ਭਾਰਤੀ ਜੀਵਨ ਬੀਮਾ ਨਿਗਮ (LIC) ਦੇ ਲਗਭਗ 1 ਲੱਖ ਕਰਮਚਾਰੀਆਂ ਅਤੇ 13 ਲੱਖ ਏਜੰਟਾਂ ਲਈ ਖੁਸ਼ਖਬਰੀ ਹੈ। ਐਲਆਈਸੀ ਨੇ ਗ੍ਰੈਚੁਟੀ ਅਤੇ ਪੈਨਸ਼ਨ ਵਿੱਚ ਵਾਧਾ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਨਾਲ ਹੀ LIC ਨੇ ਸ਼ੇਅਰ ਬਾਜ਼ਾਰ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਹੈ। ਨਵੇਂ ਨਿਯਮ 6 ਦਸੰਬਰ ਤੋਂ ਲਾਗੂ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸਤੰਬਰ 2023 ਵਿੱਚ ਵਿੱਤ ਮੰਤਰਾਲੇ ਨੇ ਐਲਆਈਸੀ ਏਜੰਟਾਂ ਅਤੇ ਕਰਮਚਾਰੀਆਂ ਲਈ ਕਈ ਐਲਾਨ ਕੀਤੇ ਸਨ।
ਵਿੱਤ ਮੰਤਰਾਲੇ ਨੇ ਐਲਆਈਸੀ ਏਜੰਟਾਂ ਅਤੇ ਕਰਮਚਾਰੀਆਂ ਦੇ ਲਾਭ ਲਈ ਗ੍ਰੈਚੁਟੀ ਸੀਮਾ ਅਤੇ ਪਰਿਵਾਰਕ ਪੈਨਸ਼ਨ ਵਿੱਚ ਵਾਧਾ ਅਤੇ ਨਵੀਨੀਕਰਨ ਕਮਿਸ਼ਨ ਦੀ ਬਹਾਲੀ ਦਾ ਐਲਾਨ ਕੀਤਾ ਸੀ। ਹੁਣ ਗਰੈਚੁਟੀ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ, ਫੈਮਿਲੀ ਪੈਨਸ਼ਨ ਦੀ ਦਰ 30 ਫੀਸਦੀ ਕਰਨ ਅਤੇ ਰੀਨਿਊਲ ਕਮਿਸ਼ਨ ਨੂੰ ਮੁੜ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਮਨੀਕੰਟਰੋਲ ਦੀ ਰਿਪੋਰਟ ਮੁਤਾਬਕ ਏਜੰਟਾਂ ਲਈ ਮਿਆਦੀ ਬੀਮਾ ਕਵਰ 3,000 ਤੋਂ 10,000 ਰੁਪਏ ਸੀ, ਜਿਸ ਨੂੰ ਵਧਾ ਕੇ 25,000-1,50,000 ਰੁਪਏ ਕਰ ਦਿੱਤਾ ਗਿਆ ਹੈ। ਇਹ ਏਜੰਟਾਂ ਦੇ ਪਰਿਵਾਰਾਂ ਨੂੰ ਬਿਹਤਰ ਸੁਰੱਖਿਆ ਕਵਰ ਪ੍ਰਦਾਨ ਕਰੇਗਾ। ਐਲਆਈਸੀ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 30 ਫੀਸਦੀ ਦੀ ਦਰ ਨਾਲ ਪਰਿਵਾਰਕ ਪੈਨਸ਼ਨ ਦੇਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ।
ਐਲਆਈਸੀ (ਏਜੰਟ) ਨਿਯਮਾਂ 2017 ਵਿੱਚ ਬਦਲਾਅ ਕਰਕੇ, ਨਾ ਸਿਰਫ਼ ਐਲਆਈਸੀ ਏਜੰਟਾਂ ਲਈ ਗ੍ਰੈਚੁਟੀ ਸੀਮਾ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ, ਸਗੋਂ ਰਿਨਿਊਅਲ ਕਮਿਸ਼ਨ ਨੂੰ ਵੀ ਬਹਾਲ ਕਰ ਦਿੱਤਾ ਗਿਆ ਹੈ। ਇਸ ਬਹਾਲੀ ਨਾਲ ਏਜੰਟਾਂ ਨੂੰ ਕਾਫੀ ਰਾਹਤ ਮਿਲੇਗੀ। ਹੁਣ ਐਲਆਈਸੀ ਨੇ ਮੁੜ-ਨਿਯੁਕਤ ਏਜੰਟਾਂ ਨੂੰ ਵੀ ਰਿਨਿਊਲ ਕਮਿਸ਼ਨ ਪ੍ਰਾਪਤ ਕਰਨ ਦਾ ਹੱਕਦਾਰ ਮੰਨਿਆ ਹੈ। ਮੌਜੂਦਾ LIC ਨਿਯਮਾਂ ਮੁਤਾਬਕ ਏਜੰਟ ਪੁਰਾਣੀ ਏਜੰਸੀ ਦੇ ਅਧੀਨ ਕਿਸੇ ਵੀ ਕਾਰੋਬਾਰ ‘ਤੇ ਰੀਨਿਊਲ ਕਮਿਸ਼ਨ ਦੇ ਹੱਕਦਾਰ ਨਹੀਂ ਹਨ।
ਇਹ ਵੀ ਪੜ੍ਹੋ : ਕੰਜ਼ਿਊਮਰ ਫੋਰਮ ਨੇ ਲੁਧਿਆਣਾ ‘ਚ ‘ਬੁਟੀਕ’ ਵਾਲੀ ਨੂੰ ਠੋਕਿਆ ਜੁਰਮਾਨਾ, ਜਾਣੋ ਕੀ ਹੈ ਮਾਮਲਾ
LIC ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਹੈ। LIC ਦਾ ਦੇਸ਼ ਭਰ ਵਿੱਚ ਇੱਕ ਏਜੰਟ ਨੈੱਟਵਰਕ ਹੈ। ਕੰਪਨੀ ਦੇ ਕਾਰੋਬਾਰ ਨੂੰ ਵਧਾਉਣ ਵਿੱਚ ਐਲਆਈਸੀ ਦੇ ਲਗਭਗ 13 ਲੱਖ ਏਜੰਟਾਂ ਦਾ ਮਹੱਤਵਪੂਰਨ ਯੋਗਦਾਨ ਹੈ। LIC ਦਾ ਬਾਜ਼ਾਰ ਪੂੰਜੀਕਰਨ ਲਗਭਗ 5 ਲੱਖ ਕਰੋੜ ਰੁਪਏ ਹੈ।