ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਖਰੀਦਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਲਗਾਤਾਰ ਚਰਚਾ ਵਿੱਚ ਹਨ । ਇਸ ਸਭ ਵਿਚਾਲੇ ਉਨ੍ਹਾਂ ਨੇ ਸੰਕੇਤ ਦਿੱਤੇ ਕਿ ਆਉਣ ਵਾਲੇ ਸਮੇਂ ਵਿੱਚ ਟਵਿੱਟਰ ਦੀ ਮੁਫਤ ਵਰਤੋਂ ਨਹੀਂ ਕੀਤੀ ਜਾ ਸਕੇਗੀ । ਇਸਦੀ ਵਰਤੋਂ ਕਰਨ ਲਈ ਤੁਹਾਨੂੰ ਕੁਝ ਪੈਸੇ ਦੇਣੇ ਪੈ ਸਕਦੇ ਹਨ । ਹਾਲਾਂਕਿ, ਐਲੋਨ ਮਸਕ ਨੇ ਸਪੱਸ਼ਟ ਕੀਤਾ ਕਿ ਇਹ ਆਮ ਉਪਭੋਗਤਾਵਾਂ ਲਈ ਹਮੇਸ਼ਾ ਮੁਫਤ ਹੋਵੇਗਾ। ਇਸ ਸਬੰਧੀ ਐਲੋਨ ਮਸਕ ਨੇ ਇੱਕ ਟਵੀਟ ਵੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਕਿ ਕੈਜ਼ੂਅਲ ਉਪਭੋਗਤਾਵਾਂ ਦੇ ਲਈ ਟਵਿੱਟਰ ਹਮੇਸ਼ਾ ਮੁਫਤ ਰਹੇਗਾ। ਪਰ ਵਪਾਰਕ ਅਤੇ ਸਰਕਾਰੀ ਉਪਭੋਗਤਾਵਾਂ ਲਈ ਥੋੜੀ ਜਿਹੀ ਲਾਗਤ ਅਦਾ ਕਰਨੀ ਪੈ ਸਕਦੀ ਹੈ।
ਇਸ ਤੋਂ ਪਹਿਲਾਂ ਐਲੋਨ ਮਸਕ ਨੇ ਮੰਗਲਵਾਰ ਨੂੰ ਨਿਊਯਾਰਕ ਵਿੱਚ ਮੇਟ ਗਾਲਾ ਵਿੱਚ ਵੀ ਸ਼ਿਰਕਤ ਕੀਤੀ । ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਟਵਿੱਟਰ ਦੀ ਸਫਲਤਾ ਦਾ ਅਹਿਮ ਕਦਮ ਇਹ ਹੋਵੇਗਾ ਕਿ ਉਹ ਆਪਣੇ ਉਪਭੋਗਤਾਵਾਂ ਦਾ ਮਹੱਤਵਪੂਰਨ ਰੂਪ ਨਾਲ ਵਿਸਥਾਰ ਕਰ ਸਕਦਾ ਹੈ । ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਚਾਹੁੰਦਾ ਹਾਂ ਕਿ ਅਮਰੀਕਾ ਦਾ ਵੱਡਾ ਹਿੱਸਾ ਟਵਿੱਟਰ ‘ਤੇ ਰਹੇ ਅਤੇ ਗੱਲਬਾਤ ਵਿੱਚ ਸ਼ਾਮਿਲ ਹੋਵੇ।
ਇਹ ਵੀ ਪੜ੍ਹੋ: IPS ਸੁਖਚੈਨ ਗਿੱਲ ਨੂੰ ਬਣਾਇਆ ਗਿਆ ਨੋਡਲ ਅਫਸਰ, ਪੁਲਿਸ ਦੇ ਹਰ ਮਾਮਲੇ ਦੀ ਜਾਣਕਾਰੀ ਦੇਣਗੇ CM ਮਾਨ ਨੂੰ
ਟਵਿੱਟਰ ਦੀ ਰਿਪੋਰਟ ਦੇ ਅਨੁਸਾਰ ਅਮਰੀਕਾ ਵਿੱਚ ਉਸਦੇ ਲਗਭਗ 4 ਕਰੋੜ ਰੋਜ਼ਾਨਾ ਐਕਟਿਵ ਉਪਭੋਗਤਾ ਹਨ। ਐਲੋਨ ਮਸਕ ਚਾਹੁੰਦੇ ਹਨ ਕਿ ਅਮਰੀਕਾ ਵਿੱਚ ਹੋਰ ਉਪਭੋਗਤਾ ਟਵਿੱਟਰ ਦੀ ਵਰਤੋਂ ਕਰਨ । ਐਲੋਨ ਮਸਕ ਨੇ 44 ਬਿਲੀਅਨ ਡਾਲਰ ਵਿੱਚ ਟਵਿੱਟਰ ਨੂੰ ਖਰੀਦਿਆ ਹੈ। ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਐਲੋਨ ਮਸਕ ਹੁਣ ਕੰਪਨੀ ਵਿੱਚ ਕਈ ਵੱਡੇ ਬਦਲਾਅ ਕਰਨ ਦੇ ਮੂਡ ਵਿੱਚ ਹਨ।
ਜ਼ਿਕਰਯੋਗ ਹੈ ਕਿ ਟਵਿੱਟਰ ਨੂੰ ਖਰੀਦਣ ਦਾ ਐਲਾਨ ਕਰਨ ਤੋਂ ਬਾਅਦ ਐਲੋਨ ਮਸਕ ਨੇ ਕਿਹਾ ਸੀ ਕਿ ਫ੍ਰੀ ਸਪੀਚ ਕਿਸੇ ਵੀ ਲੋਕਤੰਤਰ ਦੇ ਕੰਮ ਕਰਨ ਲਈ ਬਹੁਤ ਜ਼ਰੂਰੀ ਹੈ। ਟਵਿੱਟਰ ਇੱਕ ਡਿਜੀਟਲ ਟਾਊਨ ਵਰਗ ਹੈ ਜਿੱਥੇ ਮਨੁੱਖਤਾ ਦੇ ਭਵਿੱਖ ਬਾਰੇ ਚਰਚਾ ਕੀਤੀ ਜਾਂਦੀ ਹੈ। ਉਨ੍ਹਾਂ ਨੇ ਅੱਗੇ ਦੱਸਿਆ ਗਿਆ ਕਿ ਉਹ ਨਵੇਂ ਫੀਚਰਸ ਨਾਲ ਟਵਿੱਟਰ ਨੂੰ ਹੋਰ ਬਿਹਤਰ ਬਣਾਉਣਾ ਚਾਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: