Trump Receives Experimental Antibody: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਵਾਇਰਸ ਤੋਂ ਬਿਮਾਰ ਹੈ ਅਤੇ ਹਸਪਤਾਲ ਵਿੱਚ ਦਾਖਲ ਹਨ। ਸਾਹ ਲੈਣ ਦੀ ਤਕਲੀਫ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ। ਟਰੰਪ ਦਾ ਇਲਾਜ ਕੋਰੋਨਾ ਵਾਇਰਸ ਦੀਆਂ ਦੋ ਦਵਾਈਆਂ ਨਾਲ ਕੀਤਾ ਜਾ ਰਿਹਾ ਹੈ। ਦੋਵੇਂ ਦਵਾਈਆਂ ਅਜੇ ਵੀ ਵਰਤੋਂ ਵਿੱਚ ਹਨ। ਡਾਕਟਰਾਂ ਨੇ ਟਰੰਪ ਨੂੰ Remdesivir ਤੇ REGN-COV2 ਦੀ ਖੁਰਾਕ ਦਿੱਤੀ ਹੈ। ਟਰੰਪ ਨੇ ਇਹ ਵੀ ਦੱਸਿਆ ਹੈ ਕਿ ਪਹਿਲਾਂ ਉਹ ਠੀਕ ਨਹੀਂ ਸਨ, ਪਰ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਉਹ ਠੀਕ ਮਹਿਸੂਸ ਕਰ ਰਹੇ ਹਨ ।
ਦਰਅਸਲ, REGN-COV2 ਦਵਾਈ ਨੂੰ ਅਮਰੀਕੀ ਕੰਪਨੀ Regeneron ਨੇ ਤਿਆਰ ਕੀਤਾ ਹੈ। ਇਹ ਆਮ ਲੋਕਾਂ ਲਈ ਉਪਲਬਧ ਨਹੀਂ ਹੈ, ਪਰ ਇਸ ਦਾ ਟ੍ਰਾਇਲ ਬ੍ਰਿਟੇਨ ਵਿੱਚ ਚੱਲ ਰਿਹਾ ਹੈ। ਇਸ ਨੂੰ ਐਂਟੀਬਾਡੀ ਕਾਕਟੇਲ ਵੀ ਕਿਹਾ ਜਾ ਰਿਹਾ ਹੈ, ਜੋ ਚੂਹੇ ਅਤੇ ਕੋਰੋਨਾ ਤੋਂ ਠੀਕ ਹੋਏ ਇੱਕ ਮਰੀਜ਼ ਦੇ ਐਂਟੀਬਾਡੀਜ਼ ਨੂੰ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਸ ਦਵਾਈ ਬਾਰੇ ਸੀਮਤ ਜਾਣਕਾਰੀ ਮੌਜੂਦ ਹੈ। ਪਰ ਇਹ ਕਿਹਾ ਜਾ ਰਿਹਾ ਹੈ ਕਿ ਇਹ ਦਵਾਈ ਕਿਸੇ ਹੱਦ ਤੱਕ ਕੋਰੋਨਾ ਨੂੰ ਫੈਲਣ ਤੋਂ ਰੋਕਦੀ ਹੈ।
ਉਥੇ ਹੀ ਦੂਜੇ ਪਾਸੇ ਰੇਮੇਡੀਸਾਈਵਿਰ ਅਜਿਹੀ ਦਵਾਈ ਹੈ ਜੋ ਹੁਣ ਤੱਕ ਦੇ ਟ੍ਰਾਇਲ ਵਿੱਚ ਇਹ ਦਵਾਈ ਕੋਰੋਨਾ ਤੋਂ ਜਾਨ ਨਹੀਂ ਬਚਾ ਸਕੀ। ਪਰ ਇਹ ਮਰੀਜ਼ ਦੀ ਰਿਕਵਰੀ ਦਾ ਸਮਾਂ ਘਟਾਉਂਦਾ ਹੈ। ਇਸ ਦਵਾਈ ਈਬੋਲਾ ਦੇ ਇਲਾਜ ਲਈ ਤਿਆਰ ਕੀਤੀ ਗਈ ਸੀ, ਪਰ ਕੋਰੋਨਾ ਦੇ ਮਰੀਜ਼ਾਂ ‘ਤੇ ਪ੍ਰਭਾਵਸ਼ਾਲੀ ਪਾਈ ਗਈ।
ਦੱਸ ਦੇਈਏ ਕਿ ਯੂਰਪ, ਅਮਰੀਕਾ ਅਤੇ ਬ੍ਰਿਟੇਨ ਸਣੇ ਹੋਰਨਾਂ ਦੇਸ਼ਾਂ ਨੇ ਰੈਮੇਡਸਵਾਇਰ ਦਵਾਈ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਦੇ ਦਿੱਤੀ ਹੈ । ਅਮਰੀਕਾ ਵਿੱਚ ਇਸ ਦਵਾਈ ਨੂੰ ਸਿਰਫ ਗੰਭੀਰ ਮਰੀਜ਼ਾਂ ਲਈ ਹੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਦਵਾਈ ਭਾਰਤ ਵਿੱਚ ਵੀ ਵਰਤੀ ਜਾ ਸਕਦੀ ਹੈ।