ਪਾਕਿਸਤਾਨ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ ਦੀ ਇਕ ਕੋਰਟ ਨੇ ਅਲ ਕਾਦਿਰ ਟਰੱਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਇਮਰਾਨ ਖਾਨ ਨੂੰ 14 ਤੇ ਬੁਸ਼ਰਾ ਨੂੰ 7 ਸਾਲ ਦੀ ਸਜਾ ਸੁਣਾਈ ਗਈ ਹੈ। ਦੋਵਾਂ ‘ਤੇ ਰਾਸ਼ਟਰੀ ਖਜ਼ਾਨੇ ਨੂੰ 50 ਅਰਬ ਪਾਕਿਸਤਾਨੀ ਰੁਪਏ ਦੇ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ।
ਪਾਕਿਸਤਾਨ ਦੇ ਨੈਸ਼ਨਲ ਅਕਾਊਂਟੇਬਿਲਿਟੀ ਬਿਊਰੋ ਨੇ ਅਲ-ਕਾਦਿਰ ਟਰੱਸਟ ਕੇਸ ਵਿਚ ਦਸੰਬਰ 2023 ਵਿਚ ਇਮਰਾਨ ਖਾਨ, ਬੁਸ਼ਰਾ ਬੀਬੀ ਤੇ ਹੋਰ 6 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਸੀ। ਹਾਲਾਂਕਿ ਜਦੋਂ ਇਮਰਾਨ ਖਿਲਾਫ ਇਹ ਕੇਸ ਦਰਜ ਹੋਇਆ, ਉਸ ਤੋਂ ਪਹਿਲਾਂ ਤੋਂ ਹੀ ਉਹ ਤੋਸ਼ਾਖਾਨਾ ਕੇਸ ਵਿਚ ਅਗਸਤ 2023 ਤੋਂ ਅਡਿਆਲਾ ਜੇਲ੍ਹ ਵਿਚ ਬੰਦ ਸਨ। ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ ਅੱਜ ਜੇਲ੍ਹ ਵਿਚ ਅਸਥਾਈ ਕੋਰਟ ਬਣਾਇਆ ਗਿਆ।
ਪਾਕਿਸਤਾਨੀ ਰਿਪੋਰਟਸ ਮੁਤਾਬਕ ਇਸ ਕੇਸ ਵਿਚ 4 ਅਹਿਮ ਕਿਰਦਾਰ ਹਨ। ਇਮਰਾਨ ਖਾਨ, ਪਤਨੀ ਬੁਸ਼ਰਾ ਬੀਬੀ, ਅਰਬਪਤੀ ਲੈਂਡ ਮਾਫੀਆ ਮਲਿਕ ਰਿਆਜ ਤੇ ਬੁਸ਼ਰਾ ਦੀ ਦੋਸਤ ਫਰਾਹ ਗੋਗੀ। ਪਾਕਿਸਤਾਨੀ ਸਰਕਾਰ ਦਾ ਦੋਸ਼ ਹੈ ਕਿ ਖਾਨ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਨੇ ਮਲਿਕ ਰਿਆਜ ਨੂੰ ਮਨੀ ਲਾਂਡਰਿੰਗ ਕੇਸ ਵਿਚ ਫਸਾਇਆ। ਬ੍ਰਿਟੇਨ ਵਿਚ ਰਿਆਜ ਦੀ ਅਰਬਾਂ ਰੁਪਏਦੀ ਪ੍ਰਾਪਰਟੀ ਜ਼ਬਤ ਕਰਾ ਦਿੱਤੀ। ਉਸ ਦਾ ਇਕ ਗੁਰਗਾ ਵੀ ਲੰਦਨ ਵਿਚ ਗ੍ਰਿਫਤਾਰ ਕਰਾ ਦਿੱਤਾ ਜਿਸ ਨਾਲ 40 ਅਰਬ ਪਾਕਿਸਤਾਨੀ ਰੁਪਏ ਪ੍ਰਾਪਤ ਹੋਏ। ਦੋਸ਼ ਹੈ ਕਿ ਇਸ ਕੇਸ ਦੇ ਬਾਅਦ ਦੋ ਡੀਲ ਹੋਈਆਂ। ਇਸ ਤਹਿਤ ਬ੍ਰਿਟੇਨ ਸਰਕਾਰ ਨੇ ਰਿਆਜ ਦੇ ਗੁਰਗੇ ਤੋਂ ਬਰਾਮਦ ਪੈਸਾ ਪਾਕਿਸਤਾਨ ਸਰਕਾਰ ਨੂੰ ਵਾਪਸ ਕਰ ਦਿੱਤਾ। ਦੋਸ਼ ਹੈ ਕਿ ਇਮਰਾਨ ਨੇ ਕੈਬਨਿਟ ਨੂੰ ਇਸ ਪੈਸੇ ਦੀ ਜਾਣਕਾਰੀ ਨਹੀਂ ਦਿੱਤੀ ਸਗੋਂ ਅਲ ਕਾਦਿਰ ਨਾਂ ਤੋਂ ਇਕ ਟਰੱਸਟ ਬਣਾ ਕੇ ਮਜ਼੍ਹਬੀ ਤਾਲੀਮ ਦੇਣ ਲਈ ਇਕ ਯੂਨੀਵਰਸਿਟੀ ਸ਼ੁਰੂ ਕੀਤੀ। ਇਸ ਦੇ ਬੋਰਡ ਆਫ ਡਾਇਰੈਕਟਰਸ ਵਿਚ 3 ਮੈਂਬਰ ਸਨ। ਇਮਰਾਨ ਖਾਨ, ਬੁਸ਼ਰਾ ਬੀਬੀ ਤੇ ਫਰਾਹ ਗੋਗੀ।
ਇਹ ਵੀ ਪੜ੍ਹੋ : ਬਰੈਂਪਟਨ ‘ਚ ਵਪਾਰੀ ਦੇ ਘਰ ‘ਤੇ ਗੋ.ਲੀ/ਬਾਰੀ, ਪੁਲਿਸ ਨੇ 7 ਪੰਜਾਬੀਆਂ ਨੂੰ ਕੀਤਾ ਗ੍ਰਿਫਤਾਰ
ਇਸ ਕੇਸ ਦੀ FIR ਵਿਚ ਕਿਹਾ ਗਿਆ ਕਿ ਇਸ ਲਈ ਅਰਬਾਂ ਰੁਪਏ ਦੀ ਜ਼ਮੀਨ ਮਲਿਕ ਰਿਆਜ ਨੇ ਦਿੱਤੀ। ਬੁਸ਼ਰਾ ਬੀਬੀ ਨੂੰ ਡਾਇਮੰਡ ਰਿੰਗ ਵੀ ਗਿਫਟ ਕੀਤੀ। ਬਦਲੇ ਵਿਚ ਰਿਆਜ ਦੇ ਸਾਰੇ ਕੇਸ ਖਤਮ ਕਰ ਦਿੱਤੇ ਗਏ। ਪਾਕਿਸਤਾਨ ਦੇ ਹੋਮ ਮਨਿਸਟਰ ਰਾਣਾ ਸਨਾਉਲਾਹ ਨੇ ਇਮਰਾਨ ਦੀ ਗ੍ਰਿਫਤਾਰੀ ਦੇ ਬਾਅਦ ਕਿਹਾ ਇਹ ਪਾਕਿਸਤਾਨ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਕੈਮ ਹੈ। ਸਰਕਾਰੀ ਖਜ਼ਾਨੇ ਨੂੰ ਘੱਟੋ-ਘੱਟ 50 ਅਰਬ ਰੁਪਏ ਦੀ ਸੱਟ ਵੱਜੀ। ਇਸ ਦੇ ਬਾਵਜੂਦ 13 ਮਹੀਨੇ ਵਿਚ ਇਕ ਵਾਰ ਵੀ ਇਮਰਾਨ ਜਾਂ ਬੁਸ਼ਰਾ ਪੁੱਛਗਿਛ ਲਈ ਨਹੀਂ ਆਏ। 3 ਸਾਲ ਵਿਚ ਯੂਨੀਵਰਸਿਟੀ ਵਿਚ ਸਿਰਫ 32 ਵਿਦਿਆਰਥੀਆਂ ਨੇ ਦਾਖਲਾ ਲਿਆ। ਪੂਰੇ ਮਾਮਲੇ ਨੂੰ ਦੇਖਦੇ ਹੋਏ ਇਮਰਾਨ ਖਾਨ ਤੇ ਉਨ੍ਹਾਂ ਦੀ ਪਤਨੀ ‘ਤੇ 1 ਹਜ਼ਾਰ 955 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਕੇਸ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
