ਅਮਰੀਕੀ ਪੁਲਾੜ ਏਜੰਸੀ NASA ਨੇ ਹਾਲ ਹੀ ਵਿੱਚ ਇੱਕ ਅਧਿਐਨ ਰਿਪੋਰਟ ਜਾਰੀ ਕੀਤੀ ਹੈ, ਜੋ ਕਾਫੀ ਡਰਾਉਣੀ ਹੈ । ਇਸ ਰਿਪੋਰਟ ਨੇ ਅਮਰੀਕਾ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਇਸ ਅਧਿਐਨ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਸਾਲ 2050 ਤੱਕ ਸਮੁੰਦਰੀ ਪੱਧਰ ਦੇ ਵਧਣ ਨਾਲ ਅਮਰੀਕਾ ਦੇ ਜ਼ਿਆਦਾਤਰ ਤੱਟਵਰਤੀ ਖੇਤਰ ਡੁੱਬ ਜਾਣਗੇ। ਰਿਪੋਰਟ ਵਿੱਚ ਉਨ੍ਹਾਂ ਤੱਟਾਂ ਦੇ ਨਾਮ ਵੀ ਵਿਸਥਾਰ ਵਿੱਚ ਦੱਸੇ ਗਏ ਹਨ ਜੋ ਡੁੱਬ ਸਕਦੇ ਹਨ।
ਰਿਪੋਰਟ ਮੁਤਾਬਕ NASA ਨੇ ਤਿੰਨ ਦਹਾਕਿਆਂ ਦੇ ਸੈਟੇਲਾਈਟ ਡਾਟਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਦੱਸਿਆ ਹੈ ਕਿ ਅਮਰੀਕਾ ਦਾ ਤੱਟ ਇਕ ਫੁੱਟ (12 ਇੰਚ) ਤੱਕ ਡੁੱਬ ਜਾਵੇਗਾ। ਸਭ ਤੋਂ ਵੱਧ ਅਸਰ ਖਾੜੀ ਤੱਟ ਅਤੇ ਦੱਖਣ-ਪੂਰਬੀ ਤੱਟ ‘ਤੇ ਪਵੇਗਾ। ਇਸ ਮੁਤਾਬਕ ਨਿਊਯਾਰਕ, ਸੈਨ ਫਰਾਂਸਿਸਕੋ, ਲਾਸ ਏਂਜਲਸ ਅਤੇ ਵਰਜੀਨੀਆ ਵਰਗੇ ਕਈ ਤੱਟਵਰਤੀ ਰਾਜ ਡੁੱਬ ਜਾਣਗੇ।
ਨਾਸਾ ਦੀ ਚੇਤਾਵਨੀ ਨਾ ਸਿਰਫ਼ ਤੱਟਵਰਤੀ ਇਲਾਕਿਆਂ ਦੇ ਡੁੱਬਣ ਨੂੰ ਲੈ ਕੇ ਹੈ, ਬਲਕਿ ਕਿਹਾ ਗਿਆ ਹੈ ਕਿ ਤੂਫ਼ਾਨਾਂ ਕਾਰਨ ਸਭ ਤੋਂ ਵੱਡੀ ਸਮੱਸਿਆ ਸਮੁੰਦਰੀ ਹੜ੍ਹ ਦੀ ਹੋਵੇਗੀ । ਕਮਿਊਨੀਕੇਸ਼ਨ ਅਰਥ ਐਂਡ ਐਨਵਾਇਰਮੈਂਟ ਜਰਨਲ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਰਿਪੋਰਟ ਵਿੱਚ ਕਈ ਵਿਗਿਆਨਕ ਏਜੰਸੀਆਂ ਦੀਆਂ ਖੋਜ ਰਿਪੋਰਟਾਂ ਦੀ ਵੀ ਸਮੀਖਿਆ ਕੀਤੀ ਗਈ ਹੈ। ਇਨ੍ਹਾਂ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਅਗਲੇ 30 ਸਾਲਾਂ ਵਿੱਚ ਅਮਰੀਕਾ ਦੇ ਸਮੁੰਦਰੀ ਕੰਢਿਆਂ ‘ਤੇ ਸਿਰਫ ਪਾਣੀ ਹੀ ਹੋਵੇਗਾ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਪੂਰਬੀ ਤੱਟ ‘ਤੇ ਸਮੁੰਦਰ ਦਾ ਪੱਧਰ 10 ਤੋਂ 14 ਇੰਚ ਤੱਕ ਵਧ ਜਾਵੇਗਾ। ਖਾੜੀ ਤੱਟ ‘ਤੇ ਪਾਣੀ ਦਾ ਪੱਧਰ 14 ਤੋਂ 18 ਇੰਚ ਅਤੇ ਪੱਛਮੀ ਤੱਟ ‘ਤੇ 4 ਤੋਂ 8 ਇੰਚ ਵੱਧ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: