Maharaja Duleep Singhs son: ਲੰਡਨ ਸਥਿਤ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਰਾਜਕੁਮਾਰ ਵਿਕਟਰ ਐਲਬਰਟ ਜੈ ਦਲੀਪ ਸਿੰਘ ਦਾ ਮਹਿਲ ਹੁਣ ਵਿਕਾਊ ਹੋਣ ਜਾ ਰਿਹਾ ਹੈ। ਇਸ ਦੀ ਕੀਮਤ 15.5 ਮਿਲੀਅਨ ਪੌਂਡ (ਲਗਭਗ 152 ਕਰੋੜ ਰੁਪਏ) ਨਿਰਧਾਰਤ ਕੀਤੀ ਗਈ ਹੈ। 1868 ‘ਚ ਤਿਆਰ ਹੋਣ ਤੋਂ ਬਾਅਦ, ਇਸ ਮਹੱਲ ਨੂੰ ਈਸਟ ਇੰਡੀਆ ਕੰਪਨੀ ਨੇ ਖਰੀਦਿਆ ਸੀ ਅਤੇ ਇਸ ਨੂੰ ਲੀਜ਼ ‘ਤੇ ਕਿਰਾਏ ਦੀ ਆਮਦਨੀ ਲਈ ਇਕ ਨਿਵੇਸ਼ ਦੀ ਜਾਇਦਾਦ ਵਜੋਂ ਰਜਿਸਟਰਡ ਕੀਤਾ ਗਿਆ ਸੀ। ਉਸ ਸਮੇਂ ਈਸਟ ਇੰਡੀਆ ਕੰਪਨੀ ਨੇ ਇਹ ਦਲੀਪ ਸਿੰਘ ਦੇ ਪਰਿਵਾਰ ਨੂੰ ਕਿਰਾਏ ‘ਤੇ ਦੇ ਦਿੱਤੀ ਸੀ। ਵਿਕਰੀ ਦਾ ਪ੍ਰਬੰਧ ਕਰ ਰਹੇ ਬੀਓਚੈਂਪ ਐਸਟੇਟਜ਼ ਦੇ ਮੈਨੇਜਿੰਗ ਡਾਇਰੈਕਟਰ ਜੇਰੇਮੀ ਗੀ ਨੇ ਕਿਹਾ ਕਿ ਰਾਜਕੁਮਾਰ ਦੇ ਮਹਿਲ ਵਿੱਚ ਰਹਿਣ ਲਈ ਕਾਫ਼ੀ ਜਗ੍ਹਾ ਹੈ, ਨਾਲ ਹੀ ਉੱਚੀਆਂ ਛੱਤ ਅਤੇ ਇੱਕ 52 ਫੁੱਟ ਦਾ ਗਰਾਉਂਡ ਹੈ।
ਦੱਸ ਦਈਏ ਕਿ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ ਦਲੀਪ ਸਿੰਘ 19 ਵੀਂ ਸਦੀ ਵਿਚ ਸਿੱਖ ਸਾਮਰਾਜ ਦਾ ਆਖਰੀ ਮਹਾਰਾਜ ਸਨ। ਉਸਦੇ ਸਾਮਰਾਜ ਵਿੱਚ ਲਾਹੌਰ ਵੀ ਸ਼ਾਮਲ ਸੀ। ਬ੍ਰਿਟਿਸ਼ ਰਾਜ ਦੇ ਅਧੀਨ ਆਉਣ ਤੋਂ ਬਾਅਦ ਉਸਨੂੰ ਇੰਗਲੈਂਡ ਭੇਜ ਦਿੱਤਾ ਗਿਆ ਸੀ। ਉਨ੍ਹਾਂ ਦੇ ਪੁੱਤਰ ਪ੍ਰਿੰਸ ਵਿਕਟਰ ਜੈ ਦਿਲੀਪ ਸਿੰਘ ਦਾ ਜਨਮ 1866 ਵਿਚ ਲੰਡਨ ‘ਚ ਹੋਇਆ ਸੀ। ਜਦੋਂ ਪ੍ਰਿੰਸ ਵਿਕਟਰ ਨੇ ਲੇਡੀ ਐਨ ਕੌਵੈਂਟਰੀ ਨਾਲ ਵਿਆਹ ਕਰਵਾ ਲਿਆ, ਬ੍ਰਿਟਿਸ਼ ਅਧਿਕਾਰੀਆਂ ਨੇ ਨਵੇਂ ਵਿਆਹੇ ਜੋੜੇ ਨੂੰ ਦੱਖਣੀ-ਪੱਛਮੀ ਕੇਨਸਿੰਗਟਨ ਦੇ ਲਿਟਲ ਬੋਲਟਸਨ ਖੇਤਰ ਵਿੱਚ ਇੱਕ ਨਵੇਂ ਘਰ ਦੇ ਰੂਪ ਵਿੱਚ ਇੱਕ ਆਲੀਸ਼ਾਨ ਮਹਿਲ ਲੀਜ਼ ‘ਤੇ ਦੇ ਦਿੱਤਾ।