ਅਮਰੀਕਾ ਵਿਚ ਰਹਿ ਰਹੀ 25 ਸਾਲਾ ਭਾਰਤ ਮੂਲ ਦੀ ਮਹਿਲਾ ਟੈਕਸਾਸ ਤੋਂ ਇਸੇ ਮਹੀਨੇ ਦੀ ਸ਼ੁਰੂਆਤ ਵਿਚ ਲਾਪਤਾ ਹੋ ਗਈ ਸੀ। ਲਾਪਤਾ ਹੋਣ ਦੇ ਇਕ ਦਿਨ ਬਾਅਦ ਓਕਲਾਹੋਮਾ ਸੂਬੇ ਵਿਚ ਲਗਭਗ 322 ਕਿਲੋਮੀਟਰ ਦੂਰ ਉਸ ਦਾ ਮ੍ਰਿਤ ਸਰੀਰ ਪਾਇਆ ਗਿਆ।
ਲਹਿਰੀ ਪਥਿਵਾੜਾ ਨੂੰ ਆਖਰੀ ਵਾਰ ਮੈਕਿਕਨੇ ਵਿਚ ਆਪਣੀ ਕਾਲੀ ਟੋਇਟਾ ਚਲਾਉਂਦੇ ਹੋਏ ਦੇਖਿਆ ਗਿਆ ਸੀ। ਟੈਕਸਾਸ ਦੇ ਵਾਵ ਭਾਈਚਾਰੇ ਨੇ ਮਹਿਲਾ ਦੇ ਲਾਪਤਾ ਹੋਣ ਦੇ ਸੰਦੇਸ਼ ਨੂੰ ਵਧਾਉਣ ਵਿਚ ਮਦਦ ਕੀਤੀ ਸੀ। ਮਹਿਲਾ 12 ਮਈ ਨੂੰ ਲਾਪਤਾ ਹੋਈ ਸੀ ਤੇ ਇਕ ਦਿਨ ਬਾਅਦ ਹੀ ਉਸ ਦੀ ਡੈੱਡ ਬਾਡੀ ਮਿਲੀ।
ਮੈਕਿਕਨੇ ਦੇ ਇਕ ਸਥਾਨਕ ਵਿਅਕਤੀ ਨੇ ਪਥਿਵਾੜਾ ਨੂੰ ਡਲਾਸ ਉਪਨਗਰ ਵਿਚ ਐੱਲ ਡੋਰਾਡੋ ਪਾਰਕਵੇ ਤੇ ਹਾਰਡਿਨ ਬੁਲੇਵਾਰਡ ਖੇਤਰ ਦੇ ਆਸ-ਪਾਸ ਇਕ ਕਾਲੇ ਰੰਗ ਦੀ ਟੋਇਟਾ ਚਲਾਉਂਦੇ ਹੋਏ ਦੇਖਿਆ ਸੀ। 12 ਮਈ ਨੂੰ ਦਫਤਰ ਤੋਂ ਘਰ ਨਾ ਪਰਤਣ ‘ਤੇ ਉਸ ਦੇ ਪਰਿਵਾਰ ਵਾਲੇ ਚਿੰਤਤ ਹੋ ਗਏ ਸ। ਓਕਾਲਹੋਮਾ ਵਿਚ ਉਸ ਦੇ ਪਰਿਵਾਰ ਤੇ ਦੋਸਤਾਂ ਵੱਲੋਂ ਉਸ ਦੇ ਫੋਨ ਨੂੰ ਟਰੈਕ ਕੀਤੇ ਜਾਣ ਦੇ ਬਾਅਦ ਪੁਲਿਸ ਨੂੰ ਕਥਿਤ ਤੌਰ ‘ਤੇ ਅਲਰਟ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ‘ਡਰੋਨ ਰਾਹੀਂ ਹਥਿਆਰਾਂ/ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕਰਾਉਣ ‘ਚ ਸੂਚਨਾ ਦੇਣ ਵਾਲੇ ਨੂੰ ਦਿੱਤਾ ਜਾਵੇਗਾ 1 ਲੱਖ ਦਾ ਇਨਾਮ ‘: DGP
ਪਥਿਵਾੜਾ ਇਕ ਓਵਰਲੈਂਡ ਪਾਰਕ ਰਿਜਨਲ ਮੈਡੀਕਲ ਸੈਂਟਰ ਵਿਚ ਕੰਮ ਕਰਦੀ ਸੀ। ਉਸ ਦੇ ਫੇਸਬੁੱਕ ਅਕਾਊਂਟ ਮੁਤਾਬਕ ਉਸ ਨੇ ਕੈਨਸਸ ਯੂਨੀਵਰਸਿਟੀ ਤੋਂ ਗ੍ਰੈਜੂਏਟ ਕੀਤਾ ਤੇ ਬਲੂ ਵੈਲੀ ਵੈਸਟ ਹਾਈ ਸਕੂਲ ਦੀ ਵਿਦਿਆਰਥੀ ਸੀ। ਪਥਿਵਾੜਾ ਦੀ ਅਚਾਨਕ ਹੋਈ ਮੌਤ ਨੇ ਉਸ ਦੇ ਪਰਿਵਾਰ, ਦੋਸਤਾਂ ਤੇ ਸਮਾਜ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਫਿਲਹਾਲ ਮਾਮਲੇ ਵਿਚ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -: