ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਵੱਡੀ ਮੁਸੀਬਤ ਵਿੱਚ ਫਸ ਗਏ ਹਨ। ਤੋਸ਼ਾਖਾਨਾ ਕੇਸ ਵਿੱਚ ਦੋਵਾਂ ਨੂੰ ਅਦਾਲਤ ਵੱਲੋਂ 14 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਣਕਾਰੀ ਇਕ ਪਾਕਿਸਤਾਨੀ ਨਿਊਜ਼ ਚੈਨਲ ਦੀ ਰਿਪੋਰਟ ਵਿੱਚ ਦਿੱਤੀ ਗਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਇਸ ਜੋੜੇ ਨੂੰ ਕੈਦ ਅਤੇ ਸਖ਼ਤ ਮਿਹਨਤ ਦੀ ਸਜ਼ਾ ਸੁਣਾਈ ਗਈ ਹੈ।
ਅਦਾਲਤ ਨੇ ਜੋੜੇ ਨੂੰ 10 ਸਾਲਾਂ ਲਈ ਜਨਤਕ ਅਹੁਦਾ ਸੰਭਾਲਣ ਤੋਂ ਵੀ ਰੋਕ ਦਿੱਤਾ ਹੈ ਅਤੇ ਉਨ੍ਹਾਂ ‘ਤੇ 78.70 ਕਰੋੜ ਰੁਪਏ ਦਾ ਪਾਕਿਸਤਾਨੀ ਜੁਰਮਾਨਾ ਲਗਾਇਆ ਹੈ।
ਇਮਰਾਨ ਖਾਨ ਨੂੰ ਲਗਾਤਾਰ ਦੋ ਦਿਨਾਂ ‘ਚ ਇਹ ਦੂਜਾ ਝਟਕਾ ਲੱਗਾ ਹੈ। ਇਕ ਦਿਨ ਪਹਿਲਾਂ ਮੰਗਲਵਾਰ ਨੂੰ ਸਿਫਰ ਮਾਮਲੇ ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਇਮਰਾਨ ਖਾਨ ਅਤੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੂੰ ਸਿਫਰ ਮਾਮਲੇ ਵਿਚ 10 ਸਾਲ ਦੀ ਸਜ਼ਾ ਸੁਣਾਈ ਸੀ। ਇਮਰਾਨ ਖਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਕੁਝ ਮਹੀਨੇ ਪਹਿਲਾਂ 2018 ਵਿੱਚ ਬੁਸ਼ਰਾ ਬੀਬੀ ਨਾਲ ਵਿਆਹ ਕੀਤਾ ਸੀ। ਇਸ ਮਾਮਲੇ ਦੀ ਪੂਰੀ ਸੁਣਵਾਈ ਦੌਰਾਨ ਬੁਸ਼ਰਾ ਪੁਲਿਸ ਰਿਮਾਂਡ ਵਿੱਚ ਵੀ ਸੀ।
ਤੋਸ਼ਾਖਾਨਾ ਮਾਮਲੇ ‘ਚ ਰਾਵਲਪਿੰਡੀ ਦੀ ਅਦਿਆਲਾ ਜੇਲ ‘ਚ ਬੰਦ ਇਮਰਾਨ ਖਾਨ ਨੂੰ ਸਜ਼ਾ ਸੁਣਾਉਣ ਲਈ ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਖੁਦ ਪਹੁੰਚੇ। ਹਾਲਾਂਕਿ ਬੁਸ਼ਰਾ ਬੀਬੀ ਅਦਾਲਤ ‘ਚ ਪੇਸ਼ ਨਹੀਂ ਹੋਈ।
ਕੀ ਹੈ ਤੋਸ਼ਾਖਾਨਾ ਮਾਮਲਾ
ਸਾਬਕਾ ਪ੍ਰਧਾਨ ਮੰਤਰੀ ਇਮਰਾਨ ‘ਤੇ ਤੋਸ਼ਾਖਾਨਾ (ਸਟੇਟ ਸਟੋਰ) ਮਾਮਲੇ ‘ਚ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਵਿਦੇਸ਼ੀ ਆਗੂਆਂ ਤੋਂ ਮਿਲੇ ਤੋਹਫ਼ੇ ਤੋਸ਼ਾਖਾਨੇ ਵਿੱਚ ਰੱਖੇ ਜਾਂਦੇ ਹਨ। ਤੋਸ਼ਾਖਾਨੇ ਦੇ ਨਿਯਮਾਂ ਮੁਤਾਬਕ ਸਰਕਾਰੀ ਅਧਿਕਾਰੀ ਕੀਮਤ ਅਦਾ ਕਰਨ ਤੋਂ ਬਾਅਦ ਹੀ ਤੋਹਫ਼ੇ ਆਪਣੇ ਕੋਲ ਰੱਖ ਸਕਦੇ ਹਨ। ਤੋਹਫ਼ੇ ਨੂੰ ਪਹਿਲਾਂ ਤੋਸ਼ਾਖਾਨੇ ਵਿੱਚ ਜਮ੍ਹਾਂ ਕਰਾਉਣਾ ਚਾਹੀਦਾ ਹੈ। ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਤੋਹਫ਼ਿਆਂ ਨੂੰ ਘੱਟ ਕੀਮਤ ‘ਤੇ ਆਪਣੇ ਕੋਲ ਰੱਖਿਆ।
ਇਹ ਵੀ ਪੜ੍ਹੋ : ਸੈਲਾਨੀਆਂ ਲਈ ਖ਼ੁਸ਼ਖ਼ਬਰੀ! ਸ਼ਿਮਲਾ-ਮਨਾਲੀ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ, ਵੇਖੋ ਖੂਬਸੂਰਤ ਤਸਵੀਰਾਂ
ਇਹ ਕੇਸ ਦੇਸ਼ ਦੇ ਹੋਰ ਤੋਸ਼ਾਖਾਨਾ ਕੇਸਾਂ ਨਾਲੋਂ ਵੱਖਰਾ ਹੈ। ਇਸ ਵਿੱਚ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਅਯੋਗ ਕਰਾਰ ਦਿੱਤਾ ਸੀ। ਬਾਅਦ ਵਿੱਚ ਉਨ੍ਹਾਂ ਨੂੰ ਸਰਕਾਰੀ ਤੋਹਫ਼ਿਆਂ ਦੀ ਵਿਕਰੀ ਤੋਂ ਆਮਦਨ ਛੁਪਾਉਣ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਮਰਾਨ ਦੀ ਅਯੋਗਤਾ ਨੂੰ ਬਾਅਦ ਵਿੱਚ ਇਸਲਾਮਾਬਾਦ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ –