ਭਾਰਤ ਤੇ ਪਾਕਿਸਤਾਨ ਵਨਡੇ ਫਾਰਮੇਟ ਵਿਚ ਚਾਰ ਸਾਲ ਤੇ ਵਨਡੇ ਏਸ਼ੀਆ ਕੱਪ ਵਿਚ 5 ਸਾਲ ਬਾਅਦ ਟਕਰਾਉਣਗੇ। ਇਹ ਦੋਵੇਂ ਟੀਮਾਂ ਇਸ ਤੋਂ ਪਹਿਲਾਂ ਵਨਡੇ ਏਸ਼ੀਆ ਕੱਪ ਵਿਚ 2018 ਵਿਚ ਤੇ ਵਨਡੇ ਫਾਰਮੇਟ ਵਿਚ ਚਾਰ ਸਾਲ ਪਹਿਲਾਂ 2019 ਦੇ ਵਿਸ਼ਵ ਕੱਪ ਵਿਚ ਆਪਸ ਵਿਚ ਟਕਰਾਏ ਸਨ। ਟੀਮ ਇੰਡੀਆ ਨੇ ਪਾਕਿਸਤਾਨ ‘ਤੇ ਪਿਛਲੇ ਵਨਡੇ ਮੁਕਾਬਲਿਆਂ ਵਿਚ ਆਪਣੀ ਸ਼੍ਰੇਸ਼ਠਤਾ ਦਰਜ ਕੀਤੀ ਪਰ ਅੱਜ ਇਕ ਵਾਰ ਫਿਰ ਤੋਂ ਦੋਵੇਂ ਟੀਮਾਂ ਏਸ਼ੀਆ ਕੱਪ ਵਿਚ ਆਹਮੋ-ਸਾਹਮਣੇ ਹੋਣਗੀਆਂ ।
ਭਾਰਤ ਨੂੰ ਪਹਿਲਾਂ ਦੀ ਤਰ੍ਹਾਂ ਕਪਾਤਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦਾ ਸਾਥ ਮਿਲੇਗਾ ਤਾਂ ਦੂਜੇ ਪਾਸੇਪਾਕਿਸਤਾਨ ਦੇ ਸ਼ਾਹੀਨ ਅਫਰੀਤੀ ਦਾ ਸਾਥ ਦੇਣ ਲਈ ਨਸੀਮ ਸ਼ਾਹ ਤੇ ਹਾਰਿਸ ਰਊਫ ਵਰਗੇ ਡੇਢ ਸੌ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟਣ ਵਾਲੇ ਗੇਂਦਬਾਜ਼ ਹੋਣਗੇ।
ਭਾਰਤ ਤੇ ਪਾਕਿਸਤਾਨ ਪਿਛਲੀ ਵਾਰ ਮੈਲਬੋਰਨ ਵਿਚ ਟੀ-20 ਵਿਸ਼ਵ ਕੱਪ ਦੌਰਾਨ ਆਪਸ ਵਿਚਖੇਡੇ ਸਨ ਜਿਥੇ ਵਿਰਾਟ ਕੋਹਲੀ ਨੇ ਹਾਰਿਸ ਦੀਆਂ 2 ਗੇਂਦਾਂ ‘ਤੇ 2 ਛੱਕੇ ਲਗਾ ਕੇ ਭਾਰਤ ਨੂੰ ਜਿੱਤ ਵੱਲ ਲੈ ਗਏ ਸਨ। ਪਾਕਿਸਤਾਨ ਖਿਲਾਫ ਕੋਈ ਵੀ ਮੁਕਾਬਲਾ ਹੋਵੇ, ਵਿਰਾਟ ਕੋਹਲੀ ਖੁਦ ਨੂੰ ਖਾਸ ਤੌਰ ‘ਤੇ ਤਿਆਰ ਕਰਕੇ ਆਉਂਦੇ ਹਨ। ਉਹ ਕਹਿ ਵੀ ਚੁੱਕੇ ਹਨ ਕਿ ਜੇਕਰ ਤੁਹਾਨੂੰ ਪਾਕਿਸਤਾਨੀ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਹੈ ਤਾਂ ਆਪਣੀ ਸਰਵਸ਼੍ਰੇਸ਼ਠ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਨਾ ਹੋਵੇਗਾ। ਪਾਕਿਸਤਾਨ ਖਿਲਾਫ ਖੇਡੇ ਗਏ ਪਿਛਲੇ ਤਿੰਨ ਟੀ-20 ਮੈਚਾਂ ਵਿਚ ਵਿਰਾਟ ਨੇ 35, 60 ਤੇ 82 ਦੌੜਾਂ ਦੀ ਪਾਰੀ ਖੇਡੀ ਹੈ।
ਭਾਰਤ ਨੂੰ ਇਸ ਮੈਚ ਵਿਚ ਚੰਗੇ ਨਤੀਜਿਆਂ ਲਈ ਕਪਤਾਨ ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਕਰਨੀ ਹੋਵੇਗੀ। ਹਾਲਾਂਕਿ ਇਹ ਆਸਾਨ ਨਹੀਂ ਹੋਵੇਗਾ। ਸ਼ਾਹੀਨ, ਨਸੀਮ ਤੇ ਰਊਫ ਦੇ ਕੋਲ ਜਿਸ ਤਰ੍ਹਾਂ ਦੀ ਤੇਜ਼ੀ ਹੈ ਉਥੇ ਭਾਰਤੀ ਜੋੜੀ ਨੂੰ ਪੂਰਾ ਸੰਜਮ ਵਰਤਣੀ ਹੋਵੇਗੀ। ਰੋਹਿਤ ਤੇ ਗਿੱਲ ਦੋਵਾਂਦੀ ਤਕਨੀਕ ਵੀ ਇਨ੍ਹਾਂ ਗੇਂਦਬਾਜ਼ਾਂ ਦੇ ਸਾਹਮਣੇ ਪ੍ਰੀਖਿਆ ਹੋਵੇਗੀ।
ਸ਼੍ਰੀਲੰਕਾ ਦੇ ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਨੂੰ ਪੱਲੇਕਲ ਵਿਚ ਆਸਮਾਨ ‘ਤੇ ਬੱਦਲ ਛਾਏ ਰਹਿਣ ਤੇ ਮੀਂਹ ਦੀ ਸੰਭਾਵਨਾ ਵੀ ਹੈ। ਫਿਰ ਪੱਲੇਕਲ ਦਾ ਵਿਕਟ ਵੀ ਤੇਜ਼ ਗੇਂਦਬਾਜ਼ਾਂ ਦੇ ਅਨੁਕੂਲ ਹੈ।ਅਜਿਹੇ ਵਿਚ ਇਸ ਤਰ੍ਹਾਂ ਦੇ ਹਾਲਾਤ ਪਾਕਿਸਤਾਨੀ ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਦੋਵਾਂ ਨੂੰ ਰਾਸ ਆਉਣਗੇ। ਇਸ਼ਾਨ ਕਿਸ਼ਨ ਟੀਮ ਵਿਚ ਹੋਣਗੇ ਪਰ ਉਹ ਕਿਸ ਨੰਬਰ ‘ਤੇ ਬੱਲੇਬਾਜ਼ੀ ਕਰਨ ਆਉਣਗੇ, ਇਹ ਅਜੇ ਤੈਅ ਨਹੀਂ ਹੈ।
ਪੱਲੇਕਲਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਰੋਹਿਤ ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ੰਮੀ ਤੇ ਹਾਰਦਿਕ ਪਾਂਡੇਯ ਨੂੰ ਇਕੱਠੇ ਉਤਾਰ ਸਕਦੇ ਹਨ। ਸਪਿਨਰ ਵਜੋਂ ਰਵਿੰਦਰ ਜਡੇਜਾ ਦਾ ਖੇਡਣਾ ਤੈਅ ਹੈ ਕਿਉਂਕਿ ਉਹ ਨੰਬਰ 7 ‘ਤੇ ਬੱਲੇਬਾਜ਼ੀ ਕਰ ਸਦੇ ਹਨ। ਦੇਖਣਾਇਹ ਹੋਵੇਗਾ ਕਿ ਬੱਲੇਬਾਜ਼ੀ ਵਿਚ ਰੋਹਿਤ ਅਕਸ਼ਰ ਪਟੇਲ ਨੂੰ ਮੌਕਾ ਦਿੰਦੇ ਹਨ ਜਾਂ ਫਿਰ ਕੁਲਦੀਪ ਯਾਦਵ ਨੂੰ ਅਜਮਾਉਂਦੇ ਹਨ।