ਅਰੁਣਾਚਲ ਪ੍ਰਦੇਸ਼ ਤੋਂ ਲਾਪਤਾ ਹੋਈ ਮੀਰਾਮ ਤਾਰੋਨ ਨੂੰ ਚੀਨੀ ਫੌਜ ਨੇ ਭਾਰਤੀ ਫੌਜ ਨੂੰ ਸੌਂਪ ਦਿੱਤਾ ਹੈ। ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਦੱਸਿਆ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਅਰੁਣਾਚਲ ਪ੍ਰਦੇਸ਼ ਦੇ ਨੌਜਵਾਨ ਮੀਰਾਮ ਤਾਰੋਨ ਨੂੰ ਭਾਰਤੀ ਫੌਜ ਦੇ ਹਵਾਲੇ ਕਰ ਦਿੱਤਾ ਹੈ। ਡਾਕਟਰੀ ਜਾਂਚ ਸਮੇਤ ਉਚਿਤ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਚੀਨੀ ਫੌਜ ਨੇ ਗਣਤੰਤਰ ਦਿਵਸ ਦੇ ਮੌਕੇ ‘ਤੇ ਭਾਰਤੀ ਫੌਜ ਨਾਲ ਹਾਟਲਾਈਨ ‘ਤੇ ਗੱਲ ਕੀਤੀ ਸੀ ਅਤੇ ਮੀਰਾਮ ਤਾਰੋਨ ਨੂੰ ਜਲਦੀ ਵਾਪਸ ਭੇਜਣ ਦੀ ਗੱਲ ਕਹੀ ਸੀ।ਉਨ੍ਹਾਂ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡਾ ਲੜਕਾ ਵਾਪਸ ਆ ਗਿਆ ਹੈ। 18 ਜਨਵਰੀ ਨੂੰ ਮੀਰਾਮ ਤਾਰੋਨ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਭਾਰਤੀ ਫੌਜ ਨੇ ਪੀ.ਐੱਲ.ਏ. ਨਾਲ ਸੰਪਰਕ ਕੀਤਾ। ਭਾਰਤੀ ਫੌਜ ਨੇ ਕਿਹਾ ਕਿ ਮੀਰਾਮ ਤਾਰੋਨ ਸ਼ਿਊਂਗ ਲਾ ਦੇ ਬਿਸ਼ਿੰਗ ਇਲਾਕੇ ਤੋਂ ਲਾਪਤਾ ਹੋ ਗਿਆ ਹੈ, ਉਹ ਸ਼ਿਕਾਰ ਲਈ ਨਿਕਲਿਆ ਸੀ। ਭਾਰਤੀ ਫੌਜ ਨੇ ਚੀਨੀ ਫੌਜ ਨੂੰ ਕਿਹਾ ਸੀ ਕਿ ਜੇਕਰ ਉਹ ਆਪਣਾ ਰਸਤਾ ਭੁੱਲ ਗਿਆ ਹੈ ਜਾਂ ਉਨ੍ਹਾਂ ਦੀ ਹਿਰਾਸਤ ਵਿੱਚ ਹੈ ਤਾਂ ਉਸ ਨੂੰ ਲੱਭ ਕੇ ਤੁਰੰਤ ਭਾਰਤ ਹਵਾਲੇ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: