ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਡੀਗੋ ਏਅਰਲਾਈਨ ਦੀ ਇਕ ਉਡਾਣ 18 ਯਾਤਰੀਆਂ ਬਗੈਰ ਹੀ ਉਡ ਗਈ। ਜਦੋਂ ਯਾਤਰੀ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਥੇ ਹੰਗਾਮਾ ਹੋ ਗਿਆ। ਉਹ ਭੜਕ ਗਏ ਕਿਉਂਕਿ ਫਲਾਈਟ ਉਸਦੇ ਆਉਣ ਤੋਂ ਪਹਿਲਾਂ ਰਵਾਨਾ ਹੋ ਗਈ ਸੀ। ਉਨ੍ਹਾਂ ਨੇ ਇੰਡੀਗੋ ਏਅਰਲਾਈਨ ‘ਤੇ ਲਾਪਰਵਾਹੀ ਦਾ ਦੋਸ਼ ਲਗਾ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਹਵਾਈ ਅੱਡੇ ‘ਤੇ ਕਾਫੀ ਦੇਰ ਤੱਕ ਯਾਤਰੀਆਂ ਦਾ ਹੰਗਾਮਾ ਜਾਰੀ ਰਿਹਾ।
ਜਿਨ੍ਹਾਂ 18 ਯਾਤਰੀਆਂ ਤੋਂ ਬਿਨਾਂ ਫਲਾਈਟ ਰਵਾਨਾ ਹੋਈ, ਉਹ ਦੇਹਰਾਦੂਨ ਤੋਂ ਵਾਰਾਣਸੀ ਜਾ ਰਹੇ ਸਨ। ਉਨ੍ਹਾਂ ਦੀ ਲਖਨਊ ਵਿਖੇ ਕਨੈਕਟਿੰਗ ਫਲਾਈਟ ਸੀ। ਇਹ ਸਾਰੇ ਇੰਡੀਗੋ ਏਅਰਲਾਈਨ ਦੇ ਜਹਾਜ਼ ਰਾਹੀਂ ਲਖਨਊ ਤੋਂ ਵਾਰਾਣਸੀ ਲਈ ਰਵਾਨਾ ਹੋਏ ਸਨ, ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਲਖਨਊ ਤੋਂ ਵਾਰਾਣਸੀ ਲਈ ਫਲਾਈਟ ਉੱਡ ਗਈ। ਦੇਹਰਾਦੂਨ ਤੋਂ ਜਿਸ ਫਲਾਈਟ ਰਾਹੀਂ ਇਹ ਯਾਤਰੀ ਆਏ ਸਨ, ਉਹ ਲੇਟ ਸੀ।
18 ਯਾਤਰੀਆਂ ਨੇ ਉਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਵਾਰਾਣਸੀ ਲਈ ਫਲਾਈਟ ਲਈ ਸੀ। ਦੇਹਰਾਦੂਨ ਤੋਂ ਵਾਰਾਣਸੀ ਲਈ ਕੋਈ ਸਿੱਧੀ ਫਲਾਈਟ ਨਹੀਂ ਸੀ, ਉਨ੍ਹਾਂ ਨੂੰ ਲਖਨਊ ਤੋਂ ਕਨੈਕਟਿੰਗ ਫਲਾਈਟ ‘ਚ ਬਦਲਣਾ ਪਿਆ। ਜਹਾਜ਼ ਸਾਰੇ ਯਾਤਰੀਆਂ ਨੂੰ ਲੈ ਕੇ ਦੇਹਰਾਦੂਨ ਤੋਂ ਲਖਨਊ ਲਈ ਰਵਾਨਾ ਹੋਇਆ ਸੀ। ਇੱਥੇ ਲਖਨਊ ਤੋਂ ਵਾਰਾਣਸੀ ਜਾ ਰਿਹਾ ਇੰਡੀਗੋ ਏਅਰਲਾਈਨ ਦਾ ਜਹਾਜ਼ ਆਪਣੇ ਤੈਅ ਸਮੇਂ ‘ਤੇ ਉਡਾਣ ਭਰਨ ਲਈ ਤਿਆਰ ਖੜ੍ਹਾ ਸੀ। ਦੂਜੇ ਪਾਸੇ ਦੇਹਰਾਦੂਨ ਤੋਂ ਆਉਣ ਵਾਲੀ ਫਲਾਈਟ ਕਰੀਬ ਡੇਢ ਘੰਟਾ ਲੇਟ ਹੋਈ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ‘ਤੇ ED ਦੇ ਨਾਲ ਹੁਣ CBI ਨੇ ਕੱਸਿਆ ਸ਼ਿਕੰਜਾ, ਕੋਰਟ ‘ਚ ਕਰੇਗੀ ਪੇਸ਼
ਦੇਹਰਾਦੂਨ ਤੋਂ ਲਖਨਊ ਦੀ ਫਲਾਈਟ ਲੇਟ ਹੋ ਗਈ, ਇਸ ਲਈ ਕਨੈਕਟਿੰਗ ਫਲਾਈਟ ਨੂੰ ਬਿਨਾਂ ਕੋਈ ਉਡੀਕ ਕੀਤੇ ਲਖਨਊ ਤੋਂ ਵਾਰਾਣਸੀ ਭੇਜ ਦਿੱਤਾ ਗਿਆ। ਜਦੋਂ ਇਹ ਯਾਤਰੀ ਸ਼ਾਮ ਕਰੀਬ ਸੱਤ ਵਜੇ ਲਖਨਊ ਹਵਾਈ ਅੱਡੇ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਿਸ ਫਲਾਈਟ ਰਾਹੀਂ ਉਨ੍ਹਾਂ ਨੇ ਵਾਰਾਣਸੀ ਜਾਣਾ ਸੀ, ਉਹ ਪਹਿਲਾਂ ਹੀ ਟੇਕ ਆਫ ਹੋ ਚੁੱਕੀ ਹੈ। ਇਸ ‘ਤੇ ਉਹ ਭੜਕ ਗਏ। ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੀ ਯਾਤਰੀਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਦੇਹਰਾਦੂਨ ਤੋਂ ਉਸ ਦੀ ਫਲਾਈਟ ਲੇਟ ਹੋਈ, ਫਿਰ ਲਖਨਊ ਤੋਂ ਉਨ੍ਹਾਂ ਦੀ ਕਨੈਕਟਿੰਗ ਫਲਾਈਟ ਉਸ ਦੇ ਆਉਣ ਤੋਂ ਪਹਿਲਾਂ ਰਵਾਨਾ ਹੋ ਗਈ। ਏਅਰਲਾਈਨਜ਼ ਨੇ ਇਨ੍ਹਾਂ ਯਾਤਰੀਆਂ ਨੂੰ ਸ਼ਾਂਤ ਕੀਤਾ ਅਤੇ ਸੜਕ ਰਾਹੀਂ ਵਾਰਾਣਸੀ ਭੇਜ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: