ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਵਿੱਚ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ 600 ਤੋਂ ਵੱਧ ਲੋਕਾਂ ਦੀ ਮੌਤ ਤੋਂ ਕਾਫੀ ਨਾਰਾਜ ਹਨ। ਈਰਾਨ ‘ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਵਿੱਚ ਟਰੰਪ ਨੇ ਈਰਾਨ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ 25 ਪ੍ਰਤੀਸ਼ਤ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ।
ਸੋਮਵਾਰ ਨੂੰ ਸੋਸ਼ਲ ਮੀਡੀਆ ਸਾਈਟ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਟੈਰਿਫ ਦਾ ਐਲਾਨ ਕਰਦੇ ਹੋਏ ਟਰੰਪ ਨੇ ਕਿਹਾ ਕਿ ਉਹ ਤੁਰੰਤ ਲਾਗੂ ਹੋਣਗੇ। ਇਨ੍ਹਾਂ ਵਿੱਚ ਉਹ ਦੇਸ਼ ਸ਼ਾਮਲ ਹਨ ਜੋ ਈਰਾਨ ਅਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਨਾਲ ਕਾਰੋਬਾਰ ਕਰਦੇ ਹਨ।
ਟਰੰਪ ਈਰਾਨ ਦੇ ਟ੍ਰੇਡ ਪਾਰਟਰਨਸ ‘ਤੇ 25 ਫੀਸਦੀ ਟੈਰਿਫ ਲਗਾ ਰਿਹਾ ਹੈ ਤਾਂ ਜੋ ਤਹਿਰਾਨ ‘ਤੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਵਿਰੁੱਧ ਕਾਰਵਾਈ ਕਰਨ ਲਈ ਦਬਾਅ ਪਾਇਆ ਜਾ ਸਕੇ। ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਭਾਰਤ, ਚੀਨ, ਤੁਰਕੀ, ਯੂਏਈ ਅਤੇ ਰੂਸ ਵਰਗੇ ਦੇਸ਼ਾਂ ‘ਤੇ ਪਵੇਗਾ।

ਅਮਰੀਕਾ ਨੇ ਪਹਿਲਾਂ ਰੂਸ ਨਾਲ ਵਪਾਰ ਕਰਨ ਵਾਲੇ ਦੇਸ਼ਾਂ ‘ਤੇ ਵਾਧੂ ਟੈਰਿਫ ਲਗਾਏ ਹਨ। ਉਸ ਦਾ ਕਹਿਣਾ ਕਿ ਰੂਸ ਇਸ ਪੈਸੇ ਦੀ ਵਰਤੋਂ ਯੂਕਰੇਨ ਵਿਰੁੱਧ ਆਪਣੀ ਜੰਗ ਨੂੰ ਫੰਡ ਦੇਣ ਲਈ ਕਰ ਰਿਹਾ ਹੈ। ਹਾਲ ਹੀ ਵਿੱਚ ਅਮਰੀਕਾ ਵਿੱਚ ਇੱਕ ਬਿੱਲ ਪੇਸ਼ ਕੀਤਾ ਗਿਆ ਸੀ ਜੋ ਰੂਸ ਨਾਲ ਕਾਰੋਬਾਰ ਕਰਨ ਵਾਲੇ ਦੇਸ਼ਾਂ ‘ਤੇ 500 ਫੀਸਦੀ ਤੱਕ ਟੈਰਿਫ ਲਗਾਉਣ ਦੀ ਵਿਵਸਥਾ ਕਰਦਾ ਹੈ।
ਇਹ ਵੀ ਪੜ੍ਹੋ : Blinkit ਨੇ ਹਟਾਇਆ ’10 ਮਿੰਟ ‘ਚ ਡਿਲਵਰੀ’ ਦਾ ਦਾਅਵਾ, ਸਰਕਾਰ ਦੇ ਦਖਲ ਮਗਰੋਂ ਵੱਡਾ ਫੈਸਲਾ
ਇਹ ਧਿਆਨ ਦੇਣ ਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਪ੍ਰਦਰਸ਼ਨਕਾਰੀਆਂ ਵਿਰੁੱਧ ਘਾਤਕ ਤਾਕਤ ਦੀ ਵਰਤੋਂ ਕੀਤੀ ਜਾਂਦੀ ਹੈ, ਤਾਂ ਉਹ ਇੱਕ ਜਵਾਬੀ ਜਵਾਬ ਦੇਣਗੇ ਜਿਸਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ। ਇਸ ਦੌਰਾਨ ਅਮਰੀਕਾ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਆਪਣੇ ਨਾਗਰਿਕਾਂ ਨੂੰ ਈਰਾਨ ਛੱਡਣ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:























