ਪੋਸਟ ਆਫਿਸ ਵੱਲੋਂ ਬਹੁਤ ਸਾਰੀਆਂ ਛੋਟੀਆਂ ਬੱਚਤ ਸਕੀਮਾਂ ਚਲਾਈਆਂ ਜਾਂਦੀਆਂ ਹਨ। ਇਸ ਵਿੱਚ ਨਿਵੇਸ਼ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਨਿਵੇਸ਼ਕਾਂ ਨੂੰ ਵੀ ਇਹਨਾਂ ਸਕੀਮਾਂ ਵਿੱਚ ਸ਼ਾਨਦਾਰ ਵਿਆਜ ਮਿਲਦਾ ਹੈ। ਇਸ ਦੇ ਨਾਲ ਹੀ ਡਾਕਘਰ ਵੱਲੋਂ ਇੱਕ ਸਕੀਮ ਵੀ ਚਲਾਈ ਜਾਂਦੀ ਹੈ ਜਿਸ ਵਿੱਚ ਪੈਸੇ ਦੁੱਗਣੇ ਕੀਤੇ ਜਾਂਦੇ ਹਨ। ਇਸ ਯੋਜਨਾ ਦਾ ਨਾਮ ਕਿਸਾਨ ਵਿਕਾਸ ਪੱਤਰ (KVP) ਹੈ।
ਮੌਜੂਦਾ ਸਮੇਂ ‘ਚ ਕਿਸਾਨ ਵਿਕਾਸ ਪੱਤਰ ‘ਤੇ 7.5 ਫੀਸਦੀ ਸਲਾਨਾ ਵਿਆਜ ਹੈ। ਇਹ ਦਰ ਪੋਸਟ ਆਫਿਸ ਦੀ 5 ਸਾਲ ਦੀ ਜਮ੍ਹਾ ਯੋਜਨਾ ਦੇ ਬਰਾਬਰ ਹੈ। ਮੌਜੂਦਾ ਵਿਆਜ ਦਰ ਮੁਤਾਬਕ ਕਿਸਾਨ ਵਿਕਾਸ ਪੱਤਰ ਯੋਜਨਾ ਵਿੱਚ ਪੈਸਾ 115 ਮਹੀਨਿਆਂ ਯਾਨੀ 10 ਸਾਲ ਅਤੇ 3 ਮਹੀਨਿਆਂ ਵਿੱਚ ਦੁੱਗਣਾ ਹੋ ਜਾਂਦਾ ਹੈ। ਹਾਲਾਂਕਿ, ਇਸ ਵਿੱਚ ਨਿਵੇਸ਼ ਕਰਨ ਦੇ ਕੁਝ ਨੁਕਸਾਨ ਵੀ ਹਨ। ਅਜਿਹੇ ‘ਚ ਨਿਵੇਸ਼ ਕਰਨ ਤੋਂ ਪਹਿਲਾਂ ਤੁਹਾਨੂੰ ਫਾਇਦਿਆਂ ਅਤੇ ਨੁਕਸਾਨਾਂ ਨੂੰ ਜਾਣ ਲੈਣਾ ਚਾਹੀਦਾ ਹੈ।
ਕਿਸਾਨ ਵਿਕਾਸ ਪੱਤਰ ਭਾਰਤ ਸਰਕਾਰ ਦੀ ਇੱਕ ਵਾਰੀ ਨਿਵੇਸ਼ ਯੋਜਨਾ ਹੈ, ਜਿੱਥੇ ਤੁਹਾਡਾ ਪੈਸਾ ਇੱਕ ਨਿਸ਼ਚਿਤ ਸਮੇਂ ਵਿੱਚ ਦੁੱਗਣਾ ਹੋ ਜਾਂਦਾ ਹੈ। ਕਿਸਾਨ ਵਿਕਾਸ ਪੱਤਰ ਦੇਸ਼ ਦੇ ਸਾਰੇ ਡਾਕਘਰਾਂ ਅਤੇ ਵੱਡੇ ਬੈਂਕਾਂ ਵਿੱਚ ਉਪਲਬਧ ਹੈ। ਕੇਂਦਰ ਸਰਕਾਰ ਨੇ 1 ਅਪ੍ਰੈਲ 2023 ਤੋਂ ਕਿਸਾਨ ਵਿਕਾਸ ਪੱਤਰ ‘ਤੇ ਵਿਆਜ 7.2 ਫੀਸਦੀ ਤੋਂ ਵਧਾ ਕੇ 7.5 ਫੀਸਦੀ ਸਾਲਾਨਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਫਲਾਈਟ ‘ਚ 13 ਘੰਟੇ ਕੁੱਤੇ ਨੇ ਪਾਈ ਵਿਪਦਾ, ਭੌਂਕਦਾ ਰਿਹਾ, ਛੱਡੀ ਗੈਸ, ਪ੍ਰੇਸ਼ਾਨ ਜੋੜਾ ਕਰ ਰਿਹਾ ਇਹ ਡਿਮਾਂਡ
ਕਿਸਾਨ ਵਿਕਾਸ ਪੱਤਰ ਵਿੱਚ ਨਿਵੇਸ਼ ਕਰਨ ਵਾਲੇ ਵਿਅਕਤੀ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ। ਸਿੰਗਲ ਖਾਤੇ ਤੋਂ ਇਲਾਵਾ ਸਾਂਝੇ ਖਾਤੇ ਦੀ ਵੀ ਸਹੂਲਤ ਹੈ। ਇਸ ਦੇ ਨਾਲ ਹੀ, ਇਹ ਸਕੀਮ ਨਾਬਾਲਗਾਂ ਲਈ ਵੀ ਉਪਲਬਧ ਹੈ, ਜਿਨ੍ਹਾਂ ਦੀ ਨਿਗਰਾਨੀ ਸਰਪ੍ਰਸਤ ਵੱਲੋਂ ਕਰਨੀ ਪੈਂਦੀ ਹੈ। ਇਹ ਸਕੀਮ NRI ਨੂੰ ਛੱਡ ਕੇ ਹਿੰਦੂ ਅਣਵੰਡੇ ਪਰਿਵਾਰ ਯਾਨੀ HUF ਜਾਂ ਟਰੱਸਟ ਲਈ ਵੀ ਲਾਗੂ ਹੈ। ਇਸ ‘ਚ ਨਿਵੇਸ਼ ਕਰਨ ਲਈ 1000 ਰੁਪਏ, 5000 ਰੁਪਏ, 10,000 ਰੁਪਏ ਅਤੇ 50,000 ਰੁਪਏ ਦੇ ਸਰਟੀਫਿਕੇਟ ਹਨ, ਜਿਨ੍ਹਾਂ ਨੂੰ ਖਰੀਦਿਆ ਜਾ ਸਕਦਾ ਹੈ।
ਕਿਸਾਨ ਵਿਕਾਸ ਪੱਤਰ ਵਿੱਚ ਨਿਵੇਸ਼ ਕਰਨ ‘ਤੇ, ਤੁਹਾਨੂੰ ਕਮਾਈ ਹੋਈ ਵਿਆਜ ਆਮਦਨ ‘ਤੇ ਟੈਕਸ ਦੇਣਾ ਪੈਂਦਾ ਹੈ। ਜਦੋਂਕਿ ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਤੁਹਾਨੂੰ ਇਸ ਸਕੀਮ ਵਿੱਚ ਜਮ੍ਹਾ ਰਕਮ ‘ਤੇ ਕੋਈ ਟੈਕਸ ਲਾਭ ਨਹੀਂ ਮਿਲਦਾ।
ਵੀਡੀਓ ਲਈ ਕਲਿੱਕ ਕਰੋ -: