ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਕਿਹਾ ਹੈ ਕਿ ਜੇਕਰ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵਧਦੇ ਹਨ ਤਾਂ ਜਨਵਰੀ ਤੋਂ ਪਹਿਲਾਂ ਕੋਰੋਨਾ ਦੇ ਰੋਜ਼ਾਨਾ ਮਾਮਲੇ 10,000 ਤੱਕ ਜਾ ਸਕਦੇ ਹਨ। ਕੈਨੇਡਾ ਵਿੱਚ ਅਜੇ ਵੀ ਡੈਲਟਾ ਵੇਰੀਐਂਟ ਹੀ ਸਭ ਤੋਂ ਪ੍ਰਭਾਵੀ ਸਟ੍ਰੇਨ ਹੈ, ਪਰ ਓਮੀਕਰੋਨ ਦੇ ਕੇਸ ਵੱਧ ਰਹੇ ਹਨ।
ਓਮੀਕਰੋਨ ਦੇ ਖਤਰੇ ਦੇ ਮੱਦੇਨਜ਼ਰ ਤਾਮਿਲਨਾਡੂ ਦੇ ਮਦੁਰਈ ਵਿੱਚ ਜਨਤਕ ਥਾਵਾਂ ‘ਤੇ ਐਂਟਰੀ ਲਈ ਟੀਕਾਕਰਨ ਸਰਟੀਫਿਕੇਟ ਲਾਜ਼ਮੀ ਕਰ ਦਿੱਤਾ ਗਿਆ ਹੈ। ਜਨਤਕ ਸਥਾਨਾਂ ਵਿੱਚ ਬਾਜ਼ਾਰ, ਸਕੂਲ, ਥੀਏਟਰ, ਖੇਡ ਦੇ ਮੈਦਾਨ, ਰੈਸਟੋਰੈਂਟ, ਹੋਟਲ, ਲਾਜ, ਉਦਯੋਗ, ਫੈਕਟਰੀਆਂ, ਦੁਕਾਨਾਂ, ਮੰਦਰ ਅਤੇ ਵਪਾਰਕ ਅਦਾਰੇ ਸ਼ਾਮਲ ਹਨ। ਮਦੁਰੈ ਦੇ ਕਲੈਕਟਰ ਡਾਕਟਰ ਐਸ ਅਨੀਸ਼ ਸ਼ੇਖਰ ਨੇ ਸ਼ੁੱਕਰਵਾਰ ਨੂੰ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪਬਲਿਕ ਹੈਲਥ ਐਕਟ, 1939 ਤਹਿਤ ਕਰੋਨਾ ਨੂੰ ਛੂਤ ਦੀ ਬਿਮਾਰੀ ਘੋਸ਼ਿਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: