ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਨਾਲ ਪੰਛੀ ਦੀ ਟੱਕਰ ਹੋ ਗਈ। ਇਸ ਤੋਂ ਬਾਅਦ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗ ਗਈ। ਜਹਾਜ਼ ਕਰੀਬ 20 ਮਿੰਟ ਤੱਕ ਉੱਡਦਾ ਰਿਹਾ ਇਸ ‘ਤੋਂ ਬਾਅਦ ਓਹੀਓ ਵਿੱਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਅਮਰੀਕੀ ਸਮੇਂ ਮੁਤਾਬਕ ਇਹ ਘਟਨਾ 23 ਅਪ੍ਰੈਲ ਦੀ ਸਵੇਰ ਦੀ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਇਸ ਵਿੱਚ ਅੱਗ ਅਤੇ ਕਾਲਾ ਧੂੰਆਂ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਘਟਨਾ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA ) ਨੇ ਦੱਸਿਆ ਕਿ ਬੋਇੰਗ 737 ਫਲਾਈਟ AA1958 ਨੇ ਓਹੀਓ ਦੇ ਕੋਲੰਬਸ ਸ਼ਹਿਰ ਦੇ ਜੌਨ ਗਲੇਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕਰੀਬ 7:45 ਵਜੇ ਉਡਾਣ ਭਰੀ। ਫਲਾਈਟ ਨੇ ਐਰੀਜ਼ੋਨਾ ਸੂਬੇ ਦੇ ਫੀਨਿਕਸ ਸ਼ਹਿਰ ਪਹੁੰਚਣਾ ਸੀ। ਪਰ ਉਡਾਣ ਭਰਦੇ ਹੀ ਇੱਕ ਪੰਛੀ ਫਲਾਈਟ ਨਾਲ ਟਕਰਾ ਗਿਆ। ਇਸ ਕਾਰਨ ਇੰਜਣ ਨੂੰ ਅੱਗ ਲੱਗ ਗਈ ਅਤੇ ਇਸ ਨੂੰ ਤੁਰੰਤ ਜੌਨ ਗਲੇਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਾਰਿਆ ਗਿਆ।
ਇਹ ਵੀ ਪੜ੍ਹੋ : ਪੁੰਛ ਅੱਤਵਾਦੀ ਹਮਲਾ: ਪੁੱਛਗਿੱਛ ਲਈ ਕਰੀਬ 30 ਲੋਕਾਂ ਨੂੰ ਹਿਰਾਸਤ ‘ਚ ਲਿਆ, ਹਾਈ ਅਲਰਟ ਜਾਰੀ
ਹਾਦਸੇ ਦੇ ਸਮੇਂ ਫਲਾਈਟ ‘ਚ ਮੌਜੂਦ ਇਕ ਯਾਤਰੀ ਨੇ ਦੱਸਿਆ- ਫਲਾਈਟ ਦੇ ਟੇਕ-ਆਫ ਦੇ ਕੁਝ ਮਿੰਟਾਂ ਬਾਅਦ ਹੀ ਜਹਾਜ਼ ‘ਚ ਬਹੁਤ ਉੱਚੀ ਆਵਾਜ਼ ਸੁਣਾਈ ਦਿੱਤੀ। ਫਿਰ ਪਾਇਲਟ ਨੇ ਘੋਸ਼ਣਾ ਕੀਤੀ ਅਤੇ ਹਾਦਸੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਛੀ ਜਹਾਜ਼ ਨਾਲ ਟਕਰਾ ਗਿਆ ਹੈ। ਯਾਤਰੀ ਨੇ ਕਿਹਾ- ਅੱਗ ਦੀ ਖਬਰ ਮਿਲਦੇ ਹੀ ਅਸੀਂ ਸਾਰੇ ਡਰ ਗਏ। ਪਰ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਸਾਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਕੁਝ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਦੂਜੀ ਫਲਾਈਟ ‘ਚ ਬਿਠਾ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: