ਅਮਰੀਕਾ ਦੇ ਪੱਛਮੀ ਟੈਕਸਾਸ ਦੇ ਇਕ ਡੇਅਰੀ ਫਾਰਮ ਵਿਚ ਵੱਡੇ ਪੈਮਾਨੇ ‘ਤੇ ਧਮਾਕੇ ਦੇ ਬਾਅਦ ਇਥੇ ਭਿਆਨਕ ਅੱਗ ਲੱਗ ਗਈ ਜਿਸ ਦੇ ਬਾਅਦ ਉਥੇ ਮੌਜੂਦ 18 ਹਜ਼ਾਰ ਗਾਵਾਂ ਦੀ ਮੌਤ ਹੋ ਗਈ। ਕਿਸੇ ਘਟਨਾ ਵਿਚ ਇਕੱਠੇ ਹੋਣ ਪਸ਼ੂਆਂ ਦੀ ਮੌਤ ਦਾ ਇਹ ਸਭ ਤੋਂ ਵੱਡਾ ਹਾਦਸਾ ਹੈ।
ਧਮਾਕਾ ਇੰਨਾ ਭਿਆਨਕ ਸੀ ਕਿ ਪੂਰੀ ਡੇਅਰੀ ਫਾਰਮ ਧੂੰ-ਧੂੰ ਕਰਕੇ ਜਲ ਉਠੀ। ਡੇਅਰੀ ਫਾਰਮ ਦੇ ਉਪਰ ਕਾਲੇ ਧੂੰਏਂ ਦਾ ਵਿਸ਼ਾਲ ਗੁਬਾਰ ਉਠਣ ਲੱਗਾ। ਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਧਮਾਕਾ ਕਿਵੇਂ ਸ਼ੁਰੂ ਹੋਇਆ।
ਅੱਗ ਨੂੰ ਬੁਝਾਉਣ ਵਿਚ ਫਾਇਰ ਬ੍ਰਿਗੇਡ ਨੂੰ ਕਈ ਘੰਟੇ ਦੀ ਮਿਹਨਤ ਕਰਨੀ ਪਈ। ਗਨਮੀਤ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅੱਗ ਵਿਚ ਡੇਅਰੀ ਫਾਰਮ ਦਾ ਇਕ ਮੁਲਾਜ਼ਮ ਫਸ ਗਿਆ ਸੀ ਜਿਸ ਨੂੰ ਕਾਫੀ ਮੁਸ਼ਕਲ ਦੇ ਬਾਅਦ ਬਚਾਇਆ ਗਿਆ। ਗੰਭੀਰ ਤੌਰ ‘ਤੇ ਝੁਲਸਣ ਦੇ ਬਾਅਦ ਉੁਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਕਾਊਂਟੀ ਜਜ ਮੈਂਡੀ ਗੇਫੇਲਰ ਨੇ ਸ਼ੰਕਾ ਪ੍ਰਗਟਾਈ ਹੈ ਕਿ ਇਹ ਕਿਸੇ ਉਪਕਰਣ ਵਿਚ ਆਈ ਖਰਾਬੀ ਨਾਲ ਹੋ ਸਕਦਾ ਹੈ। ਟੈਕਸਾਸ ਦੇ ਫਾਇਰ ਬ੍ਰਿਗੇਡ ਅਧਿਕਾਰੀ ਕਾਰਨਾਂ ਦੀ ਜਾਂਚ ਕਰਨਗੇ।
ਇਹ ਵੀ ਪੜ੍ਹੋ : ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਅਮਨ ਸ਼ਹਿਰਾਵਤ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ
ਅੱਗ ਵਿਚ ਜ਼ਿਆਦਾਤਰ ਗਾਵਾਂ ਹੋਲਸਟੀਨ ਤੇ ਜਰਸੀ ਨਸਲ ਦੀਆਂ ਸਨ। ਇਸ ਅੱਗ ਵਿਚ ਫਾਰਮ ਦੀਆਂ 90 ਫੀਸਦੀ ਗਾਵਾਂ ਦੀ ਮੌਤ ਹੋ ਗਈ। ਜਦੋਂ ਧਮਾਕਾ ਹੋਇਆ ਤਾਂ ਗਾਵਾਂ ਦੁੱਧ ਕੱਢਣ ਦੇ ਇੰਤਜ਼ਾਰ ਵਿਚ ਇਕ ਵਾੜੇ ਵਿਚ ਬੰਨ੍ਹੀਆਂ ਹੋਈਆਂ ਸਨ। ਇੰਨੀ ਵੱਡੀ ਗਿਣਤੀ ਵਿਚ ਗਾਵਾਂ ਦੀ ਮੌਤ ਨਾਲ ਫਾਰਮ ਦਾ ਪੂਰਾ ਵਪਾਰ ਖਤਮ ਹੋ ਗਿਆ ਹੈ। ਅੰਦਾਜ਼ੇ ਮੁਤਾਬਕ ਇਕ ਗਾਂ ਦੀ ਕੀਮਤ ਔਸਤਨ 2000 ਡਾਲਰ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਤੇਜ਼ ਆਵਾਜ਼ ਸੁਣੀ ਤੇ ਮੀਲਾਂ ਤੱਕ ਧੂੰਏਂ ਨੂੰ ਦੇਖਿਆ।
ਵੀਡੀਓ ਲਈ ਕਲਿੱਕ ਕਰੋ -: