ਦੁਨੀਆ ਭਰ ‘ਚ ਭੂਚਾਲ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਸ ਦੌਰਾਨ ਨਿਊਜ਼ੀਲੈਂਡ ‘ਚ ਸੋਮਵਾਰ ਸਵੇਰੇ ਬਹੁਤ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.2 ਦਰਜ ਕੀਤੀ ਗਈ। ਹਾਲਾਂਕਿ ਭੁਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
NCS ਮੁਤਾਬਕ ਨਿਊਜ਼ੀਲੈਂਡ ਦੇ ਉੱਤਰ-ਪੂਰਬ ‘ਚ ਸਥਿਤ ਕਰਮਾਡੇਕ ਟਾਪੂ ‘ਤੇ ਸਵੇਰੇ 6.11 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਦੇ ਨਾਲ ਹੀ ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਯਾਨੀ USGS ਨੇ ਦੱਸਿਆ ਕਿ ਇਹ ਭੂਚਾਲ ਜ਼ਮੀਨ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।
ਇਹ ਵੀ ਪੜ੍ਹੋ : ਅਰੇਂਜ ਮੈਰਿਜ ਦੇ 4 ਦਿਨ ਬਾਅਦ ਹੀ ਲਵ ਮੈਰਿਜ! ਵੱਖ-ਵੱਖ ਰਖੀਆਂ ਦੋਵੇਂ ਪਤਨੀਆਂ, ਜਦੋਂ ਖੁੱਲ੍ਹਿਆ ਰਾਜ਼ ਤਾਂ…
ਦੱਸ ਦਈਏ ਕਿ ਨਿਊਜ਼ੀਲੈਂਡ ‘ਚ ਪਿਛਲੇ ਮਹੀਨੇ ਵੀ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ। ਉਦੋਂ ਵੀ ਕਰਮਾਡੇਕ ਟਾਪੂ ਦੇ ਨੇੜੇ ਧਰਤੀ ਕੰਬ ਰਹੀ ਸੀ। ਉਦੋਂ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 7.1 ਮਾਪੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: