Trump reiterates call: ਅਮਰੀਕਾ ਵਿੱਚ 3 ਨਵੰਬਰ ਨੂੰ ਚੋਣਾਂ ਲਈ ਵੋਟਾਂ ਪਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਹੁਣ ਰਾਸ਼ਟਰਪਤੀ ਡਿਬੇਟ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ ਜਿੱਥੇ ਜੋ ਬਿਡੇਨ ਅਤੇ ਡੋਨਾਲਡ ਟਰੰਪ ਆਹਮੋ ਸਾਹਮਣੇ ਹੋਣਗੇ। ਇਸ ਦੌਰਾਨ ਦੋਸ਼ ਲਾਉਣ ਦਾ ਦੌਰ ਜਾਰੀ ਹੈ। ਹੁਣ ਡੋਨਾਲਡ ਟਰੰਪ ਨੇ ਵਿਰੋਧੀ ਉਮੀਦਵਾਰ ਜੋ ਬਿਡੇਨ ਦੇ ਡਰੱਗ ਟੈਸਟ ਦੀ ਮੰਗ ਕੀਤੀ ਹੈ। ਦਰਅਸਲ,ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਡਰੱਗ ਟੈਸਟ ਮੰਗਲਵਾਰ ਨੂੰ ਪਹਿਲੀ ਡਿਬੇਟ ਤੋਂ ਪਹਿਲਾਂ ਜਾਂ ਬਾਅਦ ਵਿਚ ਕਰਵਾਏ ਜਾਣੇ ਚਾਹੀਦੇ ਹਨ, ਤਾਂ ਜੋ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਫ ਕੀਤਾ ਜਾ ਸਕੇ। ਬਿਡੇਨ ‘ਤੇ ਦੋਸ਼ ਲਗਾਉਂਦੇ ਹੋਏ ਡੋਨਾਲਡ ਟਰੰਪ ਨੇ ਕਈ ਕ੍ਰਮਵਾਰ ਟਵੀਟ ਕੀਤੇ । ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਬੈਲੇਟ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਹਾਲਾਂਕਿ ਜੋ ਬਿਡੇਨ ਨੇ ਡਰੱਗ ਟੈਸਟ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਬਿਡੇਨ ਨੇ ਐਲਾਨ ਕੀਤਾ ਕਿ ਉਹ ਡਰੱਗ ਟੈਸਟ ਲਈ ਰਾਜ਼ੀ ਨਹੀਂ ਹੋਣਗੇ। ਮੈਂ ਹੈਰਾਨ ਹਾਂ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ ਹੈ। ਇਸ ਤੋਂ ਇਲਾਵਾ ਟਰੰਪ ਨੇ ਲਿਖਿਆ ਕਿ ਰਾਜਾਂ ਨੂੰ ਵਾਪਸ ਕੀਤੇ ਜਾ ਰਹੇ ਬੈਲੇਟਾਂ ਦੀ ਸਹੀ ਗਣਨਾ ਨਹੀਂ ਕੀਤੀ ਜਾ ਸਕਦੀ। ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਹੀ ਬਹੁਤ ਜ਼ਿਆਦਾ ਗਲਤ ਹੋ ਰਹੀਆਂ ਹਨ। ਟਰੰਪ ਨੇ ਆਪਣੇ ਟੈਕਸ ਬਾਰੇ ਜਾਰੀ ਮੀਡੀਆ ਰਿਪੋਰਟਾਂ ਨੂੰ ਵੀ ਖਾਰਜ ਕਰ ਦਿੱਤਾ ਅਤੇ ਲਿਖਿਆ ਕਿ ਮੈਂ ਕਈ ਮਿਲੀਅਨ ਡਾਲਰ ਦਾ ਟੈਕਸ ਅਦਾ ਕੀਤਾ ਹੈ।
ਦੱਸ ਦੇਈਏ ਕਿ ਰਿਪਬਲੀਕਨ ਪਾਰਟੀ ਵੱਲੋਂ ਇੱਕ ਵਾਰ ਫਿਰ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ, ਜਦੋਂਕਿ ਬਿਡੇਨ ਡੈਮੋਕਰੇਟਸ ਵੱਲੋਂ ਜੋ ਬਿਡੇਨ ਉਮੀਦਵਾਰ ਹਨ। ਮੁੱਢਲੀ ਚੋਣ ਨਾਲ ਸ਼ੁਰੂ ਹੋਈ ਲੜਾਈ ਹੁਣ ਚੋਣ ਪ੍ਰਚਾਰ ਦੇ ਆਖਰੀ ਪੜਾਅ ਵਿੱਚ ਹੈ ਅਤੇ ਟੀਵੀ ਬਹਿਸਾਂ ਉਨ੍ਹਾਂ ਦਾ ਹਿੱਸਾ ਹਨ। ਇਸ ਵਾਰ ਰਾਸ਼ਟਰਪਤੀ ਪੱਧਰ ਦੀਆਂ ਤਿੰਨ ਬਹਿਸਾਂ ਹੋਣਗੀਆਂ ਅਤੇ ਇੱਕ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਵਿਚਕਾਰ ਬਹਿਸ ਹੋਵੇਗੀ।