ਕੇਰਲ ਦੇ ਕੋਝੀਕੋਡ ਮੈਡੀਕਲ ਕਾਲਜ ਹਸਪਤਾਲ ਵਿੱਚ ਬੇਨਿਯਮੀਆਂ ਦੀ ਇੱਕ ਹੋਰ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਚਾਰ ਸਾਲ ਦੀ ਬੱਚੀ ਗੰਭੀਰ ਡਾਕਟਰੀ ਲਾਪਰਵਾਹੀ ਦਾ ਸ਼ਿਕਾਰ ਹੋ ਗਈ। ਲੜਕੀ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸ ਦੇ ਇੱਕ ਹੱਥ ਵਿੱਚ ਛੇ ਉਂਗਲਾਂ ਸਨ। ਪਰਿਵਾਰਕ ਮੈਂਬਰ ਉਸ ਨੂੰ ਵਾਧੂ ਉਂਗਲੀ ਕੱਟਣ ਲਈ ਹਸਪਤਾਲ ਲੈ ਗਏ। ਪਰ ਡਾਕਟਰਾਂ ਨੇ ਉਸ ਦੀ ਜੀਭ ਦਾ ਆਪਰੇਸ਼ਨ ਕੀਤਾ।
ਮੀਡੀਆ ਰਿਪੋਰਟਾਂ ਮੁਤਾਬਕ ਕੁੜੀ ਦੇ ਇਕ ਰਿਸ਼ਤੇਦਾਰ ਨੇ ਕਿਹਾ, “ਸਾਨੂੰ ਦੱਸਿਆ ਗਿਆ ਸੀ ਕਿ ਲੜਕੀ ਦੀਆਂ ਛੇ ਉਂਗਲਾਂ ਵਿਚੋਂ ਇਕ ਨੂੰ ਮਾਮੂਲੀ ਸਰਜਰੀ ਰਾਹੀਂ ਕੱਢਿਆ ਜਾ ਸਕਦਾ ਹੈ, ਇਸ ਲਈ ਅਸੀਂ ਸਹਿਮਤ ਹੋ ਗਏ। ਕੁਝ ਦੇਰ ਬਾਅਦ, ਜਦੋਂ ਲੜਕੀ ਨੂੰ ਵਾਪਸ ਲਿਆਂਦਾ ਗਿਆ, ਤਾਂ ਅਸੀਂ ਦੇਖ ਕੇ ਹੈਰਾਨ ਰਹਿ ਗਏ। ਕਿ ਬੱਚੀ ਦੇ ਮੂੰਹ ਵਿਚ ਪਲਾਸਟਰ ਲੱਗਾ ਹੋਇਆ ਸੀ, ਜਦੋਂ ਅਸੀਂ ਉਸ ਦੇ ਹੱਥ ਵੱਲ ਦੇਖਿਆ, ਤਾਂ ਛੇਵੀਂ ਉਂਗਲ ਉਥੇ ਹੀ ਸੀ।
ਰਿਸ਼ਤੇਦਾਰ ਨੇ ਕਿਹਾ, “ਅਸੀਂ ਇਸ ਬਾਰੇ ਨਰਸ ਨੂੰ ਦੱਸਿਆ ਅਤੇ ਜਦੋਂ ਉਸ ਨੇ ਇਹ ਸੁਣਿਆ ਤਾਂ ਉਹ ਮੁਸਕਰਾਉਣ ਲੱਗ ਪਈ। ਸਾਨੂੰ ਦੱਸਿਆ ਗਿਆ ਕਿ ਉਸ ਦੀ ਜੀਭ ਵਿੱਚ ਵੀ ਕੋਈ ਸਮੱਸਿਆ ਸੀ, ਜਿਸ ਨੂੰ ਠੀਕ ਕਰ ਦਿੱਤਾ ਗਿਆ ਸੀ। ਜਲਦੀ ਹੀ ਡਾਕਟਰ ਨੇ ਆ ਕੇ ਗਲਤੀ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਛੇਵੀਂ ਉਂਗਲ ਹਟਾ ਦਿੱਤੀ ਜਾਵੇਗੀ ਅਤੇ ਫਿਰ ਉਹ ਬੱਚੀ ਨੂੰ ਲੈ ਗਏ।”
ਇਹ ਵੀ ਪੜ੍ਹੋ : Healthy ਰਹਿਣਾ ਏ ਤਾਂ ਕੁਕਿੰਗ ਲਈ ਅਪਣਾਓ ਇਹ ਤਰੀਕਾ, ਜਾਣੋ ICMR ਦੀਆਂ ਗਾਈਡਲਾਈਨਸ
ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਘਟਨਾ ਅਜਿਹੇ ਸਮੇਂ ਵਿੱਚ ਸਾਹਮਣੇ ਆਈ ਹੈ ਜਦੋਂ ਇਹ ਹਸਪਤਾਲ ਪਹਿਲਾਂ ਹੀ ਸੁਰਖੀਆਂ ਵਿੱਚ ਹੈ। ਦਰਅਸਲ 30 ਸਾਲਾ ਹਰਸ਼ੀਨਾ ਆਪਣੀ ਸ਼ਿਕਾਇਤ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੀ ਸੀ ਕਿ ਡਾਕਟਰਾਂ ਨੇ ਉਸ ਦੇ ਸੀ-ਸੈਕਸ਼ਨ ਤੋਂ ਬਾਅਦ ਉਸ ਦੇ ਪੇਟ ‘ਚ ਕੈਂਚੀ ਛੱਡ ਦਿੱਤੀ ਹੈ ਅਤੇ ਇਹ ਸ਼ਿਕਾਇਤ ਸਹੀ ਨਿਕਲੀ ਹੈ ਅਤੇ ਦੋਸ਼ੀ ਸਟਾਫ ਮੈਂਬਰਾਂ ਦੀ ਪਛਾਣ ਕਰ ਲਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: