ਭਾਰਤ ਬਾਇਓਟੈਕ ਦੀ ਕੋਵਿਡ-19 ਨਾਸਿਕ ਵੈਕਸੀਨ iNCOVACC ਦੀ ਬੂਸਟਰ ਡੋਜ਼ ਨੂੰ ਸ਼ੁੱਕਰਵਾਰ ਨੂੰ ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ (DCGI) ਤੋਂ ਐਮਰਜੈਂਸੀ ਵਰਤੋਂ ਅਧਿਕਾਰ (EUA) ਦੀ ਮਨਜ਼ੂਰੀ ਮਿਲੀ। ਹੈਦਰਾਬਾਦ-ਅਧਾਰਤ ਵੈਕਸੀਨ ਨਿਰਮਾਤਾ ਮੁਤਾਬਕ ਨੱਕ ਰਾਹੀਂ ਮਿਊਕੋਸਾ ਦੀ ਸੰਗਠਿਤ ਇਮਿਊਨ ਸਿਸਟਮ ਦੇ ਕਾਰਨ ਇਸ ਵਿੱਚ ਸ਼ਾਨਦਾਰ ਟੀਕਾਕਰਨ ਸਮਰੱਥਾ ਹੈ। iNCOVACC ਭਾਰਤ ਦੀ ਪਹਿਲੀ ਨੇਜ਼ਲ ਵੈਕਸੀਨ ਹੈ, ਜਿਸ ਨੂੰ ਕੋਵਿਡ-19 ਤੋਂ ਸੁਰੱਖਿਆ ਲਈ ਵਿਕਸਿਤ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ EUA ਨੂੰ ਬਾਲਗਾਂ ਲਈ ਤੀਜੀ ਖੁਰਾਕ ਵਜੋਂ ਐਮਰਜੈਂਸੀ ਪ੍ਰਤੀਬੰਧਿਤ ਵਰਤੋਂ ਲਈ ਇਜਾਜ਼ਤ ਦਿੱਤੀ ਗਈ ਹੈ, ਭਾਵੇਂ ਉਨ੍ਹਾਂ ਨੂੰ Covaxin ਜਾਂ Covishield ਵੈਕਸੀਨ ਦੀ ਖੁਰਾਕ ਦਿੱਤੀ ਗਈ ਹੋਵੇ। ChAd-SARS-CoV-2-S ਦਾ ਇੰਟ੍ਰਾਨੇਜ਼ਲ ਟੀਕਾਕਰਨ ਨੱਕ ਵਿ4ਚ ਇੱਕ ਪ੍ਰਤੀਰੱਖਿਆ ਪ੍ਰਤੀਕਿਰਿਆ ਪੈਦਾ ਕਰ ਸਕਦਾ ਹੈ, ਜੋ ਵਾਇਰਸ ਦੇ ਲਈ ਐਂਟਰੀ ਪੁਆਇੰਟ ਹੈ। ਬੂਸਟਰ ਖੁਰਾਕ ਇਸ ਤਰ੍ਹਾਂ ਬੀਮਾਰੀ, ਇਨਫੈਕਸ਼ਨ ਤੇ ਸੰਚਰਣ ਤੋਂ ਰੱਖਿਆ ਕਰੇਗੀ। ਦੂਜੀ ਖੁਰਾਕ ਦੇ 6 ਮਹੀਨੇ ਬਾਅਦ ਨੇਜ਼ਲ ਵੈਕਸੀਨ ਲਈ ਜਾ ਸਕਦੀ ਹੈ। ਇਹ ਸੂਈ ਰਹਿਤ ਹੈ, ਇਸ ਲਈ ਇਹ ਸੌਖਾ ਹੋ ਜਾਂਦਾ ਹੈ।
ਭਾਰਤ ਬਾਇਓਟੈੱਕ ਨੇ ਦਾਅਵਾ ਕੀਤਾ ਕਿ ਇੰਟਰਾਨੇਜ਼ਲ ਟੀਕਾ ਇੱਕ ਵਿਆਪਕ ਪ੍ਰਤੀਰੋਧਕ ਪ੍ਰਤੀਕ੍ਰਿਆ ਨੂੰ ਵਧਾਉਂਦਾ ਹੈ ਅਤੇ ਇਸ ਵਿੱਚ ਕੋਵਿਡ-19 ਦੇ ਇਨਫੈਕਸ਼ਨ ਤੇ ਪ੍ਰਸਾਰਣ ਦੋਵਾਂ ਨੂੰ ਰੋਕਣ ਦੀ ਸਮਰੱਥਾ ਹੈ। 6 ਸਤੰਬਰ ਨੂੰ DCGI ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਪ੍ਰਤੀਬੰਧਿਤ ਐਮਰਜੈਂਸੀ ਵਰਤੋਂ ਲਈ ਆਪਣੀ ਅੰਦਰੂਨੀ ਕੋਵਿਡ ਵੈਕਸੀਨ iNCOVACC ਨੂੰ ਮਨਜ਼ੂਰੀ ਦਿੱਤੀ।
ਇਹ ਵੀ ਪੜ੍ਹੋ : 15 ਸਾਲ ਪੁਰਾਣੀਆਂ ਸਰਕਾਰੀ ਗੱਡੀਆਂ ਵੀ ਬਣਨਗੀਆਂ ਕਬਾੜ, ਸਕ੍ਰੈਪ ਪਾਲਿਸੀ ‘ਤੇ ਸਰਕਾਰ ਸਖ਼ਤ
ਰਿਪੋਰਟ ਮੁਤਾਬਕ ਭਾਰਤ ਬਾਇਓਟੈੱਕ ਨੇ DCGI ਤੋਂ ਇੰਟਰਨੇਜ਼ਲ ਹੇਟਰੋਲੋਗਸ ਬੂਸਟਰ ਲਈ ਮਾਰਕੀਟ ਅਧਿਕਾਰ ਲਈ ਵੀ ਅਰਜ਼ੀ ਦਿੱਤੀ ਸੀ। Covishield ਅਤੇ Covaxin ਤੋਂ ਬਾਅਦ ਵੈਕਸੀਨ ਨੂੰ ਬੂਸਟਰ ਸ਼ਾਟ ਵਜੋਂ ਦਿੱਤਾ ਜਾਵੇਗਾ। ਭਾਰਤ ਨੇ ਇਸ ਸਾਲ 10 ਅਪ੍ਰੈਲ ਤੋਂ ਸਾਰੇ ਬਾਲਗਾਂ ਨੂੰ ਬੂਸਟਰ ਡੋਜ਼ ਦੇਣਾ ਸ਼ੁਰੂ ਕਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: