Joe Biden Administration approves: ਹਵਾਈ ਫੌਜ ਨੂੰ ਜਲਦ ਹੀ ਸਭ ਤੋਂ ਆਧੁਨਿਕ ਲੜਾਕੂ ਜਹਾਜ਼ F-16EX ਮਿਲ ਸਕਦਾ ਹੈ। ਭਾਰਤ ਨਾਲ ਵਧਦੀ ਦੋਸਤੀ ਦਾ ਸੰਕੇਤ ਦਿੰਦਿਆਂ ਅਮਰੀਕੀ ਸਰਕਾਰ ਨੇ F-15 ਲੜੀ ਦਾ ਸਭ ਤੋਂ ਨਵੀਨਤਮ ਸੰਸਕਰਣ ਭਾਰਤ ਨੂੰ ਸੌਂਪਣ ਦੀ ਪ੍ਰਵਾਨਗੀ ਦੇ ਦਿੱਤੀ ਹੈ । ਇਹ ਬਹੁ-ਉਦੇਸ਼ੀ ਹੋਣ ਦੇ ਨਾਲ-ਨਾਲ ਹਰ ਮੌਸਮ ਅਤੇ ਰਾਤ ਵਿੱਚ ਵੀ ਹਮਲਾ ਕਰਨ ਦੇ ਯੋਗ ਹੈ।

ਬੋਇੰਗ ਇੰਟਰਨੈਸ਼ਨਲ ਸੇਲਜ਼ ਐਂਡ ਇੰਡਸਟਰੀਅਲ ਪਾਰਟਨਰਸ਼ਿਪ ਦੀ ਉਪ ਪ੍ਰਧਾਨ ਮਾਰੀਆ ਐਚ ਲੈਨੇ ਨੇ ਕਿਹਾ, “ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਾਲੇ ਗੱਲਬਾਤ ਹੋਈ ਅਤੇ ਫਿਰ ਦੋਵਾਂ ਦੇਸ਼ਾਂ ਦੀ ਹਵਾਈ ਫੌਜ ਨੇ F-15EX ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਕੀਤਾ । ਲੈਨੇ ਨੇ ਕਿਹਾ, “ਭਾਰਤ ਨੂੰ F-15EX ਜਹਾਜ਼ ਦੇਣ ਦੇ ਸਾਡੇ ਲਾਇਸੈਂਸ ਸਬੰਧੀ ਸਾਡੀ ਬੇਨਤੀ ਨੂੰ ਅਮਰੀਕੀ ਸਰਕਾਰ ਨੇ ਸਵੀਕਾਰ ਕਰ ਲਿਆ ਹੈ । ਬੋਇੰਗ ਨੇ ਕਿਹਾ ਕਿ ਬੈਂਗਲੁਰੂ ਵਿੱਚ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਰਹੇ ਏਰੋ ਇੰਡੀਆ 2021 ਵਿੱਚ F-15EX ਜਹਾਜ਼ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।

ਦਰਅਸਲ, ਅਮਰੀਕੀ ਸਰਕਾਰ ਦਾ ਇਹ ਫੈਸਲਾ ਭਾਰਤ ਨਾਲ ਮਜ਼ਬੂਤ ਦੋਸਤੀ ਦਾ ਪ੍ਰਤੀਕ ਹੈ । ਇਹ ਦੋਵਾਂ ਦੇਸ਼ਾਂ ਵਿਚਾਲੇ ਵੱਧ ਰਹੇ ਵਿਸ਼ਵਾਸ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਸਬੰਧਾਂ ਨੂੰ ਦਰਸਾਉਂਦਾ ਹੈ। F-15EX ਵਿੱਚ ਇਸੇ ਲੜੀ ਦੇ ਪੁਰਾਣੇ ਜਹਾਜ਼ਾਂ ਦੀ ਤੁਲਨਾ ਵਿੱਚ ਵਧੇਰੇ ਹਥਿਆਰ ਲਿਜਾਣ ਦੀ ਸਮਰੱਥਾ ਹੈ। ਇਸਦੇ ਨਾਲ ਹੀ ਇਹ ਹਾਈਪਰਸੋਨਿਕ ਮਿਜ਼ਾਈਲ ਯਾਨੀ ਕਿ ਆਵਾਜ਼ ਨਾਲੋਂ ਪੰਜ ਗੁਣਾ ਤੇਜ਼ ਚੱਲਣ ਵਾਲੀ ਮਿਜ਼ਾਈਲ ਲੈ ਜਾ ਸਕਦਾ ਹੈ। ਸਰਬੋਤਮ ਡਿਜੀਟਲ ਇੰਜੀਨੀਅਰਿੰਗ ਅਤੇ ਸਾੱਫਟਵੇਅਰ ਨਾਲ ਲੈਸ ਇਹ ਜਹਾਜ਼ ਦਹਾਕਿਆਂ ਤੱਕ ਅਸਾਨੀ ਨਾਲ ਅਪਗ੍ਰੇਡ ਕੀਤੇ ਜਾ ਸਕਣਗੇ ।

ਦੱਸ ਦੇਈਏ ਕਿ ਭਾਰਤੀ ਹਵਾਈ ਫੌਜ ਨੇ ਅਪ੍ਰੈਲ 2019 ਵਿੱਚ ਲਗਭਗ 1.30 ਲੱਖ ਕਰੋੜ ਰੁਪਏ ਜਾਂ 18 ਬਿਲੀਅਨ ਡਾਲਰ ਦੀ ਲਾਗਤ ਨਾਲ 114 ਜਹਾਜ਼ਾਂ ਦੀ ਪ੍ਰਾਪਤੀ ਲਈ ‘ਜਾਣਕਾਰੀ ਲਈ ਬੇਨਤੀ’ ਜਾਂ ਸ਼ੁਰੂਆਤੀ ਟੈਂਡਰ ਜਾਰੀ ਕੀਤੇ। ਇਸ ਨੂੰ ਹਾਲ ਦੇ ਸਾਲਾਂ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਖਰੀਦ ਵਜੋਂ ਦਰਸਾਇਆ ਗਿਆ ਸੀ।