ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 14ਵਾਂ ਦਿਨ ਹੈ। 14 ਦਿਨਾਂ ਬਾਅਦ ਵੀ ਕੀਵ ਰੂਸੀ ਕਬਜ਼ੇ ਤੋਂ ਦੂਰ ਹੈ। ਇਸ ਦੌਰਾਨ ਰੂਸ ‘ਤੇ ਪਾਬੰਦੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਰੂਸ ਤੋਂ ਕੱਚੇ ਤੇਲ ਅਤੇ ਗੈਸ ਦੀ ਦਰਾਮਦ ਨਹੀਂ ਕਰੇਗਾ। ਇਸ ਦੌਰਾਨ ਪੈਪਸੀਕੋ ਨੇ ਵੀ ਰੂਸ ਵਿੱਚ ਉਤਪਾਦਨ ਅਤੇ ਵਿਕਰੀ ਬੰਦ ਕਰ ਦਿੱਤੀ ਹੈ। ਬੀਤੀ ਦੇਰ ਰਾਤ ਯੂਕਰੇਨ ਦੇ ਖਾਰਕਿਵ ਵਿੱਚ ਰੂਸੀ ਹਵਾਈ ਹਮਲਿਆਂ ਵਿੱਚ ਤਿੰਨ ਬੱਚਿਆਂ ਸਮੇਤ ਸੱਤ ਲੋਕ ਮਾਰੇ ਗਏ। ਇਸ ਦੀ ਪੁਸ਼ਟੀ ਯੂਕਰੇਨ ਨੇ ਕੀਤੀ ਹੈ।
ਰੂਸੀ ਹਮਲਿਆਂ ਵਿੱਚ ਯੂਕਰੇਨ ਦੇ ਚਰਨੋਬਲ ਪ੍ਰਮਾਣੂ ਸਾਈਟ ਨੂੰ ਨੁਕਸਾਨ ਪਹੁੰਚਿਆ ਸੀ। ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਦੇ ਮੁਖੀ ਰਾਫੇਲ ਗ੍ਰੋਸੀ ਦਾ ਕਹਿਣਾ ਹੈ ਕਿ ਚਰਨੋਬਲ ਪਰਮਾਣੂ ਪਾਵਰ ਪਲਾਂਟ ਤੋਂ ਰਿਮੋਟ ਡਾਟਾ ਟਰਾਂਸਮਿਸ਼ਨ ਖਤਮ ਹੋ ਗਿਆ ਹੈ। ਹੁਣ ਪਲਾਂਟ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੂੰ ਡੇਟਾ ਟ੍ਰਾਂਸਫਰ ਕਰਨ ਵਿੱਚ ਅਸਮਰੱਥ ਹੈ।
ਵੀਡੀਓ ਲਈ ਕਲਿੱਕ ਕਰੋ -: