ਰੂਸ-ਯੂਕਰੇਨ ਯੁੱਧ ਵਿਚਕਾਰ ਕਈ ਕਹਾਣੀਆਂ ਸਾਹਮਣੇ ਆ ਚੁੱਕੀਆਂ ਹਨ। ਇਨ੍ਹਾਂ ਵਿਚੋਂ ਕੁਝ ਕਹਾਣੀਆਂ ਬਹਾਦਰੀ ਦੀਆਂ ਵੀ ਹਨ ਅਤੇ ਕੁਝ ਭਾਵੁਕ ਵੀ ਹਨ। ਅਜਿਹੀ ਹੀ ਇਕ ਬਹਾਦਰੀ ਦੀ ਕਹਾਣੀ ਸਲੋਵਾਕੀਆ ਤੋਂ ਸਾਹਮਣੇ ਆਈ ਹੈ, ਜਿੱਥੇ ਇਕ 11 ਸਾਲਾ ਯੂਕਰੇਨੀ ਬੱਚੇ ਨੇ ਸਲੋਵਾਕੀਆ ਪਹੁੰਚਣ ਲਈ ਇਕੱਲੇ 1000 ਕਿਲੋਮੀਟਰ ਦਾ ਸਫਰ ਤੈਅ ਕੀਤਾ। ਸਲੋਵਾਕੀਆ ਦੇ ਮੰਤਰਾਲੇ ਨੇ ਸੋਸ਼ਲ ਮੀਡੀਆ ‘ਤੇ ਬੱਚੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਜਾਣਕਾਰੀ ਮੁਤਾਬਕ ਇਹ 11 ਸਾਲ ਦਾ ਬੱਚਾ ਦੱਖਣ-ਪੂਰਬੀ ਯੂਕਰੇਨ ਦੇ ਜ਼ਾਪੋਰਿਝਿਆ ਦਾ ਰਹਿਣ ਵਾਲਾ ਸੀ, ਜਿੱਥੇ ਪਿਛਲੇ ਹਫਤੇ ਪਾਵਰ ਪਲਾਂਟ ‘ਤੇ ਰੂਸੀ ਫੌਜ ਨੇ ਕਬਜ਼ਾ ਕਰ ਲਿਆ ਸੀ। ਰਿਪੋਰਟਾਂ ਦੇ ਅਨੁਸਾਰ ਉਸਦੇ ਮਾਤਾ-ਪਿਤਾ ਨੂੰ ਬੀਮਾਰ ਰਿਸ਼ਤੇਦਾਰ ਦੀ ਦੇਖਭਾਲ ਕਰਨ ਲਈ ਵਾਪਸ ਯੂਕਰੇਨ ਵਿੱਚ ਰਹਿਣਾ ਪਿਆ। ਇਸ ਮੁਲਾਕਾਤ ਦੌਰਾਨ ਬੱਚੇ ਕੋਲ ਇਕ ਬੈਗ ਅਤੇ ਮਾਂ ਦਾ ਨੋਟ ਸੀ ਜਿਸ ‘ਤੇ ਟੈਲੀਫੋਨ ਨੰਬਰ ਲਿਖਿਆ ਹੋਇਆ ਸੀ।
ਸਲੋਵਾਕੀਆ ਮੰਤਰਾਲੇ ਨੇ ਫੇਸਬੁੱਕ ‘ਤੇ ਬੱਚੇ ਦੀਆਂ ਫੋਟੋਆਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਜ਼ਾਪੋਰਿਝਿਆ ਦਾ 11 ਸਾਲਾ ਲੜਕਾ ਯੂਕਰੇਨ ਤੋਂ ਸਲੋਵਾਕੀਆ ਦੀ ਸਰਹੱਦ ਪਾਰ ਕਰਕੇ ਆਇਆ ਸੀ। ਉਸ ਦੇ ਹੱਥ ‘ਤੇ ਪਲਾਸਟਿਕ ਦੇ ਬੈਗ, ਪਾਸਪੋਰਟ ਅਤੇ ਫ਼ੋਨ ਨੰਬਰ ਲਿਖਿਆ ਹੋਇਆ ਸੀ। ਉਹ ਇਕੱਲਾ ਆਇਆ ਸੀ ਕਿਉਂਕਿ ਉਸਦੇ ਮਾਤਾ-ਪਿਤਾ ਨੇ ਯੂਕਰੇਨ ਵਿੱਚ ਰਹਿਣਾ ਸੀ। ਇੱਥੇ ਵਲੰਟੀਅਰਾਂ ਨੇ ਉਸਦੀ ਦੇਖਭਾਲ ਕੀਤੀ, ਉਸਨੂੰ ਨਿੱਘ ਵਿੱਚ ਲਿਆ ਅਤੇ ਉਸਨੂੰ ਖਾਣ-ਪੀਣ ਦਾ ਪ੍ਰਬੰਧ ਕੀਤਾ।
ਵੀਡੀਓ ਲਈ ਕਲਿੱਕ ਕਰੋ -: