ਭਾਰਤੀ-ਆਸਟ੍ਰੇਲੀਅਨ ਮਾਡਲ ਰੀਮਾ ਮੋਂਗਾ ਉਰਫ ਰੀਮਾ ਫਤਾਲੇ ਦੀ 1 ਨਵੰਬਰ ਨੂੰ ਆਸਟ੍ਰੇਲੀਆ ਦੇ ਪਰਥ ਦੇ ਕੂਈਨ ਪਾਰਕ ਇਲਾਕੇ ‘ਚ ਤੇਜ਼ ਰਫਤਾਰ ਟਰੇਨ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ ਸੀ। ਪਰਥ ਨਿਵਾਸੀ ਪੰਜਾਬੀ ਫਿੱਟਨੇਸ ਮਾਡਲ ਰੀਮਾ ਮੋਂਗਾ ਦੀ ਹੈਲੋਵੀਨ ਦੀ ਰਾਤ ਹੋਈ ਮੌਤ ਦੀ ਪੁਸ਼ਟੀ ਗਾਇਕ ਹਰਸਿਮਰਨ ਦੁਆਰਾ ਕੀਤੀ ਗਈ। ਰੀਮਾ ਨੇ ਪਿਛਲੇ ਮਹੀਨੇ (13 ਅਕਤੂਬਰ) ਰਿਲੀਜ਼ ਹੋਏ ਹਰਸਿਮਰਨ ਦੇ ਗੀਤ ਇੱਕ ਗੀਤ ਵਿੱਚ ਵੀ ਕੰਮ ਕੀਤਾ ਸੀ। ਰੀਮਾ ਦੇ ਇੰਸਟਾਗ੍ਰਾਮ ‘ਤੇ 51 ਹਜ਼ਾਰ ਤੋਂ ਵੱਧ ਫਾਲੋਅਰਜ਼ ਸਨ ਅਤੇ ਇਸ ਦੇ ਨਾਲ ਹੋ ਉਹ ਇੱਕ ਮਸ਼ਹੂਰ ਮਾਡਲ ਸੀ।
ਫਿਟਨੈਸ ਮਾਡਲ ਰੀਮਾ ਨੇ ਕਈ ਬਿਊਟੀ ਮੁਕਾਬਲਿਆਂ ਵਿੱਚ ਵੀ ਹਿੱਸਾ ਲਿਆ ਸੀ। ਉਸ ਦੀ ਮੌਤ ਦੀ ਖ਼ਬਰ ਨੂੰ ਲੈ ਕੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰੀਮਾ ਨੇ ਪਰਥ ਦੇ ਕੁਈਨਜ਼ ਪਾਰਕ ਇਲਾਕੇ ‘ਚ ਟ੍ਰੇਨ ਟ੍ਰੈਕ ‘ਤੇ ਆਪਣੀ ਗੱਡੀ ਲਿਜਾ ਕੇ ਖੁਦਕੁਸ਼ੀ ਕਰ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਰੀਮਾ ਦੀ ਮੌਤ ਦੀ ਦੁਖਦ ਖਬਰ ਸਭ ਤੋਂ ਪਹਿਲਾਂ ਉਸ ਦੀ ਦੋਸਤ ਯਾਸਮੀਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ।ਪੰਜਾਬ ਦੇ ਜਲੰਧਰ ਸ਼ਹਿਰ ਦੀ ਜੰਮੀ ਰੀਮਾ ਦੇ ਪਿਤਾ ਅਤੇ ਭਰਾ ਸਦਮੇ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: