ਦੁਨੀਆਂ ਭਰ ਦੇ ਬੱਚਿਆਂ ਲਈ ਪਸੰਦੀਦਾ ਪ੍ਰੋਗਰਾਮ ਹਨ ਕਾਰਟੂਨਜ਼। ਅਮਰੀਕਾ ’ਚ ਟੈਲੀਵਿਜ਼ਨ ਉੱਤੇ ਬੱਚਿਆਂ ਲਈ ਸਭ ਤੋਂ ਲੰਮਾ ਸਮਾਂ ਚੱਲਣ ਵਾਲਾ ਹਰਮਨਪਿਆਰਾ ਕਾਰਟੂਨ–ਲੜੀਵਾਰ ‘ਆਰਥਰ’ ਹੈ। ਇਸ ਵਿੱਚ ਪਹਿਲੀ ਵਾਰ ਇੱਕ ਸਿੱਖ ਬੱਚਾ ਵਿਖਾਇਆ ਜਾ ਰਿਹਾ ਹੈ; ਜੋ ਆਪਣੇ–ਆਪ ਵਿੱਚ ਹੀ ਵੱਡੀ ਗੱਲ ਹੈ। ਦਰਅਸਲ, ਅਜਿਹਾ ਅਮਰੀਕਨਾਂ ਨੂੰ ਸਿੱਖ ਧਰਮ ਤੇ ਪੰਜਾਬੀ ਸਭਿਆਚਾਰ ਬਾਰੇ ਜਾਗਰੂਕ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਕਾਰਟੂਨ ਲੜੀਵਾਰ ਵਿੱਚ ਵਿਖਾਏ ਜਾਣ ਵਾਲੇ ਸਿੱਖ ਬੱਚੇ ਨੇ ਪਟਕਾ ਪਹਿਨਿਆ ਹੋਵੇਗਾ ਤੇ ਕੜਾ ਵੀ ਧਾਰਨ ਕੀਤਾ ਹੋਵੇਗਾ।
We are so excited to see @PBSKIDS adding a Sikh character to Arthur! Not only will this help Sikh kids feel represented but it will also help normalize our articles of faith! pic.twitter.com/5utVhKdcD4
— Sikh Campaign (@sikhcampaign) August 23, 2021
ਸਿੱਖ ਬੱਚੇ ਲਈ ਕਿਸ਼ਤ ਆਉਂਦੀ 6 ਸਤੰਬਰ ਨੂੰ ਸਮੁੱਚੇ ਅਮਰੀਕਾ ’ਚ ਪ੍ਰਸਾਰਿਤ ਹੋਵੇਗੀ, ਜਿਸ ਲਈ ਦੇਸ਼ ਦੀ ਸਮੂਹ ਸਿੱਖ ਸੰਗਤ ਵਿੱਚ ਕਾਫ਼ੀ ਖ਼ੁਸ਼ੀ ਵੇਖੀ ਜਾ ਰਹੀ ਹੈ। ਦਰਅਸਲ, ਅਮਰੀਕਾ ਸਮੇਤ ਬਹੁਤ ਸਾਰੇ ਪੱਛਮੀ ਦੇਸ਼ਾਂ ’ਚ ਬਹੁਤ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆ ਹਨ, ਜਦੋਂ ਸਿੱਖਾਂ ਨੂੰ ਉਨ੍ਹਾਂ ਦੇ ਪੰਜ ਕਕਾਰਾਂ ਵਿੱਚੋਂ ਦਸਤਾਰ, ਕੇਸ–ਦਾੜ੍ਹੀ, ਕ੍ਰਿਪਾਨ ਕਾਰਣ ਹਵਾਈ ਅੱਡਿਆਂ, ਬਾਰਡਰ ਨਾਕਿਆਂ, ਕਿਸੇ ਵਧੇਰੇ ਸੁਰੱਖਿਆ ਜਾਂਚ–ਘੇਰੇ ਵਾਲੇ ਸਥਾਨਾਂ ਉੱਤੇ ਬਿਨਾ ਮਤਲਬ ਹੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਵੱਡਾ ਕਾਰਣ ਇਹੋ ਹੁੰਦਾ ਹੈ ਕਿ ਸਬੰਧਤ ਸੁਰੱਖਿਆ ਅਧਿਕਾਰੀਆਂ ਨੂੰ ਸਿੱਖ ਕੌਮ, ਧਰਮ ਤੇ ਸਭਿਆਚਾਰ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੁੰਦੀ।
New movie, ‘Arthur’s First Day’ features a Sikh character for the FIRST time ever.
— Harjinder Singh Kukreja (@SinghLions) August 23, 2021
Arthur is the longest-running kids animated series in history & is known for teaching kindness, empathy and inclusion to generations of viewers. Thank you @PBS @PBSKIDS @arthurpbs 🙏 #Sikhs pic.twitter.com/AwQtye2LZf
ਕਾਰਟੂਨ ਵਿੱਚ ਸਿੱਖ ਕਰੈਕਟਰ ਵਿਖਾਉਣ ਨਾਲ ਇੱਕ ਅਜਿਹੀ ਪਿਰਤ ਸ਼ੁਰੂ ਹੋਵੇਗੀ ਕਿ ਜਿਸ ਨੂੰ ਪੱਛਮੀ ਦੇਸ਼ ਅੱਗੇ ਤੋਰਨਾ ਚਾਹੁਣਗੇ। ਇਸ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਖ਼ੂਬ ਪ੍ਰਚਾਰ ਤੇ ਪਾਸਾਰ ਹੋਣ ਦੀ ਸੰਭਾਵਨਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕਾਰਟੂਨ ਲੜੀਵਾਰ ‘ਆਰਥਰ’ ਪਿਛਲੇ 25 ਸਾਲਾਂ ਤੋਂ ਭਾਵ 1996 ਤੋਂ ਸਫ਼ਲਤਾਪੂਰਬਕ ਚੱਲਦਾਆ ਰਿਹਾ ਹੈ। ਇਸ ਦੇ ਚਰਿੱਤਰ ਆਮ ਤੌਰ ਉੱਤੇ ਵੱਖੋ–ਵੱਖਰੇ ਜਾਨਵਰਾਂ ਉੱਤੇ ਹੀ ਆਧਾਰਤ ਹਨ। ਇਨ੍ਹਾਂ ਜਾਨਵਰਾਂ ਦੇ ਚਰਿੱਤਰਾਂ ਨਾਲ ਹੀ ਹੁਣ ਤੱਕ ਮਨੁੱਖੀ ਸਮਾਜ ਦੇ ਅਤਿ–ਆਧੁਨਿਕ ਪ੍ਰਮਾਣੂ ਪਰਿਵਾਰਾਂ (ਨਿਊਕਲੀਅਰ ਫ਼ੈਮਿਲੀਜ਼), ਸਮਲਿੰਗੀ ਵਿਆਹਾਂ, ਇਕੱਲੀ ਮਾਂ ਜਾਂ ਪਿਓ ਕੋਲ਼ ਪਲਣ ਵਾਲੇ ਬੱਚੇ ਆਦਿ ਤੱਕ ਬਾਰੇ ਬੱਚਿਆਂ ਨੂ ਬਹੁਤ ਨਫ਼ਾਸਤ ਨਾਲ ਸਮਝਾਇਆ ਤੇ ਦਰਸਾਇਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਰੇਲ ਯਾਤਰੀਆਂ ਦਾ ਸਮਾਨ ਕਰਦੇ ਸੀ ਸਾਫ, 22 ਮੋਬਾਈਲ ਹੋਏ ਬਰਾਮਦ, ਪੁੱਛਗਿੱਛ ਵਿੱਚ ਲੱਗੀ ਪੁਲਿਸ
ਅਮਰੀਕਾ ’ਚ 5 ਲੱਖ ਤੋਂ ਵੱਧ ਸਿੱਖ ਵੱਸਦੇ ਹਨ ਪਰ ਹਾਲੇ ਵੀ ਉਨ੍ਹਾਂ ਨੂੰ ‘ਆਊਟਸਾਈਡਰ’ (ਬਾਹਰੋਂ ਆਏ ਪ੍ਰਵਾਸੀ) ਹੀ ਸਮਝਿਆ ਜਾਂਦਾ ਹੈ। 9/11 ਦੀਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਵੀ ਸਿੱਖਾਂ ਉੱਤੇ ਹਮਲੇ ਹੋਏ ਸਨ ਕਿਉਕਿ ਸਿੱਖਾਂ ਨੂੰ ਉਨ੍ਹਾਂ ਦੀ ਦਸਤਾਰ ਕਾਰਣ ਆਮ ਤੌਰ ਉੱਤੇ ਤਾਲਿਬਾਨ ਅੱਤਵਾਦੀ ਸਮਝਣ ਦਾ ਭੁਲੇਖਾ ਪੱਛਮੀ ਦੇਸ਼ਾਂ ਦੇ ਵਾਸੀਆਂ ਨੂੰ ਲੱਗ ਜਾਂਦਾ ਹੈ। ਅਜਿਹੀਆਂ ਘਟਨਾਵਾਂ ਤੋਂ ਬਾਅਦ ਸਿੱਖ ਬੱਚੇ ਸਕੂਲਾਂ ’ਚ ਵੀ ਅਲੱਗ–ਥਲੱਗ ਹੀ ਹੋਏ ਰਹਿੰਦੇ ਹਨ ਤੇ ਉਨ੍ਹਾਂ ਨਾਲ ਆਮ ਗੋਰੇ ਬੱਚੇ ਕੋਈ ਬਹੁਤੀ ਗੱਲਬਾਤ ਨਹੀਂ ਕਰਦੇ। ਹੁਣ ਜਦੋਂ ਬੱਚਿਆਂ ’ਚ ਹਰਮਨਪਿਆਰੇ ਕਾਰਟੂਨ ਸੀਰੀਅਲ ‘ਆਰਥਰ’ ਵਿੱਚ ਇੱਕ ਸਿੱਖ ਬੱਚੇ ਨੂੰ ਵਿਖਾਇਆ ਜਾਵੇਗਾ, ਤਾਂ ਇਸ ਨਾਲ ਪੱਛਮੀ ਦੇਸ਼ਾਂ ਦੇ ਬੱਚਿਆਂ ਤੇ ਵੱਡਿਆਂ ਦੋਵਾਂ ਦੀ ਮਾਨਸਿਕਤਾ ਉੱਤੇ ਸਿੱਖਾਂ ਦਾ ਇੱਕ ਸਕਾਰਾਤਮਕ ਅਕਸ ਬਣੇਗਾ।
ਇਹ ਵੀ ਦੇਖੋ : ਲੁਧਿਆਣਾ ਵਿੱਚ ਆਏ ਸੀ ਪਾਂਡਵ, ਪ੍ਰਗਟ ਕੀਤੀ ਸੀ ਗੰਗਾ , ਲਗਦੇ ਸਨ ਮੇਲੇ, ਲੋਕ ਕਰਦੇ ਸੀ ਇਸ਼ਨਾਨ ਪਰ…