Trump administration bans Chinese passenger: ਕੋਰੋਨਾ ਮਹਾਂਮਾਰੀ ਦੇ ਮਸਲੇ ‘ਤੇ ਅਮਰੀਕਾ ਅਤੇ ਚੀਨ ਵਿਚਾਲੇ ਜਾਰੀ ਤਣਾਅ ਦਾ ਅਸਰ ਹੁਣ ਦੋਨਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਵਪਾਰ ਅਤੇ ਟ੍ਰੈਵਲ ‘ਤੇ ਵੀ ਦਿਖਾਈ ਦੇਣ ਲੱਗ ਗਿਆ ਹੈ । ਟਰੰਪ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਇੱਕ ਵੱਡਾ ਕਦਮ ਚੁੱਕਦਿਆਂ ਚੀਨੀ ਏਅਰਲਾਈਨਾਂ ਨੂੰ ਅਮਰੀਕਾ ਆਉਣ ਤੋਂ ਰੋਕ ਦਿੱਤਾ ਹੈ । ਅਮਰੀਕੀ ਆਵਾਜਾਈ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਵੱਲੋਂ 16 ਜੂਨ ਤੋਂ ਅਮਰੀਕਾ ਆਉਣ-ਜਾਣ ਵਾਲੀਆਂ ਸਾਰੀਆਂ ਚੀਨੀ ਏਅਰਲਾਈਨਾਂ ਦੀਆਂ ਸਾਰੀਆਂ ਯਾਤਰੀਆਂ ਉਡਾਣਾਂ ਰੋਕਣ ਦਾ ਫੈਸਲਾ ਲਿਆ ਗਿਆ ਹੈ । ਇਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਕੋਈ ਹਵਾਈ ਯਾਤਰਾ ਨਹੀਂ ਹੋਵੇਗੀ । ਅਮਰੀਕਾ ਨੇ ਆਪਣੇ ਇਸ ਫੈਸਲੇ ਲਈ ਵੀ ਚੀਨ ਨੂੰ ਜਿੰਮੇਵਾਰ ਠਹਿਰਾਇਆ ਹੈ ।
ਦਰਅਸਲ, ਚੀਨ ਨੇ ਇਸ ਹਫਤੇ ਸੰਯੁਕਤ ਰਾਜ ਅਮਰੀਕਾ ਅਤੇ ਡੈਲਟਾ ਏਅਰਲਾਇੰਸ ਨੂੰ ਉਡਾਣ ਸੇਵਾਵਾਂ ਸ਼ੁਰੂ ਕਰਨ ਦੀ ਆਗਿਆ ਨਹੀਂ ਦਿੱਤੀ ਸੀ । ਇਸ ਤੋਂ ਬਾਅਦ ਅਮਰੀਕਾ ਵੱਲੋਂ ਇਹ ਫੈਸਲਾ ਲਿਆ ਗਿਆ ਹੈ । ਕੋਰੋਨਾ ਵਾਇਰਸ ਕਾਰਨ ਇਹ ਏਅਰਲਾਈਨਜ਼ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ ਕਿਉਂਕਿ ਇਹ ਵੁਹਾਨ ਪ੍ਰਾਂਤ ਤੋਂ ਚਲਦੀਆਂ ਸਨ । ਅਮਰੀਕੀ ਆਵਾਜਾਈ ਵਿਭਾਗ ਨੇ ਕਿਹਾ ਕਿ ਚੀਨ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਦੀ ਉਲੰਘਣਾ ਕੀਤੀ ਹੈ ।
ਟਰਾਂਸਪੋਰਟ ਵਿਭਾਗ ਅਨੁਸਾਰ, ‘ਵਿਭਾਗ ਆਪਣੇ ਚੀਨੀ ਹਮਰੁਤਬਾ ਨਾਲ ਗੱਲਬਾਤ ਜਾਰੀ ਰੱਖੇਗਾ ਤਾਂ ਜੋ ਦੁਵੱਲੇ ਅਧਿਕਾਰ ਪੂਰੇ ਕੀਤੇ ਜਾ ਸਕਣ । ਇਸ ਦੌਰਾਨ ਅਸੀਂ ਚੀਨੀ ਜਹਾਜ਼ਾਂ ਨੂੰ ਸਿਰਫ ਉਨ੍ਹੇ ਹੀ ਯਾਤਰੀਆਂ ਨੂੰ ਉਡਾਣ ਭਰਨ ਦੀ ਆਗਿਆ ਦੇਵਾਂਗੇ, ਜਿੰਨੇ ਸਾਡੇ ਯਾਤਰੀ ਚੀਨ ਜਾ ਸਕਣਗੇ ।