Impeachment Motion Today: ਅਮਰੀਕੀ ਸੰਸਦ ਕੈਪੀਟਲ ‘ਤੇ ਹਿੰਸਕ ਪ੍ਰਦਰਸ਼ਨਾਂ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਭਰੋਸਗੀ ਲਈ ਵਿਰੋਧੀ ਡੈਮੋਕਰੇਟਸ ਦੀ ਮੰਗ ਨੂੰ ਹੋਰ ਤਾਕਤ ਮਿਲੀ ਹੈ। ਦਰਅਸਲ, ਰਿਪਬਲੀਕਨ ਪਾਰਟੀ ਦੇ ਹੀ ਚੋਟੀ ਦੇ ਨੇਤਾ ਨੇ ਟਰੰਪ ਦੇ ਸਮਰਥਕਾਂ ਦੀ ਇਸ ਹਰਕਤ ਨੂੰ ਬੇਭਰੋਸਗੀ ਦੇ ਯੋਗ ਦੱਸਿਆ ਹੈ। ਇਸਦੇ ਨਾਲ ਹੀ ਡੈਮੋਕਰੇਟ ਸੰਸਦ ਮੈਂਬਰ ਰਾਸ਼ਟਰਪਤੀ ਖ਼ਿਲਾਫ਼ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰੀਪ੍ਰਜੇਂਟਿਟਿਵ ਵਿੱਚ ਸੋਮਵਾਰ ਨੂੰ ਬੇਭਰੋਸਗੀ ਮਤਾ ਪੇਸ਼ ਕਰਨਗੇ । ਹਾਲਾਂਕਿ, ਡੈਮੋਕਰੇਟਿਕ ਨੇਤਾ ਅਤੇ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਮਤਾ ਪਾਸ ਕਰਵਾਉਣ ਲਈ ਲੋੜੀਂਦੀਆਂ ਵੋਟਾਂ ਮਿਲਣ ਦੀ ਸ਼ੰਕਾ ਜਤਾਉਂਦਿਆਂ ਸਾਰੇ ਡੈਮੋਕਰੇਟਿਕ ਸੰਸਦ ਮੈਂਬਰਾਂ ਨੂੰ ਵਾਸ਼ਿੰਗਟਨ ਪਹੁੰਚਣ ਲਈ ਕਿਹਾ ਹੈ।
ਸਿਨੇਟਰ ਪੈਟ ਟੂਮੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਟਰੰਪ ਨੇ ਬੇਭਰੋਸਗੀ ਵਾਲਾ ਅਪਰਾਧ ਕੀਤਾ ਹੈ । ਹਾਲਾਂਕਿ, ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਰਾਸ਼ਟਰਪਤੀ ਨੂੰ ਹਟਾਉਣ ਲਈ ਉਹ ਵੋਟ ਵਿੱਚ ਹਿੱਸਾ ਲੈਣਗੇ ਜਾਂ ਨਹੀਂ । ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਡੈਮੋਕਰੇਟ ਕੀ ਕਰਨ ਜਾ ਰਹੇ ਹਨ । ਮੈਂ ਇਸ ਗੱਲ ਨਾਲ ਚਿੰਤਤ ਹਾਂ ਕਿ ਕੀ ਸਦਨ ਕਿਸੇ ਵੀ ਚੀਜ਼ ਦਾ ਪੂਰੀ ਤਰ੍ਹਾਂ ਰਾਜਨੀਤੀਕਰਨ ਤਾਂ ਨਹੀਂ ਕਰਨ ਜਾ ਰਿਹਾ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਡੈਮੋਕਰੇਟ ਸੰਸਦ ਮੈਂਬਰਾਂ ਨੂੰ ਇੱਕ ਪੱਤਰ ਭੇਜਦਿਆਂ ਕਿਹਾ ਕਿ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ, ਪਰ ਬੇਭਰੋਸਗੀ ਲਈ ਵੋਟ ਘੱਟ ਹੈ । ਫਿਰ ਵੀ ਉਨ੍ਹਾਂ ਨੇ ਆਪਣੇ ਧੜੇ ਨੂੰ ਤਿਆਰ ਰਹਿਣ ਅਤੇ ਇਸ ਹਫ਼ਤੇ ਵਾਸ਼ਿੰਗਟਨ ਵਾਪਸ ਆਉਣ ਦੀ ਅਪੀਲ ਕੀਤੀ।
ਇਸ ਤੋਂ ਇਲਾਵਾ ਪੇਲੋਸੀ ਨੇ ਲਿਖਿਆ ਕਿ ਜਿਨ੍ਹਾਂ ਨੇ ਸਾਡੇ ਲੋਕਤੰਤਰ ‘ਤੇ ਹਮਲਾ ਕਰਨ ਲਈ ਉਕਸਾਇਆ, ਉਨ੍ਹਾਂ ਨੂੰ ਦੋਸ਼ੀ ਠਹਿਰਾਉਣਾ ਬਹੁਤ ਜ਼ਰੂਰੀ ਹੈ। ਇਹ ਨਿਸ਼ਚਤ ਕਰਨਾ ਜ਼ਰੂਰੀ ਹੈ ਕਿ ਇਸ ਐਕਟ ਨੂੰ ਇੱਕ ਰਾਸ਼ਟਰਪਤੀ ਵੱਲੋਂ ਉਤਸ਼ਾਹਿਤ ਕੀਤਾ ਗਿਆ ਸੀ। ਇਸ ਦੌਰਾਨ ਕੁਝ ਰਿਪਬਲਿਕਨ ਟਰੰਪ ਦੇ ਬਚਾਅ ਲਈ ਆਏ ਹਨ । ਪ੍ਰਮੁੱਖ ਰਿਪਬਲੀਕਨ ਅਤੇ ਉਸ ਦੀ ਕੈਬਨਿਟ ਵਿੱਚ ਦੋ ਮਹਿਲਾ ਮੰਤਰੀਆਂ ਨੇ ਕਿਹਾ ਕਿ ਵੱਖ-ਵੱਖ ਰਾਏ ਰੱਖਣ ਵਾਲੇ ਲੋਕਾਂ ਨੇ ਵ੍ਹਾਈਟ ਹਾਊਸ ‘ਤੇ ਚੜ੍ਹਾਈ ਕੀਤੀ ਸੀ, ਪਰ ਉਸ ਘਟਨਾ ਤੋਂ ਬਾਅਦ ਟਰੰਪ ਨੂੰ ਕਾਫ਼ੀ ਅਲੱਗ ਕਰ ਦਿੱਤਾ ਗਿਆ ਹੈ।