ਚੱਲਦੀ ਰੇਲਗੱਡੀ ਦਾ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ ਅਤੇ ਇਸਨੂੰ ‘ਕਰਮਾਂ ਦਾ ਫਲ’ ਵੀ ਕਹਿ ਰਹੇ ਹਨ। ਹੋਇਆ ਇਹ ਕਿ ਟਰੇਨ ਦੇ ਦਰਵਾਜ਼ੇ ‘ਤੇ ਖੜ੍ਹੇ ਇਕ ਨੌਜਵਾਨ ਨੇ ਟਾਇਲਟ ਤੋਂ ਆ ਰਹੀ ਬਜ਼ੁਰਗ ਔਰਤ ਦੀ ਚੇਨ ਖਿੱਚਣ ਦੀ ਕੋਸ਼ਿਸ਼ ਕੀਤੀ। ਪਰ ਅਗਲੇ ਹੀ ਪਲ ਨੌਜਵਾਨ ਨਾਲ ਜੋ ਹੋਇਆ, ਉਹ ਦਿਲ ਦਹਿਲਾ ਦੇਣ ਵਾਲਾ ਹੈ। ਇਹ ਸਾਰੀ ਘਟਨਾ ਟਰੇਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਐਕਸ ਹੈਂਡਲ @rnsaai ਤੋਂ ਵੀਡੀਓ ਸ਼ੇਅਰ ਕਰ ਯੂਜ਼ਰ ਨੇ ਲਿਖਿਆ ਕਿ ਟ੍ਰੇਨ ਵਿਚ ਸਫਰ ਕਰਦਿਆਂ ਸਾਵਧਾਨ ਰਹੋ। ਵਾਇਰਲ ਹੋਈ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਟਰੇਨ ਦੇ ਦਰਵਾਜ਼ੇ ਕੋਲ ਖੜ੍ਹਾ ਹੈ। ਉਹ ਇਧਰ-ਉਧਰ ਨਿਗ੍ਹਾ ਮਾਰਦਾ ਰਹਿੰਦਾ ਹੈ। ਟਰੇਨ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਇਸ ਦੌਰਾਨ ਦੋ ਬਜ਼ੁਰਗ ਔਰਤਾਂ ਟਾਇਲਟ ਵੱਲ ਆਉਂਦੀਆਂ ਦਿਖਾਈ ਦਿੰਦੀਆਂ ਹਨ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀਆਂ, ਨੌਜਵਾਨ ਨੇ ਤੇਜ਼ ਰਫ਼ਤਾਰ ਨਾਲ ਔਰਤ ਦੇ ਗਲੇ ਤੋਂ ਚੇਨ ਖੋਹਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ, ਨੌਜਵਾਨ ਨੂੰ ਉਸ ਦੇ ਕੀਤੇ ਦੀ ਤੁਰੰਤ ਸਜ਼ਾ ਮਿਲਦੀ ਹੈ। ਚੇਨ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਚੱਲਦੀ ਟਰੇਨ ਤੋਂ ਸਿੱਧਾ ਰੇਲਵੇ ਟ੍ਰੈਕ ‘ਤੇ ਡਿੱਗ ਗਿਆ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 27 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਦਕਿ ਉਹ ਪੋਸਟ ‘ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ : ਬਿਨਾਂ ਡੇਬਿਟ ਕਾਰਡ ਡਿਟੇਲ ਦਿੱਤੇ ਇੰਝ ਬਣਾਓ UPI ਅਕਾਊਂਟ, ਬਹੁਤ ਹੀ ਘੱਟ ਲੋਕਾਂ ਨੂੰ ਹੈ ਜਾਣਕਾਰੀ
ਇਕ ਯੂਜ਼ਰ ਨੇ ਲਿਖਿਆ, ਇਸ ਨੂੰ ਕਰਮਾਂ ਦਾ ਨਤੀਜਾ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ ਹੈ ਕਿ ਚੋਰ ਇੰਨੇ ਨਿਡਰ ਹੋ ਗਏ ਹਨ ਕਿ ਹੁਣ ਉਨ੍ਹਾਂ ਨੇ ਚਲਦੀ ਟਰੇਨ ‘ਚ ਵੀ ਚੇਨ ਖੋਹਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਇੱਕ ਹੋਰ ਯੂਜ਼ਰ ਦਾ ਕਹਿਣਾ ਹੈ, ਹੁਣ ਉਹ ਟੁੱਟੀਆਂ ਲੱਤਾਂ ਨਾਲ ਹਸਪਤਾਲ ਵਿੱਚ ਪਿਆ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
*While traveling in a train be careful* pic.twitter.com/6EDtRiEhXS
— Narayanan R (@rnsaai) March 26, 2024