ਸਿਆਸਤ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਮਰਾਨ ਖਾਨ ਨੂੰ ਘਰੇਲੂ ਜ਼ਿੰਦਗੀ ਵਿੱਚ ਵੀ ਸੁੱਖ ਦਾ ਸਾਹ ਨਹੀਂ ਮਿਲ ਰਿਹਾ।
ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਤੇ ਉਨ੍ਹਾਂ ਦੀ ਤੀਜੀ ਪਤਨੀ ਬੁਸ਼ਰਾ ਬੀਬੀ ਵਿਚਾਲੇ ਝਗੜਾ ਹੋ ਗਿਆ ਹੈ, ਜਿਸ ਕਰਕੇ ਬੁਸ਼ਰਾ ਇਸਲਾਮਾਬਾਦ ਵਿੱਚ ਬਣੇ ਇਮਰਾਨ ਦੇ ਆਲੀਸ਼ਾਨ ਘਾਰ ‘ਬਨੀ ਗਾਲਾ’ ਨੂੰ ਛੱਡ ਕੇ ਲਾਹੌਰ ਚਲੀ ਗਈ ਹੈ। ਉਥੇ ਉਹ ਆਪਣੀ ਦੋਸਤ ਸਾਨੀਆ ਸ਼ਾਹ ਨਾਲ ਰਹਿ ਰਹੀ ਹੈ। ਦੂਜੇ ਪਾਸੇ ਬੁਸ਼ਰਾ ਦੇ ਘਰ ਛੱਡਣ ਤੋ ਬਾਅਦ ਇਮਰਾਨ ਨੇ ਬਨੀ ਗਾਲਾ ਦਾ ਸਾਰਾ ਪਰਸਨਲ ਸਟਾਫ ਜਿਵੇਂ ਮਾਲੀ, ਕੁਕ ਤੇ ਡਰਾਈਵਰ ਵੀ ਬਦਲ ਦਿੱਤੇ ਹਨ।
ਦੱਸ ਦੇਈਏ ਕਿ ਇਮਰਾਨ ਦੀ ਪਹਿਲੀ ਪਤਨੀ ਜੇਮਿਮਾ ਗੋਲਡਸਮਿੱਥ ਬ੍ਰਿਟਿਸ਼ ਨਾਗਰਿਕ ਸੀ। ਉਨ੍ਹਾਂ ਦੇ ਦੋ ਬੇਟੇ ਹਨ। ਇਮਰਾਨ ਦਾ ਦੂਜਾ ਵਿਆਹ ਬੀਬੀਸੀ ਦੀ ਜਰਨਲਿਸਟ ਰੇਹਮ ਖਾਨ ਨਾਲ ਹੋਇਆ ਤੇ ਇਹ ਵਿਆਹ 8 ਮਹੀਨਿਆਂ ਵਿੱਚ ਹੀ ਟੁੱਟ ਗਿਆ ਸੀ। ਤੀਜੀ ਪਤਨੀ ਬੁਸ਼ਰਾ ਹੈ। ਬੁਸ਼ਰਾ ਦੇ ਪਹਿਲੇ ਵਿਆਹ ਤੋਂ ਪੰਜ ਬੱਚੇ ਹਨ। ਦੋ ਧੀਆਂ ਦਾ ਵਿਆਹ ਹੋ ਚੁੱਕਾ ਹੈ ਤੇ ਹੁਣ ਤੀਜੀ ਪਤਨੀ ਬੁਸ਼ਰਾ ਬੀਬੀ ਵੀ ਘਰ ਛੱਡ ਕੇ ਚਲੀ ਗਈ ਹੈ।
ਪਾਕਿਸਤਾਨ ਦੇ ਕਈ ਸੀਨੀਅਰ ਪੱਤਰਕਾਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਇਮਰਾਨ ਦੀ ਪਾਰਟੀ ਦੇ ਸਾਂਸਦ ਆਮਿਰ ਮਲਿਕ ਨੇ ਨਵੰਬਰ ਵਿੱਚ ਇਸ਼ਾਰਾ ਕੀਤਾ ਸੀ ਕਿ ਬਨੀ ਗਾਲਾ ਵਿੱਚ ਬਵਾਲ ਚੱਲ ਰਿਹਾ ਹੈ ਤੇ ਇਮਰਾਨ ਖਾਨ ਪ੍ਰੇਸ਼ਾਨ ਹਨ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਰਿਪੋਰਟਾਂ ਮੁਤਾਬਕ ਇਹ ਮਾਮਲਾ ਪਿਛਲੇ ਸਾਲ ਅਕਤੂਬਰ ਵਿੱਚ ਸ਼ੁਰੂ ਹੋਇਆ ਸੀ। ਉਦੋਂ ਖਬਰ ਸੀ ਕਿ ਬੁਸ਼ਰਾ ਬੀਬੀ ਦੇ ਪਹਿਲੇ ਪਤੀ ਖਾਵਰ ਮਨੇਕਾ ਬੁਸ਼ਰਾ ਦੇ ਰੁਤਬੇ ਦਾ ਇਸਤੇਮਾਲ ਕਰਦੇ ਹੋਏ ਪੰਜਾਬ ਸੂਬੇ ਵਿੱਚ ਕਰੋੜਾਂ ਰੁਪਏ ਦੇ ਠੇਕੇ ਖੁਦ ਲੈ ਰਹੇ ਹਨ ਤੇ ਆਪਣੇ ਪਰਿਵਾਰ ਨੂੰ ਦਿਵਾ ਰਹੇ ਹਨ। ਇਸ ਦੀਆਂ ਸ਼ਿਕਾਇਤਾਂ ਪੰਜਾਬ ਸੂਬੇ ਦੇ ਅਫਸਰਾਂ ਨੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੂੰ ਕੀਤੀਆਂ ਸਨ। ਬੁਜਦਾਰ ਨੇ ਇਹ ਗੱਲ ਇਮਰਾਨ ਨੂੰ ਦੱਸੀ ਤੇ ਉਦੋਂ ਤੋਂ ਇਮਰਾਨ ਤੇ ਬੁਸ਼ਰਾ ਦੇ ਰਿਸ਼ਤੇ ਕੁਝ ਸਹੀ ਨਹੀਂ ਚੱਲ ਰਹੇ ਸਨ।
ਇਹ ਮਾਮਲਾ ਹੱਦ ਤੋਂ ਅੱਗੇ ਉਦੋਂ ਵਧਿਆ ਜਦੋਂ 5 ਜਨਵਰੀ ਨੂੰ ਬੁਸ਼ਲ਼ਰਾ ਦੀ ਕਰੀਬੀ ਦੋਸਤ ਫਰਾਹ ਆਜ਼ਮੀ ਦੇ ਪਤੀ ਦੀਸਰਕਾਰੀ ਵਿਭਾਗਾਂ ਵਿੱਚ ਗੰਢ-ਤੁਪ ਸਾਹਮਣੇ ਆਈ ਤੇ ਕਰੋੜਾਂ ਦਾ ਘਪਲਾ ਸਾਹਮਣੇ ਆਇਆ। ਮੀਡੀਆ ਵਿੱਚ ਇਸ ਨੂੰ ਦਬਾ ਦਿੱਤਾ ਗਿਆ।