ਅਮਰੀਕਾ ਨੇ ਪੂਰੀ ਤਰਾਂ ਕੋਰੋਨਾ ਵੈਕਸੀਨੇਸ਼ਨ ਕਰਵਾ ਚੁੱਕੇ ਭਾਰਤੀਆਂ ਸਣੇ ਵਿਦੇਸ਼ੀ ਯਾਤਰੀਆਂ ਨੂੰ 8 ਨਵੰਬਰ ਤੋਂ ਯਾਤਰਾ ਪਾਬੰਦੀਆਂ ਨੂੰ ਹਟਾਉਂਦੇ ਹੋਏ ਆਪਣੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ, ਹਾਲਾਂਕਿ, ਯਾਤਰੀਆਂ ਨੂੰ ਜਹਾਜ਼ ‘ਚ ਸਵਾਰ ਹੋਣ ਤੋਂ ਪਹਿਲਾਂ ਕੋਰੋਨਾ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ। ਵ੍ਹਾਈਟ ਹਾਊਸ ਦੇ ਸੋਮਵਾਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਵਿੱਚ ਟੈਸਟਿੰਗ ਸੰਬੰਧੀ ਨਵੇਂ ਪ੍ਰੋਟੋਕੋਲ ਵੀ ਸ਼ਾਮਲ ਹਨ।
ਬਿਨਾਂ ਵੈਕਸੀਨੇਸ਼ਨ ਵਾਲੇ ਯਾਤਰੀਆਂ ਭਾਵ ਉਹ ਭਾਵੇਂ ਯੂ.ਐੱਸ. ਦੇ ਨਾਗਰਿਕ, ਕਾਨੂੰਨੀ ਸਥਾਈ ਨਿਵਾਸੀ (LPRs) ਹੋਣ ਜਾਂ ਵਿਦੇਸ਼ੀ ਨਾਗਰਿਕ ਹੋਣ ਉਨ੍ਹਾਂ ਨੂੰ ਯਾਤਰਾ ਦੇ ਇੱਕ ਦਿਨ ਦੇ ਅੰਦਰ ਟੈਸਟ ਕਰਾਉਣਾ ਲਾਜਮੀ ਹੋਵੇਗਾ। ਬਾਈਡੇਨ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਨਵੀਂ ਅੰਤਰਰਾਸ਼ਟਰੀ ਹਵਾਈ ਯਾਤਰਾ ਪ੍ਰਣਾਲੀ ਦੇ ਤਹਿਤ, ਵਿਦੇਸ਼ੀ ਨਾਗਰਿਕਾਂ ਨੂੰ ਅਮਰੀਕਾ ਆਉਣ ਲਈ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਾਉਣਾ ਜ਼ਰੂਰੀ ਹੋਵੇਗਾ। ਇਸ ਦੇ ਨਾਲ ਹੀ ਅਮਰੀਕਾ ਸਾਰੇ ਦੇਸ਼ਾਂ ਅਤੇ ਪ੍ਰਦੇਸ਼ਾਂ ਲਈ ਯਾਤਰਾ ਪਾਬੰਦੀਆਂ ਨੂੰ ਹਟਾ ਦੇਵੇਗਾ। ਵ੍ਹਾਈਟ ਹਾਊਸ ਮੁਤਾਬਕ ਯਾਤਰੀਆਂ ਨੂੰ ਆਪਣੇ ਟੀਕਾਕਰਨ ਦਾ ਸਬੂਤ ਦਿਖਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਦੋ ਤੋਂ 17 ਸਾਲ ਤੱਕ ਦੇ ਬੱਚਿਆਂ ਦੀ ਰਵਾਨਗੀ ਤੋਂ ਪਹਿਲਾਂ ਜਾਂਚ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: