ਆਸਟ੍ਰੇਲੀਆ ਵਿਚ ਪੀਐੱਮ ਮੋਦੀ ਦੇ ਸਮਾਰੋਹ ਵਿਚ ਸ਼ਾਮਲ ਹੋਣ ਲਈ 170 ਭਾਰਤੀ ਮੂਲ ਦੇ ਲੋਕਾਂ ਨੇ ਮੈਲਬੋਰਨ ਤੋਂ ਸਿਡਨੀ ਚਾਰਟਰਡ ਫਲਾਈਟ ਵਿਚ ਸਫਰ ਕੀਤਾ। ਆਸਟ੍ਰੇਲੀਆ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੂੰ ਲੈ ਕੇ ਕਵਾਂਟਸ ਫਲਾਈਟ ਸਵੇਰੇ ਸਿਡਨੀ ਪਹੁੰਚੀ।
ਇੰਡੀਅਨ-ਆਸਟ੍ਰੇਲੀਅਨ ਡਾਇਸਪੋਰਾ ਫਾਊਂਡੇਸ਼ਨ ਦੇ ਮੈਂਬਰਾਂ ਨੇ ਤਿਰੰਗੇ ਦੇ ਰੰਗ ਵਾਲੀ ਪਗੜੀ ਪਹਿਨ ਕੇ ਤੇ ਭਾਰਤੀ ਝੰਡੇ ਲਹਿਰਾ ਰਹੇ ਸਨ। PM ਮੋਦੀ ਦੇ ਸਮਰਥਕਾਂ ਨੇ ਇਸ ਉਡਾਣ ਨੂੰ ਮੋਦੀ ਏਅਰਵੇਜ ਦਾ ਨਾਂ ਦਿਤਾ ਤੇ ਇਸ ਉਡਾਣ ਲਈ ਆਪਣੇ ਤਰੀਕੇ ਨਾਲ ਨ੍ਰਿਤ ਵੀ ਕੀਤਾ।
ਸਿਡਨੀ ਵਿਚ ਹੋਣ ਵਾਲੇ ਸਮਾਰੋਹ ਦਾ ਆਯੋਜਨ IADF ਵੱਲੋਂ ਕੀਤਾ ਗਿਆ ਹੈ। ਆਸਟ੍ਰੇਲੀਆਈ ਸਰਕਾਰ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਗਤੀਸ਼ੀਲ ਦੇ ਭਾਰਤੀ ਭਾਈਚਾਰੇ ਦਾ ਜਸ਼ਨ ਮਨਾਉਣ ਲਈ ਆਈਏਡੀਐੱਫ ਵੱਲੋਂ ਸਿਡਨੀ ਵਿਚ ਇਸ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਨੇ ਆਈਏਡੀਐੱਫ ਨੂੰ ਆਪਣੇ ਬਹੁਸੰਸਕ੍ਰਿਤਕ ਭਾਈਚਾਰੇ ਦਾ ਮੁੱਖ ਹਿੱਸਾ ਦੱਸਿਆ।
ਇਹ ਵੀ ਪੜ੍ਹੋ : ਬਰਗਾੜੀ ਮਾਮਲੇ ‘ਚ ਵੱਡਾ ਐਕਸ਼ਨ, ਮੁੱਖ ਸਾਜ਼ਿਸ਼ਕਰਤਾ ਕਾਬੂ, ਦੋਸ਼ੀ ਡੇਰਾ ਸਿਰਸਾ ਦੀ ਕੌਮੀ ਕਮੇਟੀ ਦਾ ਮੈਂਬਰ
IADF ਦੇ ਸਹਿ-ਸੰਸਥਾਪਕ ਡਾ. ਅਮਿਤ ਸਰਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਸਮਾਰੋਹ ਵਾਲੀ ਥਾਂ ਦੇ ਬਾਹਰ ਇੰਤਜ਼ਾਰ ਵਿਚ ਖੜ੍ਹੇ ਹਨ ਜਿਥੇ ਉਹ ਪੀਐੱਮ ਮੋਦੀ ਦੇ ਸਮਰਥਨ ਵਿਚ ਨਾਅਰੇ ਲਗਾ ਰਹੇ ਹਨ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੇ ਪੀਐਮ ਮੋਦੀ ਦੇ ਨਾਲ ਦਿਨ ਦੌਰਾਨ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਭਲਕੇ ਦੁਵੱਲੀ ਬੈਠਕ ਦੌਰਾਨ ਦੋਵੇਂ ਨੇਤਾ ਵਪਾਰ ਅਤੇ ਨਿਵੇਸ਼, ਨਵਿਆਉਣਯੋਗ ਊਰਜਾ, ਰੱਖਿਆ ਅਤੇ ਸੁਰੱਖਿਆ ਸਹਿਯੋਗ ‘ਤੇ ਚਰਚਾ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: