ਸਕਾਟਲੈਂਡ ਵਿਚ 22 ਸਾਲਾ ਭਾਰਤੀ ਵਿਦਿਆਰਥਣਾ ਦੀ ਮ੍ਰਿਤਕ ਦੇਹ ਇੱਕ ਨਦੀ ਵਿਚ ਮਿਲੀ ਹੈ। ਇਹ ਵਿਦਿਆਰਥਣ ਇਸ ਮਹੀਨੇ ਦੀ ਸ਼ੁਰੂਆਤ ਤੋਂ ਲਾਪਤਾ ਸੀ। ਲਾਸ਼ ਮਿਲਣ ਤੋਂ ਬਾਅਦ ਮ੍ਰਿਤਕ ਵਿਦਿਆਰਥੀ ਦੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਰਸਮੀ ਪਛਾਣ ਦੀ ਉਡੀਕ ਕੀਤੀ ਜਾ ਰਹੀ ਹੈ।
ਕੇਰਲ ਦੀ ਸੰਤਰਾ ਸਾਜੂ ਸਕਾਟਲੈਂਡ ਦੀ ਰਾਜਧਾਨੀ ਐਡਿਨਬਰਗ ਵਿੱਚ ਹੇਰੀਓਟ-ਵਾਟ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ। ਸਕਾਟਲੈਂਡ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੂੰ ਐਡਿਨਬਰਗ ਦੇ ਨੇੜੇ ਨਿਊਬ੍ਰਿਜ ਪਿੰਡ ਦੇ ਨੇੜੇ ਇੱਕ ਨਦੀ ਵਿੱਚ ਇੱਕ ਲਾਸ਼ ਬਾਰੇ ਪਤਾ ਲੱਗਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਪੁਲਿਸ ਨੇ ਕਿਹਾ ਕਿ “ਲਾਸ਼ ਦੀ ਅਜੇ ਰਸਮੀ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ, ਹਾਲਾਂਕਿ, ਸੰਤਰਾ ਸਾਜੂ (22) ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ,” ਸਾਜੂ ਦੀ ਮੌਤ ਸ਼ੱਕੀ ਹਾਲਾਤਾਂ ਵਿੱਚ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਜੂ ਨੂੰ ਆਖਰੀ ਵਾਰ 6 ਦਸੰਬਰ ਦੀ ਸ਼ਾਮ ਲਿਵਿੰਗਸਟਨ ਦੇ ਅਲਮੰਡਵੇਲ ਸਥਿਤ ਐਸਡਾ ਸੁਪਰਮਾਰਕੀਟ ਸਟੋਰ ‘ਤੇ ਦੇਖਿਆ ਗਿਆ ਸੀ।
ਅਧਿਕਾਰੀ ਨੇ ਦੱਸਿਆ ਸੀ ਕਿ ਸਾਜੂ ਦਾ ਕੱਦ ਪੰਜ ਫੁੱਟ ਛੇ ਇੰਚ ਹੈ, ਉਹ ਭਾਰਤੀ ਮੂਲ ਦੀ ਹੈ, ਪਤਲੀ ਹੈ ਅਤੇ ਉਸ ਦੇ ਛੋਟੇ ਕਾਲੇ ਵਾਲ ਹਨ। ਉਸਨੇ ਇੱਕ ਫਰ-ਲਾਈਨ ਵਾਲੇ ਹੁੱਡ, ਬੇਜ ਫਰੀ ਈਅਰਮਫਸ ਅਤੇ ਇੱਕ ਕਾਲੇ ਫੇਸਮਾਸਕ ਦੇ ਨਾਲ ਇੱਕ ਕਾਲਾ ਜੈਕੇਟ ਪਾਇਆ ਹੋਇਆ ਸੀ।
ਪੁਲਿਸ ਨੇ ਕਿਹਾ ਸੀ ਕਿ ਸੰਤਰਾ ਕੋਲ 6 ਦਸੰਬਰ ਨੂੰ ਕਾਲੇ ਅਤੇ ਚਿੱਟੇ ਰੰਗ ਦਾ ਬੈਗ ਵੀ ਸੀ, ਪਰ ਜਦੋਂ ਉਹ ਸੁਪਰਮਾਰਕੀਟ ਗਈ ਤਾਂ ਉਹ ਬੈਗ ਦੇ ਬਿਨਾਂ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਸਮੀਖਿਆ ਕੀਤੀ ਅਤੇ ਸੰਤਰਾ ਦੀਆਂ ਤਸਵੀਰਾਂ ਜਨਤਕ ਤੌਰ ‘ਤੇ ਜਾਰੀ ਕੀਤੀਆਂ।
ਇਹ ਵੀ ਪੜ੍ਹੋ : ਚੰਡੀਗੜ੍ਹ : ਨਵੇਂ ਸਾਲ ਦੀ ਸ਼ਾਮ ਨੂੰ ਜਾਦੂਈ ਬਣਾਉਣਗੇ ਗਾਇਕ ਸਤਿੰਦਰ ਸਰਤਾਜ, ਸੂਫੀ ਅੰਦਾਜ਼ ‘ਚ ਹੋਵੇਗਾ ਆਗਾਜ਼
ਸਾਜੂ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਤੁਰੰਤ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਜੇ ਉਨ੍ਹਾਂ ਨੂੰ ਸਾਜੂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੂਚਿਤ ਕਰਨ। ਸਾਜੂ ਦੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੇ ਕਿਹਾ ਸੀ ਕਿ ਉਸ ਦਾ ਲਾਪਤਾ ਹੋਣਾ ਦੇ ਸੁਭਾਅ ਤੋਂ ਉਲਟ ਹੈ ਅਤੇ ਉਹ ਉਸ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਸਨ।
ਵੀਡੀਓ ਲਈ ਕਲਿੱਕ ਕਰੋ -: