ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ, ਡੈਨਮਾਰਕ ਅਤੇ ਫਰਾਂਸ ਦੀ ਆਪਣੀ ਤਿੰਨ ਦਿਨਾਂ ਸਰਕਾਰੀ ਯਾਤਰਾ ਦੀ ਸਮਾਪਤੀ ਤੋਂ ਬਾਅਦ ਵੀਰਵਾਰ ਤੜਕੇ ਪੈਰਿਸ ਤੋਂ ਭਾਰਤ ਲਈ ਰਵਾਨਾ ਹੋਏ। ਇਸ ਦੌਰਾਨ ਉਨ੍ਹਾਂ ਨੇ ਵਪਾਰ, ਊਰਜਾ ਅਤੇ ਹਰੀ ਤਕਨੀਕ ਸਮੇਤ ਕਈ ਖੇਤਰਾਂ ਵਿੱਚ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਕਈ ਮੀਟਿੰਗਾਂ ਕੀਤੀਆਂ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਯੂਰਪ ਦੌਰੇ ਦੇ ਆਖਰੀ ਪੜਾਅ ‘ਤੇ ਪੈਰਿਸ ਪਹੁੰਚੇ ਸਨ। ਇੱਥੇ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਉਨ੍ਹਾਂ ਨੂੰ ਗਰਮਜੋਸ਼ੀ ਨਾਲ ਗਲੇ ਲਗਾਇਆ। ਇਸ ਦੌਰਾਨ ਮੈਕਰੋਨ ਦੀ ਪਤਨੀ ਬ੍ਰਿਜੇਟ ਮੈਕਰੋਨ ਵੀ ਮੌਜੂਦ ਸੀ। ਪ੍ਰਧਾਨ ਮੰਤਰੀ ਮੋਦੀ ਨੇ ਮੈਕਰੋਨ ਨੂੰ ਮੁੜ ਰਾਸ਼ਟਰਪਤੀ ਚੁਣੇ ਜਾਣ ‘ਤੇ ਵਧਾਈ ਦਿੱਤੀ।
ਪੀਐਮ ਮੋਦੀ ਨੇ ਟਵੀਟ ਕੀਤਾ, “ਹਮੇਸ਼ਾ ਦੀ ਤਰ੍ਹਾਂ, ਆਪਣੇ ਦੋਸਤ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੂੰ ਮਿਲ ਕੇ ਖੁਸ਼ੀ ਹੋਈ। ਅਸੀਂ ਦੁਵੱਲੇ ਅਤੇ ਵਿਸ਼ਵ ਮੁੱਦਿਆਂ ‘ਤੇ ਲੰਬੀ ਗੱਲਬਾਤ ਕੀਤੀ। ਭਾਰਤ ਅਤੇ ਫਰਾਂਸ ਵੱਖ-ਵੱਖ ਖੇਤਰਾਂ ਵਿੱਚ ਫੈਲੀ ਸਾਡੀ ਸਾਂਝੇਦਾਰੀ ਦੇ ਨਾਲ ਮਾਣਮੱਤੇ ਵਿਕਾਸ ਭਾਈਵਾਲ ਹਨ।” ਇਕ ਹੋਰ ਟਵੀਟ ‘ਚ ਮੋਦੀ ਨੇ ਕਿਹਾ, “ਮੇਰੀ ਫਰਾਂਸ ਦੀ ਯਾਤਰਾ ਸੰਖੇਪ ਪਰ ਬਹੁਤ ਫਲਦਾਇਕ ਰਹੀ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਮੈਨੂੰ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਕਰਨ ਦਾ ਮੌਕਾ ਮਿਲਿਆ। ਮੈਂ ਨਿੱਘੀ ਮਹਿਮਾਨਨਿਵਾਜ਼ੀ ਲਈ ਉਨ੍ਹਾਂ ਦਾ ਅਤੇ ਫਰਾਂਸ ਸਰਕਾਰ ਦਾ ਧੰਨਵਾਦ ਕਰਦਾ ਹਾਂ।”
ਵੀਡੀਓ ਲਈ ਕਲਿੱਕ ਕਰੋ -: