ਰੂਸ ਅਤੇ ਯੂਕਰੇਨ ਵਿਚਾਲੇ ਜੰਗ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੌਰਾਨ ਖ਼ਬਰ ਹੈ ਕਿ ਯੂਕਰੇਨ ਵਿੱਚ ਰਸਾਇਣਕ ਹਮਲੇ ਦਾ ਦੌਰ ਸ਼ੁਰੂ ਹੋ ਗਿਆ ਹੈ। ਕੀਵ ਵਿਚ ਸ਼ਾਂਤੀ ਵਾਰਤਾਕਾਰਾਂ ਨਾਲ ਪਹੁੰਚੇ ਰੂਸੀ ਅਰਬਪਤੀ ‘ਤੇ ਰਸਾਇਣਕ ਹਮਲਾ ਹੋਇਆ ਹੈ। ਅਸਲ ਵਿੱਚ ਮਸ਼ਹੂਰ ਯੂਰਪੀਅਨ ਫੁਟਬਾਲ ਕਲੱਬ ਚੇਲਸੀ ਐਫਸੀ ਦੇ ਮਾਲਕ ਰੋਮਨ ਅਬਰਾਮੋਵਿਚ ਮਾਰਚ ਦੇ ਸ਼ੁਰੂ ਵਿੱਚ ਰਾਜਧਾਨੀ ਕੀਵ ਵਿੱਚ ਯੂਕਰੇਨ ਦੇ ਸ਼ਾਂਤੀ ਵਾਰਤਾਕਾਰਾਂ ਨਾਲ ਮੀਟਿੰਗ ਕਰਨ ਆਏ ਸਨ, ਜਦੋਂ ਉਨ੍ਹਾਂ ਉੱਤੇ ਰਸਾਇਣਕ ਹਮਲਾ ਹੋਇਆ।
ਰਿਪੋਰਟ ਮੁਤਾਬਕ ਰੂਸੀ ਅਰਬਪਤੀ ਰੋਮਨ ਅਬਰਾਮੋਵਿਚ ਅਤੇ ਯੂਕਰੇਨੀ ਵਾਰਤਾਕਾਰ ‘ਤੇ ਜ਼ਹਿਰ ਨਾਲ ਹਮਲਾ ਕੀਤਾ ਗਿਆ। ਅਬਰਾਮੋਵਿਚ ਸਮੇਤ ਤਿੰਨ ਲੋਕਾਂ ਨੇ ਅਜੀਬ ਲੱਛਣ ਦਿਖਾਏ, ਜਿਸ ਵਿੱਚ ਸਰੀਰ ਵਿੱਚ ਦਰਦ, ਅੱਖਾਂ ਦਾ ਲਾਲ ਹੋਣਾ ਅਤੇ ਚਿਹਰੇ ਅਤੇ ਹੱਥਾਂ ‘ਤੇ ਚਮੜੀ ਦਾ ਛਿੱਲਣਾ ਸ਼ਾਮਲ ਹੈ। ਰੋਮਨ ਅਬਰਾਮੋਵਿਚ ਰੂਸ ਅਤੇ ਯੂਕਰੇਨ ਦੀ ਲੜਾਈ ਵਿੱਚ ਸ਼ਾਂਤੀ ਬਣਾਉਣ ਵਾਲੇ ਵਜੋਂ ਕੰਮ ਕਰ ਰਿਹਾ ਸੀ। ਅਬਰਾਮੋਵਿਚ ਤੋਂ ਇਲਾਵਾ ਇਕ ਹੋਰ ਰੂਸੀ ਕਾਰੋਬਾਰੀ ਅਤੇ ਯੂਕਰੇਨ ਦੇ ਸੰਸਦ ਮੈਂਬਰ ਉਮਰੋਵ ਵੀ ਬੈਠਕ ‘ਚ ਮੌਜੂਦ ਸਨ।
ਰਿਪੋਰਟ ਮੁਤਾਬਕ 3 ਮਾਰਚ ਦੀ ਰਾਤ 10 ਵਜੇ ਤੱਕ ਚੱਲੀ ਗੱਲਬਾਤ ਤੋਂ ਬਾਅਦ ਇਨ੍ਹਾਂ ਤਿੰਨਾਂ ਨੇ ਰਸਾਇਣਕ ਹਥਿਆਰਾਂ ਨਾਲ ਜ਼ਹਿਰ ਦਿੱਤੇ ਜਾਣ ਦੇ ਲੱਛਣ ਮਹਿਸੂਸ ਕੀਤੇ। ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਾਰਤਾਕਾਰਾਂ ਨੇ ਮਾਸਕੋ ‘ਚ ਬੈਠੇ ਕੱਟੜਪੰਥੀਆਂ ‘ਤੇ ਰਸਾਇਣਕ ਹਮਲੇ ਕਰਨ ਦਾ ਦੋਸ਼ ਲਗਾਇਆ ਹੈ। ਅਸਲ ਵਿਚ ਇਹ ਕੱਟੜਪੰਥੀ ਨਹੀਂ ਚਾਹੁੰਦੇ ਕਿ ਜੰਗ ਖਤਮ ਹੋਵੇ, ਇਸ ਲਈ ਉਹ ਸ਼ਾਂਤੀ ਵਾਰਤਾ ਨੂੰ ਪੂਰੀ ਤਰ੍ਹਾਂ ਅਸਫਲ ਬਣਾਉਣਾ ਚਾਹੁੰਦੇ ਹਨ। ਇਸ ਦੇ ਨਾਲ ਹੀ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਨੂੰ ਲੈ ਕੇ ਅੱਜ ਤੁਰਕੀ ‘ਚ ਗੱਲਬਾਤ ਹੋਵੇਗੀ। ਤੁਰਕੀ ਦੇ ਰਾਸ਼ਟਰਪਤੀ ਰਜਬ ਤਇਪ ਨੇ ਕਿਹਾ ਹੈ ਕਿ ਉਹ ਗੱਲਬਾਤ ਤੋਂ ਪਹਿਲਾਂ ਯੂਕਰੇਨ ਅਤੇ ਰੂਸ ਦੇ ਪ੍ਰਤੀਨਿਧ ਮੰਡਲਾਂ ਨਾਲ ਮੁਲਾਕਾਤ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: