ਰੂਸ ਵਿਚ ਯੂਕਰੇਨੀ ਕੈਦੀਆਂ ਨੂੰ ਲਿਜਾ ਰਿਹਾ ਪਲੇਨ ਕ੍ਰੈਸ਼ ਹੋ ਗਿਆ ਹੈ। ਹਾਦਸਾ ਪੱਛਮੀ ਬੇਲਗੋਰੋਡ ਖੇਤਰ ਵਿਚ ਰੂਸੀ ਸਮੇਂ ਮੁਤਾਬਕ ਸਵੇਰੇ ਲਗਭਗ 11 ਵਜੇ ਹੋਇਆ। ਜਹਾਜ਼ ਵਿਚ 65 ਕੈਦੀ ਮੌਜੂਦ ਸਨ। ਗਵਰਨਰ ਵਾਏਸ਼ੇਲਵ ਗਵਾਡਕੋਵ ਨੇ ਹਾਦਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਵਜ੍ਹੇ ਦੀ ਜਾਂਚ ਕੀਤੀ ਜਾ ਰਹੀ ਹੈ।
ਗਲਾਡਕੋਵ ਨੇ ਇਹ ਨਹੀਂ ਦੱਸਿਆ ਕਿ ਕੈਦੀਆਂ ਤੋਂ ਇਲਾਵਾ ਇਸ ਵਿਚ ਰੂਸ ਦੇ ਕਿੰਨੇ ਸੈਨਿਕ ਮੌਜੂਦ ਸਨ।ਇਹ ਰੂਸ ਦਾ IL-76 ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਹੈ। ਰਿਪੋਰਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਲੇਨ ਵਿਚ ਸਵਾਰ ਸਾਰੇ ਕੈਦੀਆਂ ਦੀ ਮੌਤ ਹੋ ਗਈ ਹੈ।
RT ਇੰਡੀਆ ਵੱਲੋਂ ਜਾਰੀ ਕੀਤੇ ਗਏ ਵੀਡੀਓ ਵਿਚ ਰੂਸੀ ਮਿਲਟਰੀ ਦਾ ਇਕ ਟਰਾਂਸਪੋਰਟ ਪਲੇਨ ਅਚਾਨਕ ਤੇਜ਼ੀ ਨਾਲ ਹੇਠਾਂ ਆਉਂਦੇ ਹੋਏ ਤੇ ਇਕ ਛੋਟੀ ਰਿਫਾਈਨਰੀ ਤੋਂ ਕੁਝ ਦੂਰੀ ‘ਤੇ ਕ੍ਰੈਸ਼ ਹੁੰਦੇ ਦੇਖਿਆ ਜਾ ਸਕਦਾ ਹੈ। ਇਹ ਪਲੇਨ ਲਿਊਸ਼ਿਨ IL-76 ਸੀ ਤੇ ਇਸ ਦੀ ਲੰਬਾਈ 164 ਫੁੱਟ ਸੀ। ਪਲੇਨ ਵਿਚ ਕ੍ਰੈਸ਼ਿੰਗ ਦੇ ਬਾਅਦ ਅੱਗ ਲੱਗ ਗਈ।
ਰੂਸ ਦੇ ਦੋ ਸਾਂਸਦਾਂ ਨੇ ਦਾਅਵਾ ਕੀਤਾ ਹੈ ਕਿ ਇਸ ਇਲਾਕੇ ਵਿਚ ਮਿਜ਼ਾਈਲ ਅਲਰਟ ਜਾਰੀ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਮਿਜ਼ਾਈਲ ਨੇ ਹੀ ਇਸ ਨੂੰ ਹਿਟ ਕੀਤਾ। ਦੂਜੇ ਪਾਸੇ ਯੂਕਰੇਨ ਸਰਕਾਰ ਨੇ ਕਿਹਾ ਕਿ ਰੂਸ ਵੱਲੋਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਸਾਡੀ ਇਕ ਟੀਮ ਮੌਕੇ ‘ਤੇ ਪਹੁੰਚ ਰਹੀ ਹੈ। ਇਸ ਦੇ ਬਾਅਦ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : PPSC ਦੇ ਨਵੇਂ ਚੇਅਰਮੈਨ ਹੋਣਗੇ IPS ਜਤਿੰਦਰ ਸਿੰਘ ਔਲਖ, ਰਾਜਪਾਲ ਨੇ ਦਿੱਤੀ ਮਨਜ਼ੂਰੀ
RIA ਨੋਵੋਸਤੀ ਨਿਊਜ਼ ਏਜੰਸੀ ਨੇ ਰੂਸ ਦੇ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਜਹਾਜ਼ ਵਿਚ ਯੂਕਰੇਨ ਦੇ 65 ਫੌਜੀ ਸਨ ਜਿਨ੍ਹਾਂ ਨੂੰ ਪਹਿਲਾਂ ਬੰਦੀ ਬਣਾਇਆ ਗਿਆ ਸੀ। ਇਨ੍ਹਾਂ ਨੂੰ ਕਰਾਰ ਤਹਿਤ ਰੂਸੀ ਸੈਨਿਕਾਂ ਦੀ ਰਿਹਾਈ ਦੇ ਬਦਲੇ ਛੱਡਿਆ ਜਾ ਰਿਹਾ ਹੈ। ਐਕਸਚੇਂਜ ਯੂਕਰੇਨ ਬਾਰਡਰ ‘ਤੇ ਹੋਣਾ ਸੀ। ਜਹਾਜ਼ ਵਿਚ 6 ਕਰੂ ਮੈਂਬਰਸ ਤੇ 3 ਐਸਕਾਰਟਸ ਵੀ ਸਵਾਰ ਸਨ।
ਵੀਡੀਓ ਲਈ ਕਲਿੱਕ ਕਰੋ –