Biden team says US will not: ਅਮਰੀਕਾ ਵਿੱਚ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 24 ਮਿਲੀਅਨ ਤੋਂ ਪਾਰ ਹੋ ਗਈ ਹੈ। ਇਸ ਦੇ ਬਾਵਜੂਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਜਾਰੀ ਕੀਤਾ ਹੈ । ਇਸ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਬ੍ਰਿਟੇਨ, ਬ੍ਰਾਜ਼ੀਲ, ਆਇਰਲੈਂਡ ‘ਤੇ ਲੱਗੀ ਯਾਤਰਾ ਪਾਬੰਦੀ ਨੂੰ ਹਟਾ ਦਿੱਤਾ ਜਾਵੇਗਾ । ਇਹ ਆਦੇਸ਼ 26 ਜਨਵਰੀ ਤੋਂ ਲਾਗੂ ਹੋਣਗੇ । ਇਨ੍ਹਾਂ ਪਾਬੰਦੀਆਂ ਨੂੰ ਮਹਾਂਮਾਰੀ ਦੇ ਮੱਦੇਨਜ਼ਰ ਲਗਾਇਆ ਗਿਆ ਸੀ। ਹਾਲਾਂਕਿ, ਟਰੰਪ ਦੇ ਆਦੇਸ਼ ਤੋਂ ਕੁਝ ਦੇਰ ਬਾਅਦ ਹੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਇਡੇਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਯਾਤਰਾ ਪਾਬੰਦੀਆਂ ਨੂੰ ਹਟਾਇਆ ਨਹੀਂ ਜਾਵੇਗਾ।
ਦਰਅਸਲ, ਟਰੰਪ ਵੱਲੋਂ ਜਾਰੀ ਕੀਤੇ ਗਏ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ, “ਮੈਂ ਡੋਨਾਲਡ ਟਰੰਪ ਸੰਵਿਧਾਨ ਵੱਲੋਂ ਮਿਲੀਆਂ ਸ਼ਕਤੀਆਂ ਤੇ ਅਮਰੀਕਾ ਦੇ ਕਾਨੂੰਨ ਕਾਨੂੰਨ ਅਨੁਸਾਰ, ਸ਼ੈਂਜੇਨ ਜ਼ੋਨ ਵਿੱਚ ਆਉਣ ਵਾਲੇ 26 ਯੂਰਪੀਅਨ ਦੇਸ਼ਾਂ ਤੋਂ ਯਾਤਰਾ ਦੀਆਂ ਪਾਬੰਦੀਆਂ ਹਟਾਉਂਦਾ ਹਾਂ। ਆਦੇਸ਼ ਵਿੱਚ ਬ੍ਰਿਟੇਨ, ਆਇਰਲੈਂਡ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ‘ਤੇ ਲੱਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਹੁਣ ਅਮਰੀਕਾ ਦੇ ਹਿੱਤਾਂ ਲਈ ਨੁਕਸਾਨਦੇਹ ਨਹੀਂ ਹਨ। ਇਹ ਹੁਕਮ 26 ਜਨਵਰੀ ਨੂੰ ਰਾਤ 12 ਵਜੇ ਤੋਂ ਲਾਗੂ ਹੋਣਗੇ। ਹਾਲਾਂਕਿ ਜੋ ਬਾਇਡੇਨ ਦੇ ਪ੍ਰੈਸ ਸੈਕਟਰੀ ਨੇ ਇਸ ਦਾ ਵਿਰੋਧ ਕੀਤਾ ਹੈ।
ਇਸ ਸਬੰਧੀ ਬਾਇਡੇਨ ਦੀ ਪ੍ਰੈਸ ਸਕੱਤਰ ਜੇਨ ਸਾਚੀ ਨੇ ਟਵੀਟ ਕੀਤਾ, “ਸਾਡੀ ਮੈਡੀਕਲ ਟੀਮ ਦੀ ਸਲਾਹ ‘ਤੇ ਪ੍ਰਸ਼ਾਸਨ 26 ਜਨਵਰੀ ਤੋਂ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਦਾ ਇਰਾਦਾ ਨਹੀਂ ਰੱਖਦਾ।” ਮਹਾਂਮਾਰੀ ਸਥਿਤੀ ਨੂੰ ਬਦਤਰ ਬਣਾ ਰਹੀ ਹੈ ਅਤੇ ਲਾਗ ਦੇ ਮਾਮਲੇ ਦੁਨੀਆ ਭਰ ਵਿੱਚ ਵੱਧ ਰਹੇ ਹਨ। ਅਜਿਹੇ ਵਿੱਚ ਅੰਤਰਰਾਸ਼ਟਰੀ ਯਾਤਰਾ ‘ਤੇ ਲੱਗੀ ਪਾਬੰਦੀ ਹਟਾਉਣ ਦਾ ਇਹ ਸਮਾਂ ਨਹੀਂ ਹੈ। ਅਸਲ ਵਿੱਚ ਅਸੀਂ ਕੋਵਿਡ-19 ਦੇ ਫੈਲਣ ਨੂੰ ਹੋਰ ਘਟਾਉਣ ਲਈ ਅੰਤਰਰਾਸ਼ਟਰੀ ਯਾਤਰਾ ਦੇ ਆਲੇ ਦੁਆਲੇ ਜਨਤਕ ਸਿਹਤ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਹੇ ਹਾਂ।”
ਦੱਸ ਦਈਏ ਕਿ ਟਰੰਪ ਬੁੱਧਵਾਰ ਨੂੰ ਆਪਣਾ ਅਹੁਦਾ ਛੱਡ ਦੇਣਗੇ । ਉੱਥੇ ਹੀ ਇਹ ਆਦੇਸ਼ ਉਸਦੇ ਕਾਰਜਕਾਲ ਦੇ ਖਤਮ ਹੋਣ ਦੇ ਲਗਭਗ ਇੱਕ ਹਫਤੇ ਬਾਅਦ ਲਾਗੂ ਹੋਵੇਗਾ। ਜਿਸ ਨੂੰ ਬਾਇਡੇਨ ਪ੍ਰਸ਼ਾਸਨ ਨੇ ਰੋਕਣ ਦਾ ਐਲਾਨ ਕੀਤਾ ਹੈ। ਪਿਛਲੇ ਹਫ਼ਤੇ, ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਦੇ ਮੁਖੀ ਨੇ ਸਾਰੇ ਹਵਾਈ ਯਾਤਰੀਆਂ ਲਈ ਅਮਰੀਕਾ ਵਿੱਚ 26 ਜਨਵਰੀ ਤੋਂ ਦਾਖਲੇ ਕਰਨ ਲਈ ਕੋਵਿਡ -19 ਦੀ ਇੱਕ ਨਕਾਰਾਤਮਕ ਰਿਪੋਰਟ ਪੇਸ਼ ਕਰਨ ਜਾਂ ਲਾਗ ਤੋਂ ਠੀਕ ਹੋਣ ਦੇ ਪ੍ਰਮਾਣ ਵਾਲੇ ਇੱਕ ਆਦੇਸ਼ ‘ਤੇ ਦਸਤਖਤ ਕੀਤੇ ਸਨ।