ਓਮੀਕ੍ਰੋਨ ਨਾਲ ਦੁਨੀਆ ‘ਚ ਦਹਿਸ਼ਤ ਦਾ ਮਾਹੌਲ ਹੈ। ਹੁਣ ਤੱਕ ਇਹ ਵੇਰੀਐਂਟ 25 ਦੇਸ਼ਾਂ ਵਿੱਚ ਪਾਇਆ ਜਾ ਚੁੱਕਾ ਹੈ। ਅਮਰੀਕਾ ਵਿੱਚ ਓਮੀਕ੍ਰੋਨ ਦੇ 8 ਮਾਮਲੇ ਮਿਲਣ ਨਾਲ ਹੜਕੰਪ ਮਚ ਗਿਆ ਹੈ। ਪਹਿਲਾ ਕੇਸ ਕੈਲੀਫੋਰਨੀਆ ਵਿੱਚ ਪਾਇਆ ਗਿਆ ਸੀ, ਜਦੋਂ ਕਿ ਓਮੀਕ੍ਰੋਨ ਦੇ 5 ਕੇਸ ਵੀਰਵਾਰ ਨੂੰ ਨਿਊਯਾਰਕ ਵਿੱਚ ਪਾਏ ਗਏ ਸਨ। ਗਵਰਨਰ ਕੈਥੀ ਹੋਚੁਲ ਨੇ ਦੱਸਿਆ ਕਿ ਨਿਊਯਾਰਕ ‘ਚ ਓਮੀਕ੍ਰੋਨ ਦੇ 5 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ, ਕੋਲੋਰਾਡੋ ਅਤੇ ਮਿਨੇਸੋਟਾ ਵਿੱਚ ਓਮੀਕ੍ਰੋਨ ਵੇਰੀਐਂਟ ਵਿੱਚੋਂ ਇੱਕ-ਇੱਕ ਕੇਸ ਪਾਇਆ ਗਿਆ ਸੀ।
ਰਿਪੋਰਟਾਂ ਮੁਤਾਬਕ ਜਿਨ੍ਹਾਂ ਮਰੀਜ਼ਾਂ ਵਿੱਚ Omicron ਦੇ ਵੈਰੀਐਂਟ ਪੁਸ਼ਟੀ ਹੋਈ ਸੀ, ਉਹ ਦੱਖਣੀ ਅਫ਼ਰੀਕਾ ਤੋਂ ਵਾਪਸ ਆਏ ਸਨ। ਇਨ੍ਹਾਂ ਵਿੱਚੋਂ ਤਿੰਨ ਮਰੀਜ਼ਾਂ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਸਨ। ਹਾਲਾਂਕਿ, ਇਹ ਸਾਰਿਆਂ ਵਿਚ ਅਜੇ ਵੀ ਓਮੀਕਰੋਨ ਦੇ ਹਲਕੇ ਲੱਛਣ ਦਿਖ ਰਹੇ ਹਨ। ਜਿਸ ਤੋਂ ਬਾਅਦ ਇਨ੍ਹਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਓਮੀਕ੍ਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਰਾਸ਼ਟਰਪਤੀ ਜੋ-ਬਾਈਡਨ ਨੇ ਸਖ਼ਤ ਯਾਤਰਾ ਨਿਯਮਾਂ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਦੀ ਜਾਂਚ ਲਾਜ਼ਮੀ ਕਰ ਦਿੱਤੀ ਹੈ। ਨਾਲ ਹੀ ਅਗਲੇ ਹਫਤੇ ਤੋਂ ਕੋਰੋਨਾ ਦੀ ਜਾਂਚ ਨਾਲ ਜੁੜੇ ਨਵੇਂ ਨਿਯਮ ਲਾਗੂ ਕੀਤੇ ਜਾਣਗੇ। ਜੋ ਬਾਇਡਨ ਨੇ ਕਿਹਾ ਕਿ ਯੂ. ਐੱਸ. ਆਉਣ ਯਾਤਰੀਆਂ ਨੇ ਭਾਵੇਂ ਉਹ ਵੈਕਸੀਨ ਲਗਵਾ ਚੁੱਕੇ ਹੋਣ ਜਾਂ ਕਿਸੇ ਵੀ ਦੇਸ਼ ਦੇ ਹੋਣ, ਆਪਣੀ ਯਾਤਰਾ ਸ਼ੁਰੂ ਕਰਨ ਤੋਂ ਇਕ ਦਿਨ ਪਹਿਲਾਂ ਕੋਵਿਡ-19 ਦੀ ਜਾਂਚ ਕਰਵਾਉਣੀ ਹੋਵੇਗੀ ਜਦੋਂ ਕਿ ਇਸ ਤੋਂ 3 ਦਿਨ ਪਹਿਲਾਂ ਯਾਨੀ 72 ਘੰਟਿਆਂ ਦੇ ਅੰਦਰ ਦੀ ਜਾਂਚ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ।