ਰੂਸੀ ਫੌਜ ਦੇ ਹਮਲੇ ਵਿੱਚ ਯੂਕਰੇਨ ਦੇ ਹੋਸਟੋਮੇਲ ਦੇ ਮੇਅਰ ਦੀ ਮੌਤ ਹੋ ਗਈ ਹੈ। ਇੱਕ ਭਿਆਨਕ ਗੋਲੀਬਾਰੀ ਵਿੱਚ ਮੇਅਰ ਦੀ ਜਾਨ ਚਲੀ ਗਈ। ਰੂਸੀ ਫੌਜ ਨੇ ਹੋਸਟੋਮੇਲ ‘ਤੇ ਹਮਲਾ ਕੀਤਾ, ਜਿਸ ਵਿਚ ਹੋਸਟੋਮੇਲ ਦਾ ਮੇਅਰ ਨਹੀਂ ਬਚਿਆ। ਮੇਅਰ ਦੀ ਮੌਤ ਤੋਂ ਬਾਅਦ ਸ਼ਹਿਰ ‘ਚ ਹੜਕੰਪ ਮਚ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਮਾਸਕੋ ਦੀ ਹਮਾਇਤ ਵਾਲੇ ਪੂਰਬੀ ਖੇਤਰ ਡੋਨਬਾਸ ਵਿੱਚ ਯੂਕਰੇਨ ਦੀ ਫੌਜ ਰੂਸੀ ਸੈਨਿਕਾਂ ਨਾਲ ਭਾਰੀ ਲੜਾਈ ਵਿੱਚ ਲੱਗੀ ਹੋਈ ਹੈ। ਯੂਕਰੇਨ ਦੀ ਉਪ ਰੱਖਿਆ ਮੰਤਰੀ ਹੰਨਾਹ ਮਲਯਾਰ ਨੇ ਕਿਹਾ ਕਿ ਯੂਕਰੇਨ ਦੀਆਂ ਫੌਜਾਂ ਡੋਨਬਾਸ ਦੇ ਦੋ ਬਾਗੀ ਸ਼ਹਿਰਾਂ ਵਿੱਚ ਲੜ ਰਹੀਆਂ ਸਨ ਜਿੱਥੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ 24 ਫਰਵਰੀ ਨੂੰ ਫੌਜੀ ਕਾਰਵਾਈ ਦਾ ਐਲਾਨ ਕੀਤਾ ਸੀ।
ਯੂਕਰੇਨ ਦੇ ਇਕ ਚੋਟੀ ਦੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਕੀਵ ਦੇ ਨੇੜੇ ਪਿੰਡਾਂ ਅਤੇ ਕਸਬਿਆਂ ਵਿਚ ਵੱਡੀ ਗਿਣਤੀ ਵਿਚ ਫੌਜਾਂ ਨੂੰ ਇਕੱਠਾ ਕੀਤਾ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਰੂਸੀ ਫੌਜ ਕੀਵ ‘ਤੇ ਕਬਜ਼ਾ ਕਰ ਲਵੇਗੀ।
ਵੀਡੀਓ ਲਈ ਕਲਿੱਕ ਕਰੋ -: