲਾਸ ਦੀਆਂ ਕਈ ਕਿਸਮਾਂ ਹਨ ਜਿਵੇਂ ਕਿ 2D, 3D, 4D, 5D, 9D ਅਤੇ ਅਖੀਰ ਵਿੱਚ 11D। ਇਹ ਦੋ ਵੱਖ-ਵੱਖ ਚੀਜ਼ਾਂ ਮਿਲਣ ‘ਤੇ ਬਮਦਾ ਹੈ। ਪਾਲੀਈਥਾਇਲੀਨ ਟੇਰੇਫਥੇਲੇਟ (ਪੀਈਟੀ) ਜਿਥੇ ਸਸਤਾ ਅਤੇ ਜ਼ਿਆਦਾ ਲਚੀਲਾ ਹੁੰਦਾ ਹੈ ਅਤੇ ਥਰਮੋਪਲਾਸਟਿਕ ਪਾਲੀਯੂਰੇਥਨ (ਟੀਪੀਯੂ) ਪੀਈਟੀ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਹੈ।