A package containing poison: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਵਿਚਕਾਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ । ਵ੍ਹਾਈਟ ਹਾਊਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੂੰ ਜ਼ਹਿਰ ਭੇਜਣ ਦੀ ਕੋਸ਼ਿਸ਼ ਕੀਤੀ ਗਈ ਹੈ । ਉਨ੍ਹਾਂ ਨੂੰ ਰਿਸਿਨ ਨਾਮ ਦੇ ਜ਼ਹਿਰ ਵਾਲਾ ਇੱਕ ਪੈਕੇਟ ਭੇਜਿਆ ਗਿਆ ਹੈ, ਪਰ ਇਹ ਜਾਂਚ ਦੌਰਾਨ ਫੜ ਲਿਆ ਗਿਆ । ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਜ਼ਹਿਰ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ । ਇੱਕ ਮੀਡੀਆ ਰਿਪੋਰਟ ਅਨੁਸਾਰ ਦੋ ਟੈਸਟ ਦੇ ਬਾਅਦ ਜਾਨਲੇਵਾ ਜ਼ਹਿਰ ਰਿਸਿਨ ਦੀ ਪੁਸ਼ਟੀ ਹੋਈ ਹੈ । ਅਮਰੀਕੀ ਚੋਣਾਂ ਦੇ ਵਿਚਕਾਰ ਇਹ ਖਬਰ ਹੈਰਾਨ ਕਰਨ ਵਾਲੀ ਹੈ।
ਅਧਿਕਾਰੀਆਂ ਦੇ ਅਨੁਸਾਰ ਜੇ ਕੋਈ ਵੀ ਕੰਮ ਦੀ ਚੀਜ਼ ਵ੍ਹਾਈਟ ਹਾਊਸ ਤੱਕ ਪਹੁੰਚਦੀ ਹੈ ਤਾਂ ਰਾਸ਼ਟਰਪਤੀ ਤੱਕ ਪਹੁੰਚਣ ਤੱਕ ਉਸਦੀ ਪੂਰੀ ਜਾਂਚ ਕੀਤੀ ਜਾਂਦੀ ਹੈ। ਅਜਿਹੇ ਵਿੱਚ ਵ੍ਹਾਈਟ ਹਾਊਸ ਵਿਖੇ ਪਹੁੰਚਣ ਵਾਲੇ ਸਾਰੇ ਪੱਤਰਾਂ ਅਤੇ ਪਾਰਸਲਾਂ ਨੂੰ ਇਸ ਤਰ੍ਹਾਂ ਪੂਰੀ ਤਰ੍ਹਾਂ ਜਾਂਚਿਆ ਜਾਂਦਾ ਹੈ। ਜਿਸ ‘ਤੇ ਸ਼ੱਕ ਹੁੰਦਾ ਹੈ, ਉਸ ਨੂੰ ਅਲੱਗ ਕਰ ਲਿਆ ਜਾਂਦਾ ਹੈ। ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਇੱਕ ਅਧਿਕਾਰੀ ਨੇ ਅਮਰੀਕੀ ਕੇਬਲ ਨੈਟਵਰਕ ਨੂੰ ਦੱਸਿਆ ਕਿ ਜਾਂਚਕਰਤਾ ਇਸ ਸੰਭਾਵਨਾ ਦੀ ਜਾਂਚ ਕਰ ਰਹੇ ਹਨ ਕਿ ਟਰੰਪ ਦਾ ਪਾਰਸਲ ਕੈਨੇਡਾ ਤੋਂ ਆਇਆ ਸੀ। ਨਾਲ ਹੀ, ਅਸੀਂ ਆਪਣੀ ਵੱਲੋਂ ਵੀ ਪੂਰੀ ਜਾਂਚ ਕਰਾਂਗੇ।
ਦੱਸ ਦੇਈਏ ਕਿ ਰਿਸਿਨ ਇੱਕ ਬਹੁਤ ਹੀ ਘਾਤਕ ਤੱਤ ਹੈ ਜੋ ਕਾਸਟਰ ਬੀਨਜ਼ ਤੋਂ ਨਿਕਲਦਾ ਹੈ। ਇਸਦੀ ਵਰਤੋਂ ਅੱਤਵਾਦੀ ਹਮਲਿਆਂ ਵਿੱਚ ਕੀਤੀ ਜਾ ਚੁੱਕੀ ਹੈ। ਇਸ ਨੂੰ ਪਾਊਡਰ, ਧੁੰਦ, ਗੋਲੀ ਜਾਂ ਐਸਿਡ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ। ਰਿਸਿਨ ਜ਼ਹਿਰ ਖਾਣ ‘ਤੇ ਵਿਅਕਤੀ ਨੂੰ ਉਲਟੀਆਂ ਆਉਂਦੀਆਂ ਹਨ, ਪੇਟ ਅਤੇ ਅੰਤੜੀਆਂ ਦੇ ਅੰਦਰੋਂ ਲਹੂ ਨਿਕਲਣਾ ਸ਼ੁਰੂ ਹੋ ਜਾਂਦਾ ਹੈ, ਜਿਗਰ, ਤਿੱਲੀ ਅਤੇ ਗੁਰਦੇ ਫੇਲ੍ਹ ਹੋ ਜਾਂਦੇ ਹਨ ਅਤੇ ਅੰਤ ਵਿੱਚ ਮਨੁੱਖ ਦਾ ਸਾਰਾ ਸੰਚਾਰ ਸਿਸਟਮ ਰੁਕ ਜਾਂਦਾ ਹੈ ਤੇ ਉਸਦੀ ਮੌਤ ਹੋ ਜਾਂਦੀ ਹੈ।