ਅਮਰੀਕਾ ‘ਚ ਫੌਜੀਆਂ ਦੇ ਦਾੜ੍ਹੀ ਰੱਖਣ ‘ਤੇ ਪਾਬੰਦੀ ਨੂੰ ਲੈ ਕੇ ਲਏ ਗਏ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਟਰੰਪ ਦੀ ਆਪਣੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੈ। ਸਾਂਸਦ ਥਾਮਸ ਆਰ ਸੁਓਜ਼ੀ ਨੇ ਸਰਕਾਰ ਦੇ ਦਾੜ੍ਹੀ ਰੱਖਣ ‘ਤੇ ਪਾਬੰਦੀ ਵਾਲੇ ਫੈਸਲੇ ‘ਤੇ ਮੁੜ ਵਿਚਾਰ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਸ ਤੇ ਦਾੜ੍ਹੀ ਸਿੱਖਾਂ ਦੀ ਆਸਥਾ ਦ ਮੂਲ ਸਿਧਾਂਤ ਹੈ।
![]()
ਇਸ ਨੂੰ ਲੈ ਕੇ ਸਾਂਸਦ ਥਾਮਲ ਆਰ ਸੁਓਜ਼ੀ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਕਿਹਾ ਹੈ ਕਿ ਸਿੱਖ ਦਹਾਕਿਆਂ ਤੋਂ ਅਮਰੀਕੀ ਫੌਜ ਵਿਚ ਸੇਵਾ ਕਰ ਰਹੇ ਹਨ। ਦੋਵੇਂ ਵਿਸ਼ਵ ਜੰਗਾਂ ਵਿਚ ਵੀ ਸਿੱਖ ਅਮਰੀਕੀ ਫੌਜ ਵਿਚ ਸ਼ਾਮਲ ਰਹੇ ਹਨ। ਇਸ ਇਤਿਹਾਸ ਨੂੰ ਧਿਆਨ ਵਿਚ ਰੱਖਦੇ ਹੋਏ ਦਾੜ੍ਹੀ-ਦਸਤਾਰ ਨਾਲ ਜੁੜੇ ਨਿਯਮਾਂ ਵਿਚ ਛੋਟ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਸਿੱਖਾਂ ਦੇ ਧਰਮ ਦੇ ਲਿਹਾਜ ਨਾਲ ਬਹੁਤ ਅਹਿਮ ਹੈ।
ਅਮਰੀਕਾ ਵਿੱਚ ਸਿੱਖ ਭਾਈਚਾਰੇ ਦੇ ਸੈਨਿਕਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਦੇ ਹੋਏ ਥਾਮਸ ਨੇ ਪੈਂਟਾਗਨ ਰੱਖਿਆ ਮੁੱਖ ਦਫਤਰ ਨੂੰ ਅਪੀਲ ਕੀਤੀ ਹੈ ਕਿ ਉਹ ਸਾਰੇ ਫੌਜੀ ਕਰਮਚਾਰੀਆਂ ਨੂੰ ਆਪਣੀ ਦਾੜ੍ਹੀ ਅਤੇ ਮੁੱਛਾਂ ਮੁੰਨਣ ਦੀ ਲੋੜ ਵਾਲੀ ਨੀਤੀ ‘ਤੇ ਮੁੜ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਵਾਲ ਅਤੇ ਦਾੜ੍ਹੀ ਨਾ ਕੱਟਣਾ ਸਿੱਖ ਧਰਮ ਦਾ ਇੱਕ ਬੁਨਿਆਦੀ ਸਿਧਾਂਤ ਹੈ ਅਤੇ ਇਸਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : OLA-Uber ਵਾਂਗ ਦੇਸ਼ ‘ਚ ਪਹਿਲੀ ਸਰਕਾਰੀ ਟੈਕਸੀ ਦੀ ਸ਼ੁਰੂਆਤ, Ride ਦੀ 100% ਕਮਾਈ ਮਿਲੇਗੀ ਡਰਾਈਵਰ ਨੂੰ
ਥਾਮਸ ਸੁਓਜ਼ੀ ਨੇ ਕਿਹਾ ਕਿ ਸਿੱਖਾਂ ਲਈ ਦੇਸ਼ ਦੀ ਸੇਵਾ ਕਰਨਾ ਇੱਕ ਪਵਿੱਤਰ ਫਰਜ਼ ਹੈ, ਜੋ “ਸੰਤ-ਸਿਪਾਹੀ” ਆਦਰਸ਼ ਨੂੰ ਦਰਸਾਉਂਦਾ ਹੈ। ਸਿੱਖ ਧਰਮ ਵਿੱਚ ਵਾਲ ਨਾ ਕੱਟਣਾ ਅਤੇ ਦਾੜ੍ਹੀ ਨਾ ਰੱਖਣਾ ਪਰਮਾਤਮਾ ਪ੍ਰਤੀ ਸ਼ਰਧਾ ਦਾ ਪ੍ਰਤੀਕ ਹੈ। ਜਦੋਂਕਿ ਫੌਜੀ ਅਨੁਸ਼ਾਸਨ ਅਤੇ ਇਕਸਾਰ ਮਾਪਦੰਡ ਮਹੱਤਵਪੂਰਨ ਹਨ, ਧਾਰਮਿਕ ਜਾਂ ਮੈਡੀਕਲ ਆਧਾਰ ‘ਤੇ ਛੋਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























