ਟੈਕਸਦਾਤਾਵਾਂ ਲਈ ਰਾਹਤ ਭਰਤੀ ਖਬਰ ਹੈ। ਸਰਕਾਰ ਨੇ ਦੇਰੀ ਨਾਲ ਇਨਕਮ ਟੈਕਸ ਰਿਟਰਨ (ITR) ਭਰਨ ਦੀ ਆਖਰੀ ਤਰੀਕ ਵਧਾ ਦਿੱਤੀ ਹੈ। ਸਰਕਾਰ ਨੇ ਇਸ ਦੀ ਸਮਾਂ ਸੀਮਾ 31 ਦਸੰਬਰ ਤੋਂ ਵਧਾ ਕੇ 15 ਜਨਵਰੀ 2025 ਕਰ ਦਿੱਤੀ ਹੈ। ਇਨਕਮ ਟੈਕਸ ਵਿਭਾਗ ਨੇ ਲੇਟ ਫੀਸ ਦੇ ਨਾਲ ITR ਫਾਈਲ ਕਰਨ ਦੀ ਆਖਰੀ ਮਿਤੀ 15 ਜਨਵਰੀ, 2025 ਤੱਕ ਵਧਾ ਦਿੱਤੀ ਹੈ। ਦੇਰੀ ਨਾਲ/ਰਿਵਾਈਜ਼ਡ ਰਿਟਰਨ (ਦੇਰੀ ਨਾਲ ਜਾਂ ਸੰਸ਼ੋਧਿਤ ਆਈਟੀਆਰ) ਫਾਈਲ ਕਰਨ ਦੀ ਆਖਰੀ ਮਿਤੀ 15 ਜਨਵਰੀ ਤੱਕ ਵਧਾ ਦਿੱਤੀ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਇਸਦੀ ਸਮਾਂ ਸੀਮਾ 31 ਦਸੰਬਰ 2024 ਸੀ, ਪਰ ਹੁਣ ਇਸਨੂੰ 15 ਦਿਨ ਵਧਾ ਦਿੱਤਾ ਗਿਆ ਹੈ। ਇਨਕਮ ਟੈਕਸ ਨੇ ਨੇ ਵਿਵਾਦ ਸੇ ਵਿਸ਼ਵਾਸ ਯੋਜਨਾ ਦੇ ਤਹਿਤ ਬਕਾਇਆ ਦੇ ਨਿਰਧਾਰਨ ਅਤੇ ਵਿਆਜ ਅਤੇ ਜੁਰਮਾਨੇ ਦੀ ਮੁਆਫੀ ਲਈ ਜਾਣਕਾਰੀ ਦਾਇਰ ਕਰਨ ਦੀ ਆਖਰੀ ਮਿਤੀ 31 ਜਨਵਰੀ ਤੱਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਸਮਾਂ ਸੀਮਾ ਵੀ 31 ਦਸੰਬਰ ਨੂੰ ਖਤਮ ਹੋ ਰਹੀ ਸੀ। ਇੱਥੇ ਤੁਹਾਨੂੰ ਦੱਸ ਦੇਈਏ ਕਿ ਵਿੱਤੀ ਸਾਲ 2023-24 ਲਈ ਬਿਨਾਂ ਕਿਸੇ ਲੇਟ ਫੀਸ ਦੇ ITR ਫਾਈਲ ਕਰਨ ਦੀ ਆਖਰੀ ਮਿਤੀ 31 ਜੁਲਾਈ ਸੀ।
ਲੇਟ ਫੀਸ ਨਾਲ ITR 2023-24 ਭਰਨ ਦੀ ਸਮਾਂ ਸੀਮਾ ਵਧਾ ਦਿੱਤੀ ਗਈ ਹੈ, ਜਿਸ ਤਹਿਤ ਜੇ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਘੱਟ ਹੈ ਤਾਂ ਲੇਟ ਫੀਸ 1000 ਹਜ਼ਾਰ ਰੁਪਏ ਹੋਵੇਗੀ, ਜਦੋਂ ਕਿ ਜੇ ਤੁਹਾਡੀ ਆਮਦਨ 5 ਲੱਖ ਰੁਪਏ ਤੋਂ ਵੱਧ ਹੈ ਤਾਂ ਲੇਟ ਫੀਸ 5,000 ਰੁਪਏ ਹੋਵੇਗੀ। ਲੇਟ ਫੀਸ ਤੋਂ ਬਗੈਰ ITR ਫਾਈਲ ਨਹੀਂ ਕੀਤੀ ਜਾ ਸਕੇਗੀ।
ਦੱਸ ਦੇਈਏ ਕਿ ਤੁਸੀਂ ਇੱਕ ਵਿੱਤੀ ਸਾਲ ਵਿੱਚ ਜੋ ਵੀ ਕਮਾਈ ਕਰਦੇ ਹੋ, ਉਸ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ ਤੱਕ ਪਹੁੰਚ ਜਾਂਦੀ ਹੈ। ਜੇਕਰ ਤੁਸੀਂ ਆਪਣੀ ਆਮਦਨ ਦੇ ਵੇਰਵੇ ਯਾਨੀ ITR ਦਾਇਰ ਨਹੀਂ ਕਰਦੇ, ਤਾਂ ਇਨਕਮ ਟੈਕਸ ਵਿਭਾਗ ਤੁਹਾਨੂੰ ਨੋਟਿਸ ਭੇਜ ਸਕਦਾ ਹੈ। ਜੇਕਰ ਤੁਸੀਂ ਇਨ੍ਹਾਂ ਪਰੇਸ਼ਾਨੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਰਿਟਰਨ ਫਾਈਲ ਕਰਨਾ ਬਿਹਤਰ ਹੈ। ਜੇਕਰ ਤੁਸੀਂ ਜਾਣਬੁੱਝ ਕੇ ITR ਫਾਈਲ ਨਹੀਂ ਕਰਦੇ ਹੋ, ਤਾਂ ਤੁਹਾਡੇ ਖਿਲਾਫ ਇਨਕਮ ਟੈਕਸ ਐਕਟ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : SKM ਦਾ U-Turn! ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ‘ਚ ਜਾਣ ਤੋਂ ਕੀਤੀ ਨਾਂਹ
ਇੱਥੇ ਦੱਸ ਦੇਈਏ ਕਿ ਜੇਕਰ ਟੈਕਸ ਦੀ ਰਕਮ 10,000 ਰੁਪਏ ਤੋਂ ਘੱਟ ਹੈ ਤਾਂ ਅਪਰਾਧਿਕ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ। ਤੁਸੀਂ ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਵਿੱਚ ਲੌਗਇਨ ਕਰਕੇ ਆਪਣਾ ITR ਜਮ੍ਹਾਂ ਕਰ ਸਕਦੇ ਹੋ। ਜੇਕਰ ਤੁਸੀਂ ਖੁਦ ਅਜਿਹਾ ਨਹੀਂ ਕਰ ਸਕਦੇ ਤਾਂ ਤੁਸੀਂ CA ਦੀ ਮਦਦ ਲੈ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: