Terrible road accident in Texas: ਅਮਰੀਕਾ ਦੇ Texas ਵਿਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਬਰਫੀਲੀ ਸੜਕ ‘ਤੇ ਤਿਲਕਣ ਕਾਰਨ ਤਕਰੀਬਨ 130 ਵਾਹਨ ਆਪਸ ਵਿਚ ਟਕਰਾ ਗਏ ਸਨ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ, ਜਦੋਂਕਿ ਦਰਜਨਾਂ ਲੋਕ ਜ਼ਖਮੀ ਹੋ ਗਏ। ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਬਰਫੀਲੇ ਤੂਫਾਨ ਕਾਰਨ ਪੂਰੀ ਸੜਕ ਬਰਫ ਦੀਆਂ ਚਾਦਰਾਂ ਨਾਲ ਢੱਕੀ ਗਈ ਸੀ ਅਤੇ ਮੰਨਿਆ ਜਾਂਦਾ ਹੈ ਕਿ ਇਹ ਹਾਦਸਾ ਇਸ ਕਾਰਨ ਹੋਇਆ ਹੈ।
ਟੈਕਸਾਸ ਦੇ ਫੋਰਟ ਵਰਥ ਵਿੱਚ ਇਹ ਹਾਦਸਾ ਇੰਨਾ ਗੰਭੀਰ ਸੀ ਕਿ ਵਾਹਨ ਇੱਕ ਦੂਜੇ ਦੇ ਉੱਪਰ ਚੜ੍ਹ ਗਏ। ਕਈ ਕਾਰਾਂ ਟਰੱਕਾਂ ਦੇ ਹੇਠਾਂ ਦੱਬੀਆਂ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਟੈਕਸਾਸ ਦੇ ਫੋਰਟ ਵਰਥ ਵਿੱਚ ਹੋਏ ਹਾਦਸੇ ਤੋਂ ਬਾਅਦ ਦੋ ਕਿਲੋਮੀਟਰ ਤੋਂ ਵੱਧ ਦਾ ਖੇਤਰ ਪ੍ਰਭਾਵਿਤ ਹੋਇਆ ਸੀ। ਭਿਆਨਕ ਹਾਦਸੇ ਤੋਂ ਬਾਅਦ, ਬਰਫੀਲੇ ਤੂਫਾਨ ਦੇ ਵਿਚਕਾਰ ਦਰਜਨਾਂ ਲੋਕ ਰਾਤ ਭਰ ਫਸੇ ਰਹੇ। ਬਚਾਅ ਕਰਮਚਾਰੀਆਂ ਨੇ ਸਵੇਰੇ ਆਵਾਜਾਈ ਨੂੰ ਸਧਾਰਣ ਕਰ ਦਿੱਤਾ। ਕਾਰਾਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਬਚਾਅ ਕਰਨ ਵਾਲਿਆਂ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ। ਅਧਿਕਾਰੀਆਂ ਅਨੁਸਾਰ ਟੈਕਸਾਸ ਵਿਚ ਕਈ ਥਾਵਾਂ ‘ਤੇ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜੋ ਤੂਫਾਨ ਕਾਰਨ ਹੋਈਆਂ ਹਨ।